ਲੁਧਿਆਣਾ: ਕੈਂਪ ਇਲਾਕੇ ਵਿੱਚ ਬੀਤੇ ਕਈ ਦਿਨਾਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਕਈ ਦਿਨਾਂ ਤੋਂ ਬੰਦ ਹੈ ਜਿਸ ਕਰਕੇ ਲੋਕਾਂ ਦਾ ਕੰਮ ਉੱਤੇ ਜਾਣਾ ਵੀ ਮੁਹਾਲ ਹੋ ਗਿਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਬੀਤੇ ਪੰਜ ਦਿਨ ਤੋਂ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ। ਕਈ ਵਾਰ ਉਹ ਇਲਾਕੇ ਦੇ ਕੌਂਸਲਰ ਦਾਅਵੇਦਾਰਾਂ ਨੂੰ ਜਾ ਕੇ ਦੱਸ ਚੁੱਕੇ ਹਨ। ਸਥਾਨਕ ਮੋਹਤਵਾਰਾਂ ਨੂੰ ਦੱਸ ਚੁੱਕੇ ਹਨ ਪਰ ਹਲੇ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਉਹਨਾਂ ਕਿਹਾ ਕਿ ਸਾਡਾ ਜਿਉਣਾ ਮੁਹਾਲ ਹੋ ਗਿਆ ਹੈ। ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਪਾਣੀ ਦੀ ਸਪਲਾਈ ਠੱਪ ਹੈ।
ਪਾਣੀ ਦੀ ਡਿਮਾਂਡ ਲਗਾਤਾਰ ਵਧੀ:ਹਾਲਾਂਕਿ ਇਸ ਸਬੰਧੀ ਜਦੋਂ ਸਥਾਨਕ ਐਮਐਲਏ ਨੂੰ ਦੱਸਿਆ ਗਿਆ ਤਾਂ ਉਹਨਾਂ ਕਿਹਾ ਕਿ ਦੋ ਟਿਊਵੈੱਲ ਇਲਾਕੇ ਦੇ ਵਿੱਚ ਖਰਾਬ ਹੋ ਗਏ ਸਨ ਉਹਨਾਂ ਦਾ ਪਾਣੀ ਹੇਠਾਂ ਚਲਾ ਗਿਆ ਸੀ ਕਿਉਂਕਿ ਪਾਣੀ ਦੀ ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ ਜਦੋਂ ਕਿ ਟਿਊਵੈੱਲ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਦੋ ਟਿਊਵੈੱਲ ਠੀਕ ਕਰਵਾ ਦਿੱਤੇ ਹਨ। ਜੋ ਬਾਕੀ ਟਿਊਵੈੱਲ ਹਨ ਉਹਨਾਂ ਨੂੰ ਵੀ ਦਰੁੱਸਤ ਕਰਵਾਇਆ ਜਾ ਰਿਹਾ ਹੈ।
- ਪੰਜਾਬ 'ਚ ਮੀਂਹ ਦੀ ਚੇਤਾਵਨੀ, 2 ਦਿਨ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ - Weather Update
- ਪਰਿਵਾਰ 'ਤੇ ਡਿੱਗਿਆ ਦੁਖਾਂ ਦਾ ਪਹਾੜ, ਚਾਰ ਦਿਨ ਪਹਿਲਾਂ ਕੈਨੇਡਾ ਗਏ ਪੁੱਤਰ ਦੀ ਪੰਜਵੇਂ ਦਿਨ ਹੋਈ ਮੌਤ, ਸਦਮੇਂ 'ਚ ਪਰਿਵਾਰ - kapurthala boy died in canada
- ਨਸ਼ੇ 'ਚ ਟੱਲੀ ਪਤੀ ਬਣਿਆ ਹੈਵਾਨ, ਪਤਨੀ ਦਾ ਕਿਰਚਾਂ ਮਾਰ-ਮਾਰ ਕੀਤਾ ਬੁਰਾ ਹਾਲ - The husband beat the wife