ਲੁਧਿਆਣਾ:ਲੁਧਿਆਣਾ ਦੇ ਵਾਰਡ ਨੰਬਰ 59 ਦੇ ਵਿੱਚ ਲੋਕ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦੀ ਵੀ ਇਲਾਕੇ ਦੇ ਵਿੱਚ ਵੱਡੀ ਸਮੱਸਿਆ ਹੈ। ਜਿਸ ਨੂੰ ਲੈ ਕੇ ਅੱਜ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਅਤੇ ਕਿਹਾ ਕਿ ਪੀਣ ਵਾਲੇ ਪਾਣੀ ਲਈ ਟੈਂਕਰ ਮੰਗਵਾਉਣਾ ਪੈਂਦਾ ਹੈ। ਇਲਾਕੇ ਦੇ ਵਿੱਚ ਹਾਲਾਤ ਇਹ ਹਨ ਕਿ ਜਿਹੜਾ ਪਾਣੀ ਆ ਵੀ ਰਿਹਾ ਹੈ। ਉਹ ਇਨ੍ਹਾਂ ਗੰਦਾ ਹੈ ਕਿ ਪੀਣ ਦੇ ਲਾਇਕ ਵੀ ਨਹੀਂ ਹੈ। ਜਿਸ ਕਾਰਨ ਬਿਮਾਰੀਆਂ ਵੀ ਫੈਲ ਰਹੀਆਂ ਹਨ।
ਲੋਕਾਂ ਨੇ ਦੱਸੀਆਂ ਆਪਣੀਆਂ ਸਮੱਸਿਆਵਾਂ ਕਿਹਾ ਪੀਣ ਵਾਲੇ ਪਾਣੀ ਦੀ ਕਿੱਲਤ, ਉਮੀਦਵਾਰ ਨੂੰ ਪੁੱਛੇ ਸਵਾਲ - LUDHIANA NEWS
ਲੁਧਿਆਣਾ ਦੇ ਵਾਰਡ ਨੰਬਰ 59 ਦੇ ਵਿੱਚ ਲੋਕ ਪਾਣੀ ਦੀ ਕਿੱਲਤ ਨੂੰ ਲੈ ਕੇ ਦੱਸੀਆਂ ਸਮੱਸਿਆਵਾਂ।
Published : 8 hours ago
ਇਸ ਨੂੰ ਲੈ ਕੇ ਸਥਾਨਕ ਡਿਸਪੈਂਸਰੀ ਦੇ ਡਾਕਟਰ ਨੇ ਵੀ ਸ਼ਿਕਾਇਤ ਕੀਤੀ ਹੈ। ਇਲਾਕੇ ਦੇ ਵਿੱਚ ਪਾਣੀ ਗੰਦਾ ਆਉਣ ਕਰਕੇ ਲੋਕ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਨ। ਚੋਣ ਪ੍ਰਚਾਰ ਕਰਨ ਪਹੁੰਚੇ ਉਮੀਦਵਾਰ ਤੋਂ ਸਥਾਨਕ ਲੋਕਾਂ ਨੇ ਸਵਾਲ ਕੀਤੇ ਅਤੇ ਪੁੱਛਿਆ ਕਿ ਅੱਜ ਵੀ ਉਹ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ।
ਸਰਕਾਰਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਪਾਣੀ ਦੀ ਪਾਈਪਾਂ ਜਾਮ ਹੋਈਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਦੇ ਵਿੱਚ ਸਾਡੀਆਂ ਸਰਕਾਰਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਪਾਈਆਂ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣੀਆਂ ਕੋਠੀਆਂ ਤਾਂ ਜਰੂਰ ਬਣਾ ਲਈਆਂ ਪਰ ਲੋਕਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ। ਜਿਸ ਕਰਕੇ ਉਹ ਅੱਜ ਅਜਿਹੇ ਹਾਲਾਤਾਂ 'ਚ ਰਹਿ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਿਹਾ ਕਿ ਅਸੀਂ ਵਾਅਦਾ ਕਰਦੇ ਹਨ ਕਿ 21 ਤਰੀਕ ਤੋਂ ਬਾਅਦ ਜਿੰਨੇ ਵੀ ਕੰਮ ਹਨ, ਉਹ ਜਰੂਰ ਕਰਵਾ ਦੇਣਗੇ।
- ਮੌੜ ਬੰਬ ਬਲਾਸਟ ਮਾਮਲੇ 'ਚ ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਕੁੜਮ ਹਰਿਮੰਦਰ ਸਿੰਘ ਜੱਸੀ ਨੂੰ ਅਦਾਲਤ ਨੇ ਜਾਰੀ ਕੀਤਾ ਨੋਟਿਸ
- ਡੱਲੇਵਾਲ ਨੂੰ ਜੇਕਰ ਕੁਝ ਹੋਇਆ ਤਾਂ ਉਸ ਲਈ ਸਿੱਧਾ ਕੇਂਦਰ ਦੀ ਸਰਕਾਰ ਹੋਵੇਗੀ ਜ਼ਿੰਮੇਵਾਰ- ਕੁਲਦੀਪ ਧਾਲੀਵਾਲ
- ਟ੍ਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਖਾਸ ਖਬਰ, 18 ਦਸੰਬਰ ਨੂੰ ਪੂਰੇ ਪੰਜਾਬ ਦੇ 'ਚ ਵੱਖ-ਵੱਖ ਥਾਵਾਂ ਤੇ ਕੀਤਾ ਜਾਵੇਗਾ ਰੇਲ ਰੋਕੋ ਅੰਦੋਲਨ, ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