ਅੰਮ੍ਰਿਤਸਰ :ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਅੱਜ ਪਹਿਲੀ ਵਾਰ ਛੋਟੇ ਮੂਸੇਵਾਲਾ ਨਾਲ ਅ੍ਰੰਮਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨਾਲ ਪਰਿਵਾਰਿਕ ਮੈਂਬਰ ਸ਼ਾਮਿਲ ਸਨ। ਪੂਰਾ ਪਰਿਵਾਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਜਿੱਥੇ ਉਹਨਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉੱਥੇ ਹੀ ਬਲਕੌਰ ਸਿੰਘ ਚਰਨ ਕੌਰ ਵੱਲੋਂ ਛੋਟੇ ਸਿੱਧੂ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟਿਕਾਇਆ ਗਿਆ।
ਪਹਿਲੀ ਵਾਰ ਛੋਟੇ ਸਿੱਧੂ ਨਾਲ ਆਏ ਗੁਰੂ ਘਰ :ਉਥੇ ਹੀ ਇਸ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਸਮੇਂ ਦੇ ਰੁਝੇਵਿਆਂ ਚੋਂ ਨਿਕਲ ਕੇ ਬੱਚੇ ਨੂੰ ਨਾਲ ਲੈਕੇ ਆਏ ਹਾਂ। ਉਹਨਾਂ ਕਿਹਾ ਕਿ ਪਰਿਵਾਰ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਹਰ ਨਿਕਲਣਾ ਮੁਸ਼ਕਿਲ ਸੀ ਇਸ ਲਈ ਅੱਜ ਅਰਦਾਸ ਕਰਨ ਲਈ ਆਏ ਹਾਂ। ਨਾਲ ਹੀ ਉਹਨਾਂ ਕਿਹਾ ਕਿ ਸਿੱਧੂ ਨੂੰ ਇਨਸਾਫ ਮਿਲੇ ਇਸ ਦੀ ਵੀ ਅਰਦਾਸ ਕੀਤੀ ਗਈ ਹੈ। ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਆਏ ਹਾਂ, ਉਹਨਾਂ ਕਿਹਾ ਕਿ ਜਦੋਂ ਤਾਂ ਛੋਟੇ ਸਿੱਧੂ ਵਾਲੇ ਦਾ ਜਨਮ ਹੋਇਆ ਹੈ ਅਸੀਂ ਗੁਰੂ ਘਰ ਮੱਥਾ ਨਹੀਂ ਟੇਕਿਆ ਸੀ। ਅੱਜ ਛੋਟੇ ਸਿੱਧੂ ਨੂੰ ਲੈ ਕੇ ਗੁਰੂ ਘਰ ਵਿੱਚ ਮੱਥਾ ਟਿਕਾਉਣ ਲਈ ਪੁੱਜੇ ਹਾਂ ਤਾਂ ਜੋ ਉਸ ਦੀ ਸਿਹਤ ਤੰਦਰੁਸਤ ਰਹੇ।