ਲੁਧਿਆਣਾ :ਲੁਧਿਆਣਾ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀਆਂ ਕਰਕੇ ਵਿਦਿਆਰਥੀਆਂ ਦੇ ਮਾਪੇ ਪਰੇਸ਼ਾਨ ਹਨ ਪ੍ਰਾਈਵੇਟ ਸਕੂਲਾਂ ਵੱਲੋਂ ਲਗਾਤਾਰ ਫੀਸਾਂ ਦੇ ਵਿੱਚ ਇਜਾਫਾ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਕਈ ਸਕੂਲਾਂ ਨੇ 50 ਫੀਸਦੀ ਤੱਕ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਮਾਪੇ ਪਰੇਸ਼ਾਨ ਹਨ ਅਤੇ ਇਸ ਸਬੰਧੀ ਸਕੂਲ ਦੀ ਸ਼ਿਕਾਇਤ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਨਿੱਜੀ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਲੁਧਿਆਣਾ ਪਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਕੋਲ ਪਹੁੰਚੇ। ਜਿੱਥੇ ਉਹਨਾਂ ਨੇ ਆਪਣੀ ਫਰਿਆਦ ਉਹਨਾਂ ਦੇ ਅੱਗੇ ਰੱਖੀ ਅਤੇ ਕਿਹਾ ਕਿ ਉਹ ਇੰਨੀ ਵੱਡੀਆਂ ਫੀਸਾਂ ਅਦਾ ਨਹੀਂ ਕਰ ਸਕਦੇ। ਸਰਕਾਰ ਨੂੰ ਇਸ 'ਤੇ ਕੋਈ ਨਾ ਕੋਈ ਕਾਰਵਾਈ ਜਰੂਰ ਕਰਨੀ ਚਾਹੀਦੀ ਹੈ।
ਨਿੱਜੀ ਸਕੂਲਾਂ ਦੀ ਨਹੀਂ ਚੱਲੇਗੀ ਮਨਮਾਨੀ:ਗੁਰਪ੍ਰੀਤ ਗੋਗੀ ਨੇ ਸਾਰੇ ਹੀ ਮਾਪਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਨਿੱਜੀ ਸਕੂਲ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਨਾਲ ਸੋਮਵਾਰ ਨੂੰ ਮੀਟਿੰਗ ਫਿਕਸ ਕਰਨ ਤੋਂ ਬਾਅਦ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਹੱਕ ਦੇ ਵਿੱਚ ਜਰੂਰ ਉਹ ਗੱਲ ਕਰਨਗੇ। ਉਹਨਾਂ ਕਿਹਾ ਕਿ ਨਿੱਜੀ ਸਕੂਲਾਂ ਨੂੰ ਮਨਮਾਨੀਆਂ ਨਹੀਂ ਕਰਨ ਦਿੱਤੀਆਂ ਜਾਣਗੀਆਂ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਭਾਵੇਂ ਉਹ ਸਕੂਲ ਕਿਸੇ ਦਾ ਵੀ ਹੋਵੇ ਕੋਈ ਸਕੂਲ ਆਪਣੀ ਮਰਜ਼ੀ ਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਫੀਸਾਂ ਚ ਵਾਧਾ ਨਹੀਂ ਕਰ ਸਕਦਾ। ਸਰਕਾਰ ਦੇ ਇਸ ਸਬੰਧੀ ਨਿਯਮ ਤੈਅ ਹਨ ਅਤੇ ਨਿਯਮਾਂ ਦੇ ਮੁਤਾਬਕ ਹੀ ਉਹਨਾਂ ਨੂੰ ਫੀਸਾਂ ਦੇ ਵਿੱਚ ਵਾਧਾ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਦੌਰਾਨ ਮਾਪਿਆਂ ਨੇ ਗੁਰਪ੍ਰੀਤ ਗੋਗੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਹਨਾਂ ਕੋਲ ਆ ਕੇ ਸੰਤੁਸ਼ਟ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਹੋਵੇਗਾ।
- ਯੂਪੀ ਤੋਂ ਵੀਲ੍ਹਚੇਅਰ 'ਤੇ 14 ਦਿਨਾਂ ਦਾ ਸਫ਼ਰ ਤੈਅ ਕਰਕੇ ਸ਼੍ਰੀ ਹਰਮਿੰਦਰ ਸਾਹਿਬ ਪਹੁੰਚਿਆ ਇਹ ਅਪਾਹਿਜ ਗੁਰਸਿੱਖ - Reached Sri Harmandir Sahib
- 'ਆਪ' ਵੱਲੋਂ ਖਟਕੜ ਕਲਾਂ 'ਚ ਭੁੱਖ ਹੜਤਾਲ ਦੀ ਤਿਆਰੀ; CM ਮਾਨ ਕਰਨਗੇ ਸ਼ਿਰਕਤ, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਵਲੰਟੀਅਰ ਮੀਟਿੰਗ - AAP Hunger Strike
- ਸਿਵਲ ਹਸਪਤਾਲ 'ਚ ਚੂਹੇ ਖਾ ਰਹੇ ਮਰੀਜ਼ਾਂ ਦਾ ਖਾਣਾ ਤੇ ਦਵਾਈਆਂ ! ਸੁਣ ਲਓ ਐਸਐਮਓ ਦਾ ਜਵਾਬ - Rats In Ludhiana Civil