ETV Bharat / state

ਰੁਲਦੂ ਸਿੰਘ ਮਾਨਸਾ ਨੇ ਚੁੱਕੇ ਡੱਲੇਵਾਲ ਅਤੇ ਪੰਧੇਰ 'ਤੇ ਸਵਾਲ, ਜਥੇਬੰਦੀਆਂ ਨੇ ਵੀ ਦਿੱਤਾ ਜਵਾਬ, ਸੁਣੋ ਤਾਂ ਜਰਾ ਕੀ ਕਿਹਾ... - FARMERS DEMONSTRATION

ਰੁਲਦੂ ਸਿੰਘ ਮਾਨਸਾ ਨੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ 'ਤੇ ਖੜੇ ਕੀਤੇ ਸਵਾਲ।

ORGANIZATIONS ALSO GAVE ANSWERS
ਡੱਲੇਵਾਲ ਅਤੇ ਪੰਧੇਰ 'ਤੇ ਚੁੱਕੇ ਸਵਾਲਾਂ ਦਾ ਜਵਾਬ (ETV Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Dec 17, 2024, 10:54 PM IST

ਲੁਧਿਆਣਾ: ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਆਪਣੇ ਹੱਕੀ ਮੰਗਾਂ ਦੇ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਭ ਤੋਂ ਪਹਿਲੀ ਮੰਗ ਸਾਰੀ ਫਸਲਾਂ 'ਤੇ ਐਮਐਸਪੀ ਦੇ ਨਾਲ ਸਵਾਮੀ ਨਾਥਨ ਰਿਪੋਰਟ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੀ ਹੈ। ਜਿਸ ਨੂੰ ਲੈ ਕੇ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ 'ਤੇ ਹਨ। 21ਵੇਂ ਦਿਨ ਦੇ ਵਿੱਚ ਉਨ੍ਹਾਂ ਦੀ ਭੁੱਖ ਹੜਤਾਲ ਤਬਦੀਲ ਹੋ ਗਈ ਹੈ। ਮਰਨ ਵਰਤ ਰੱਖਣ ਕਰਕੇ ਜਿੱਥੇ ਸਰਕਾਰ ਤੇ ਦਬਾਅ ਬਣ ਰਿਹਾ ਹੈ। ਉੱਥੇ ਦੂਜੇ ਪਾਸੇ ਸਰਵਣ ਸਿੰਘ ਪੰਧੇਰ ਦਿੱਲੀ ਕੂਚ ਕਰਨ ਦੇ ਹੱਕ ਦੇ ਵਿੱਚ ਹਨ। ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ 'ਤੇ ਡੱਲੇਵਾਲ ਵੱਲੋਂ ਜਿਹੜੇ ਕਿ ਸ਼ੰਭੂ ਬਾਰਡਰ 'ਤੇ ਸਰਵਣ ਸਿੰਘ ਪੰਧੇਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਦੋਵਾਂ ਹੀ ਧਰਨਿਆਂ ਤੋਂ ਦੂਰ ਹੈ, ਕਿਸਾਨਾਂ ਦੇ ਵਿੱਚ ਇੱਕ ਮੱਤ ਨਾ ਹੋਣ ਕਰਕੇ ਹੁਣ ਕਿਸਾਨ ਆਗੂਆਂ ਨੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਡੱਲੇਵਾਲ ਅਤੇ ਪੰਧੇਰ 'ਤੇ ਚੁੱਕੇ ਸਵਾਲਾਂ ਦਾ ਜਵਾਬ (ETV Bharat (ਲੁਧਿਆਣਾ, ਪੱਤਰਕਾਰ))

