ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਟ ਰਹੀ ਹੈ ਸੰਗਤ ਅੰਮ੍ਰਿਤਸਰ:ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਪੁੱਜੀ ਸੰਗਤ ਨੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਵਿਸਾਖੀ ਮੌਕੇ ਸ੍ਰੀ ਹਰਿਮੰਦਰ ਦੇ ਦਰਸ਼ਨਾਂ ਲਈ ਸੰਗਤ ਦੇ ਉਤਸ਼ਾਹ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੰਗਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ 4-5 ਘੰਟੇ ਲਈ ਕਤਾਰਾਂ 'ਚ ਲੱਗਣਾ ਪਿਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਸਾਜ ਕੇ ਮਨੁੱਖਤਾ ਨੂੰ ਗੁਲਾਮੀ ਤੋਂ ਮੁਕਤ ਕਰ ਸਵੈਮਾਣ ਨਾਲ ਜਿਊਣ ਦਾ ਰਾਹ ਦਰਸਾਇਆ।
ਅਨਿਲ ਜੋਸ਼ੀ ਵੀ ਗੁਰੂ ਘਰ ਵਿੱਚ ਮੱਥਾ ਟੇਕਣ ਪਹੁੰਚੇ : ਇਸ ਮੌਕੇ ਅੱਜ ਅਕਾਲੀ ਦਲ ਦੇ ਲੋਕ ਸਭਾ ਹਲਕਾ ਉਮੀਦਵਾਰ ਅਨਿਲ ਜੋਸ਼ੀ ਵੀ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਕਿਹਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਅੱਜ ਗੁਰੂ ਘਰ ਵਿੱਚ ਪੁੱਜੇ ਹਾਂ ਜੋ ਗੁਰੂ ਮਹਾਰਾਜ ਸਾਨੂੰ ਸੇਵਾ ਬਖਸ਼ਣ ਅਸੀਂ ਦੁਬਾਰਾ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕੀਏ ਇਹ ਪੰਜਾਬ ਹਰਿਆ ਭਰਿਆ ਤੇ ਖੁਸ਼ਹਾਲ ਰਵੇ ਲੋਕ ਚੜ੍ਹਦੀ ਕਲਾ ਵਿੱਚ ਰਹਿਣ,ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਹੈ, ਉਹਨਾਂ ਕਿਹਾ ਪੰਜਾਬ ਗੁਰੂ ਪੀਰ ਪੈਗੰਬਰਾਂ ਦੀ ਛੋਹ ਪ੍ਰਾਪਤ ਧਰਤੀ ਹੈ। ਇੱਥੇ ਖੁਸ਼ ਦੇ ਲੋਕ ਰਹਿੰਦੇ ਹਨ ਸਾਨੂੰ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਅੱਜ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਪੁੱਜੇ ਹਾਂ ਗੁਰੂ ਮਹਾਰਾਜ ਅਸ਼ੀਰਵਾਦ ਦੇਣ ਸੇਵਾ ਬਖਸ਼ਣ ਇਸ ਗੁਰੂ ਦੀ ਪਵਿੱਤਰ ਨਗਰੀ ਦੀ ਫਿਰ ਦੁਬਾਰਾ ਸੇਵਾ ਕਰ ਸਕੀਏ।
