ਪੰਜਾਬ

punjab

ETV Bharat / state

ਬਜ਼ਟ ਤੋਂ ਖੁਸ਼ ਨੇ ਆਮ ਲੋਕ! ਜਾਣੋ ਅੰਮ੍ਰਿਤਸਰ ਦੇ ਵਾਸੀਆਂ ਨੇ ਕੀ-ਕੀ ਆਖਿਆ? - BUDGET 2025 26

ਆਮ ਲੋਕਾਂ ਵੱਲੋਂ ਬਜ਼ਟ ਨੂੰ ਲੈ ਕੇ ਆਪਣੀ-ਆਪਣੀ ਰਾਏ ਦਿੱਤੀ ਜਾ ਰਹੀ ਹੈ।

BUDGET 2025 26
ਬਜ਼ਟ ਤੋਂ ਖੁਸ਼ ਨੇ ਆਮ ਲੋਕ! (ETV Bharat)

By ETV Bharat Punjabi Team

Published : Feb 1, 2025, 6:22 PM IST

ਅੰਮ੍ਰਿਤਸਰ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੋਦੀ ਸਰਕਾਰ ਦਾ 8ਵਾਂ ਬਜ਼ਟ ਪੇਸ਼ ਕੀਤਾ ਗਿਆ। ਇਸ ਬਜ਼ਟ ਤੋਂ ਆਮ ਲੋਕਾਂ ਨੂੰ ਕਾਫ਼ੀ ਉਮੀਦਾਂ ਸਨ। ਹਰ ਕਿਸੇ ਨੂੰ ਆਸ ਸੀ ਕਿ ਇਸ ਬਜ਼ਟ 'ਚ ਆਮ ਲੋਕਾਂ, ਔਰਤਾਂ ਅਤੇ ਕਿਸਾਨਾਂ ਲਈ ਕੁੱਝ ਨਾ ਕੁੱਝ ਵੱਡਾ ਜ਼ਰੂਰ ਹੋਵੇਗਾ। ਇਸੇ ਨੂੰ ਲੈ ਕੇ ਆਮ ਲੋਕਾਂ ਵੱਲੋਂ ਆਪਣੀ-ਆਪਣੀ ਰਾਏ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਬਜ਼ਟ 'ਚ ਆਮ ਲੋਕਾਂ ਲਈ ਵੱਡੀ ਰਾਹਤ ਜ਼ਰੂਰ ਹੈ ਜੋ ਸਰਕਾਰ ਨੇ ਇਨਕਮ ਟੈਕਸ 'ਤੇ 12 ਲੱਖ ਤੱਕ ਛੋਟ ਦਿੱਤੀ ਹੈ। ਇਸ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।

ਕਿਸਾਨਾਂ ਦੀ ਬਜ਼ਟ ਬਾਰੇ ਰਾਏ

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਜ਼ਟ ਤੋਂ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਸਨ। ਇੰਨ੍ਹਾਂ ਵਿਚਾਲੇ ਬੇਸ਼ੱਕ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ ਨੂੰ 3 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤਾ ਹੈ। ਇਹ ਕਿਸਾਨਾਂ ਲਈ ਜ਼ਰੂਰ ਰਾਹਤ ਦੀ ਖ਼ਬਰ ਹੈ। ਉੱਥੇ ਹੀ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਜੋ ਕੁੱਝ ਬੋਲਿਆ ਹੈ, ਉਹ ਸਿਰਫ਼ ਕਾਗਜ਼ਾਂ 'ਤੇ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਉਸ ਨੂੰ ਜ਼ਮੀਨੀ ਪੱਧਰ 'ਤੇ ਵੀ ਉਸੇ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ ਜਿਵੇਂ ਕੇਂਦਰੀ ਵਿੱਤ ਮੰਤਰੀ ਨੇ ਸਦਨ 'ਚ ਬੋਲਿਆ ਹੈ।

ਬਜ਼ਟ ਤੋਂ ਖੁਸ਼ ਨੇ ਆਮ ਲੋਕ! (ETV Bharat)

ਕਿਸਾਨੀ ਧਰਨੇ ਦੀ ਨਹੀਂ ਹੋਈ ਗੱਲ

ਲੋਕਾਂ ਦਾ ਕਹਿਣਾ ਹੈ ਕਿ ਇਸ ਬਜ਼ਟ 'ਚ ਧਰਨੇ 'ਤੇ ਬੈਠੇ ਕਿਸਾਨਾਂ ਦੀ ਗੱਲ ਹੋਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ। ਸਰਕਾਰ ਨੂੰ ਸ਼ਹੀਦ ਹੋਏ ਕਿਸਾਨਾਂ ਬਾਰੇ ਗੱਲ ਕਰਨੀ ਚਾਹੀਦੀ ਸੀ ਪਰ ਅਜਿਹਾ ਵੀ ਨਹੀਂ ਹੋਇਆ। ਇਸ ਕਾਰਨ ਇਸ ਬਜ਼ਟ ਤੋਂ ਕਿਸਾਨਾਂ ਨੂੰ ਲਾਭ ਨਹੀਂ ਹੋਇਆ।

ABOUT THE AUTHOR

...view details