ਰੁਲਦੂ ਸਿੰਘ ਮਾਨਸਾ ਨੇ ਚੁੱਕੇ ਸਵਾਲ

ਰੁਲਦੂ ਸਿੰਘ ਮਾਨਸਾ ਵੱਲੋਂ ਬੀਤੇ ਦਿਨ ਮੀਡੀਆ ਦੇ ਵਿੱਚ ਇੱਕ ਬਿਆਨ ਜਾਰੀ ਕਰਦੇ ਹੋਏ, ਜਗਜੀਤ ਸਿੰਘ ਡੱਲੇਵਾਲ ਅਤੇ ਨਾਲ ਹੀ ਸਰਵਣ ਸਿੰਘ ਪੰਧੇਰ 'ਤੇ ਸਵਾਲ ਖੜੇ ਕੀਤੇ ਹਨ। ਰੁਲਦੂ ਸਿੰਘ ਮਾਨਸਾ ਵੱਲੋਂ ਕਿਹਾ ਗਿਆ ਕਿ ਦੋਵੇਂ ਹੀ ਆਗੂਆਂ ਦੇ ਇੱਕ ਮੱਤ ਨਾ ਹੋਣ ਕਰਕੇ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੇਰੇ ਖਿਆਲ ਨਾਲ ਇਹ ਅੰਦੋਲਨ ਹੁਣ ਗਲਤ ਸ਼ੁਰੂ ਕੀਤਾ ਗਿਆ ਹੈ। ਰੁਲਦੂ ਸਿੰਘ ਨੇ ਕਿਹਾ ਕਿ ਇਹ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਬਲਕਿ ਰਾਜ ਸਰਕਾਰਾਂ ਦੇ ਖਿਲਾਫ ਲੜਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਮਨਵਾਉਣ ਵਾਲੀਆਂ ਰਹਿੰਦੀਆਂ ਹਨ ਪਰ ਹੁਣ ਰਾਜ ਸਰਕਾਰਾਂ ਤੋਂ ਮੰਗਾਂ ਮਨਵਾਉਣੀਆਂ ਸਨ। ਉਨ੍ਹਾਂ ਨੇ ਕਿਹਾ ਕਿ ਡੱਲੇਵਾਲ ਅਤੇ ਪੰਧੇਰ ਦੀ ਆਪਸੀ ਵੀ ਕੋਈ ਸਹਿਮਤੀ ਨਹੀਂ। ਡੱਲੇਵਾਲੇ ਮਰਨ ਵਰਤ 'ਤੇ ਬੈਠੇ ਹਨ ਜਦੋਂ ਕਿ ਪੰਧੇਰ ਜੱਥੇ ਰਵਾਨਾ ਕਰ ਰਿਹਾ ਹੈ।

ਅੰਦੋਲਨ ਦੋ-ਫਾੜ

ਹਾਲਾਂਕਿ ਇਸ ਸਬੰਧੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦਾ ਸਾਥ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਸੰਘਰਸ਼ ਅੱਜ ਤੋਂ ਨਹੀਂ ਸਗੋਂ ਤਿੰਨ ਕਾਨੂੰਨਾਂ ਦੇ ਵੇਲੇ ਤੋਂ ਚੱਲਦਾ ਆ ਰਿਹਾ। ਉਨ੍ਹਾਂ ਨੇ ਕਿਹਾ ਕਿ ਬਾਕੀ ਕਿਸਾਨ ਆਗੂ ਭਾਵੇਂ ਉਹ ਰੁਲਦੂ ਸਿੰਘ ਮਾਨਸਾ ਹੋਵੇ ਜਾਂ ਫਿਰ ਰਾਜੇਵਾਲ ਹੋਵੇ। ਉਨ੍ਹਾਂ ਦੇ ਸੁਪਨੇ ਐਮਐਲਏ ਬਣਨ ਦੇ ਹਨ, ਮੁੱਖ ਮੰਤਰੀ ਬਣਨ ਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੀਆਂ ਮੰਗਾਂ ਨੂੰ ਭੁੱਲ ਗਏ ਹਨ। ਇਸ ਕਰਕੇ ਅਜਿਹੀਆਂ ਗੱਲਾਂ ਕਰ ਰਹੇ ਹਨ। ਜਦੋਂ ਕਿ ਕਿਸਾਨ ਸੰਘਰਸ਼ ਕਦੇ ਵੀ ਦੋ-ਫਾੜ ਨਹੀਂ ਹੋਇਆ ਹੈ, ਹਮੇਸ਼ਾਂ ਹੀ ਕਿਸਾਨਾਂ ਦੀ ਗੱਲ ਕੀਤੀ ਗਈ ਹੈ।

ਰੁਲਦੂ ਸਿੰਘ ਨੇ ਕਿਹਾ ਕਿ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ। ਦੂਜੇ ਪਾਸੇ ਸਰਵਣ ਸਿੰਘ ਪੰਧੇਰ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਸਰਕਾਰਾਂ 'ਤੇ ਦਬਾਅ ਬਣਾਇਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਨਿੱਜੀ ਸਵਾਰਥ ਲਈ ਨਹੀਂ ਸਗੋਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਦੋਵੇਂ ਹੀ ਆਗੂ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਜਦੋਂ ਕਿ ਐਸਕੇਐਮ ਇਸ ਦਾ ਸਮਰਥਨ ਕਿਉਂ ਨਹੀਂ ਕਰ ਰਹੀ, ਇਹ ਤਾਂ ਉਹੀ ਸਮਝਦੇ ਹਨ ਜਦੋਂ ਕਿ ਕਿਸਾਨੀ ਦੀਆਂ ਮੰਗਾਂ ਹਾਲੇ ਵੀ ਪੂਰੀ ਨਹੀਂ ਹੋਈਆਂ ਹਨ। ਡੱਲੇਵਾਲ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਦੀ ਕੁਰਬਾਨੀ ਦੇਣ ਦੇ ਨਾਲ ਕਿਸਾਨੀ 100 ਸਾਲ ਲਈ ਬਚ ਜਾਂਦੀ ਹੈ ਤਾਂ ਇਹ ਵੱਡੀ ਗੱਲ ਹੋਵੇਗੀ, ਇਸ ਕਰਕੇ ਉਹ ਮਰਨ ਵਰਤੇ ਬੈਠੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.