ਉਥੇ ਹੀ ਇਸ ਮੌਕੇ ਟਬਨੇਟਰ ਗਰੁੱਪ ਦੇ ਸੰਸਥਾ ਵੀ ਗੁਰੂ ਘਰ ਵਿੱਚ ਅੱਜ ਖਾਲਸਾ ਸਾਜਨਾ ਦਿਵਸ ਤੇ ਮੌਕੇ 'ਤੇ ਪੁੱਜੀ। ਇਸ ਮੌਕੇ ਉਹਨਾਂ ਨੇ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਮੁਬਾਰਕ ਦਿੱਤੀ ਉਹਨਾਂ ਕਿਹਾ ਕਿ ਜੋ ਜਲਿਆਂ ਵਾਲੇ ਬਾਗ ਦਾ 1919 ਵਿੱਚ ਸਾਕਾ ਹੋਇਆ ਸੀ ਇਸ ਨੂੰ ਮੁੱਖ ਰੱਖਦੇ ਹੋਏ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਜਿੱਥੇ ਸ਼ਹੀਦ ਊਧਮ ਸਿੰਘ ਨੇ 197 19 ਤੱਕ ਆਪਣੀ ਪੜ੍ਹਾਈ ਪੂਰੀ ਕੀਤੀ ਜਦੋਂ ਜਲਿਆਂ ਵਾਲੇ ਬਾਗ ਵਿੱਚ ਸਾਕਾ ਹੋਇਆ ਤੇ ਸ਼ਬੀਰ ਵਿੱਚ ਸੇਵਾ ਕਰ ਰਹੇ ਸਨ ਉਹਨਾਂ ਦੇ ਮਨ ਵਿੱਚ ਗਹਿਰਾ ਅਸਰ ਪਿਆ ਕਿ ਨੱਥੇ ਲੋਕਾਂ ਤੇ ਜਲਿਆਂ ਵਾਲੇ ਬਾਗ ਵਿੱਚ ਜਨਰਲ ਟਾਇਰ ਨੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਤੇ ਉਹਨਾਂ ਨੇ ਆਪਣਾ ਮਕਸਦ ਬਣਾ ਲਿਆ ਕਿ ਇਸ ਦਾ ਬਦਲਾ ਜਰੂਰ ਲੈਣਾ ਹੈ। ਤੇ ਫਿਰ ਉਹਨਾਂ ਨੇ ਲੰਦਨ ਵਿੱਚ ਜਾ ਕੇ ਇਸ ਦਾ ਬਦਲਾ ਲਿਆ, ਕਿਹਾ ਕਿ ਇਹ ਐਨਰਜੀ ਦਾ ਸੋਮਾ ਹੈ ਇੱਥੇ ਆ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਐਨਰਜੀ ਮਿਲਦੀ ਹੈ ਅੱਜ ਦੁਬਾਰਾ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਕੇ ਉਹਨਾਂ ਨੂੰ ਪ੍ਰਣਾਮ ਕੀਤਾ ਹੈ ।
ਸ਼੍ਰੌਮਣੀ ਕਮੇਟੀ ਵੱਲੋਂ ਖਾਸ ਪ੍ਰਬੰਧ:ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਦੀ ਦੇਸ਼ ਪਰ ਵੱਸਦੇ ਸਿੱਖ ਨਾਮ ਲੇਵਾ ਸੰਗਤ ਨੂੰ ਵਧਾਈ ਦਿੰਦੇ ਹਾਂ, ਅੱਜ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੇ ਛਬੀਲ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹ ਲੰਗਰ ਦੇ ਪ੍ਰਬੰਧ ਇਕੱਲਾ ਸ਼੍ਰੋਮਣੀ ਕਮੇਟੀ ਨਹੀਂ ਚਲਾ ਸਕਦੀ ਇਹ ਸੰਗਤ ਦੇ ਸਹਿਯੋਗ ਨਾਲ ਹੀ ਲੰਗਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸੰਗਤ ਆ ਕੇ ਸੇਵਾ ਕਰਦੀ ਹੈ ਤਨੁ ਮਨੁ ਦਿਲ ਦੀ ਭਾਵਨਾ ਦੇ ਨਾਲ ਇੱਥੇ ਸੇਵਾ ਕਰਦੀ ਹੈ। ਉਹਨਾਂ ਕਿਹਾ ਕਿ ਚਾਹੇ ਪਰਿਕਰਮਾ ਦੀ ਸੇਵਾ ਹੋਵੇ ਚਾਹੇ ਜੋੜੇ ਕਰਦੀ ਸੇਵਾ ਹੋਵੇ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਉਹ ਬਹੁਤ ਮਹਾਨ ਨੇ, ਜਿਹੜੇ ਇੱਥੇ ਆ ਕੇ ਸੇਵਾ ਦਾ ਕੰਮ ਚੁੱਕਦੇ ਹਨ।