ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਸਿਹਤ ਵਿਭਾਗ ਵੱਲੋਂ ਡਾ.ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਤੇ ਡਾ.ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਅਧੀਨ ਇੱਕ ਸਿਹਤ ਟੀਮ (ਜਿਸ ਵਿੱਚ ਗੁਰਜੀਤ ਸਿੰਘ ਜ਼ਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ) ਵੱਲੋਂ 4 ਸਕੈਨ ਸੈਂਟਰਾਂ ਅਤੇ ਪਸ਼ੂ ਵਿਭਾਗ ਦੇ ਹਸਪਤਾਲ ਵਿੱਚ ਸਥਿਤ ਅਲਟਰਾਸਾਊਂਡ ਮਸ਼ੀਨ ਦੀ ਜਾਂਚ ਕੀਤੀ ਗਈ।
ਵੱਖ ਵੱਖ ਅਲਟਰਾਸਾਊਂਡ ਦੀ ਜਾਂਚ:ਇਸ ਮੌਕੇ ਡਾ.ਪ੍ਰਵੇਸ਼ ਕੁਮਾਰ ਨੇ ਦੱਸਿਆ ਇਹ ਇੱਕ ਨਿਯਮਤ ਜਾਂਚ ਹੁੰਦੀ ਹੈ। ਜਿਸ ਵਿੱਚ ਪੀ.ਐਨ.ਡੀ.ਟੀ. ਐਕਟ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਸਬੰਧੀ ਸਮੇਂ ਸਮੇਂ ‘ਤੇ ਵੱਖ ਵੱਖ ਅਲਟਰਾਸਾਊਂਡ ਦੀ ਜਾਂਚ ਕੀਤੀ ਜਾਂਦੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ੳਨ੍ਹਾਂ ਦੀ ਟੀਮ ਵੱਲੋਂ ਲਾਇਫ ਲਾਇਨ ਹਸਪਤਾਲ, ਹਰੀ ਓਮ ਸਕੈਨ ਸੈਂਟਰ, ਸਿਟੀ ਹਸਪਤਾਲ ,ਪਸ਼ੂ ਪਾਲਣ ਵਿਭਾਗ ਦੇ ਹਸਪਤਾਲ ਵਿੱਚ ਸਥਿਤ ਅਲਟਰਾਸਾਊਂਡ ਮਸ਼ੀਨ ਅਤੇ ਨੂਰ ਹਸਪਤਾਲ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਰਾ ਕੁਝ ਤਸੱਲੀਬਖਸ਼ ਪਾਇਆ ਗਿਆ ਅਤੇ ਅਗਲੇਰੇ ਸਮੇਂ ਵਿੱਚ ਵੀ ਇਹ ਜਾਂਚ ਨਿਰੰਤਰ ਹੁੰਦੀ ਰਹੇਗੀ।