ਲੁਧਿਆਣਾ: ਮਿੰਨੀ ਓਲੰਪਿਕ ਕਹੇ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਖੇਡਾਂ ਦੇ ਪਹਿਲੇ ਦਿਨ ਕਬੱਡੀ, ਹਾਕੀ, ਖੋਹ-ਖੋਹ ਅਤੇ ਦੌੜਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਹੋਰ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਦੇ ਦੌਰਾਨ ਦਸੂਹਾ ਦਾ ਪੈਰਾ ਐਥਲੀਟ ਮਿਥਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਪੈਰਾ ਐਥਲੀਟ ਬਣਿਆ ਖਿੱਚ ਦਾ ਕੇਂਦਰ (Etv Bharat) ਪੈਰਾ ਐਥਲੀਟ ਬਣਿਆ ਖਿੱਚ ਦਾ ਕੇਂਦਰ
ਬੇਸ਼ੱਕ ਇਹਨਾਂ ਖੇਡਾਂ ਵਿੱਚ ਉਹ ਅੱਵਲ ਨਹੀਂ ਆ ਸਕਿਆ ਪਰ ਉਸ ਦਾ ਉਤਸ਼ਾਹ ਅਤੇ ਜੋਸ਼ ਵੇਖਣ ਵਾਲਾ ਸੀ। ਹੁਣ ਤੱਕ ਅੰਤਰਰਾਸ਼ਟਰੀ ਪੱਧਰ ਉੱਤੇ ਮਿਥਨ ਕਈ ਤਗਮੇ ਜਿੱਤ ਚੁੱਕਾ ਹੈ ਅਤੇ ਆਪਣੇ ਨਾਂ ਰੋਸ਼ਨ ਕਰ ਚੁੱਕਾ ਹੈ। ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੇ ਦੌਰਾਨ ਮਿਥਨ ਨੇ ਦੱਸਿਆ ਕਿ 8 ਨੈਸ਼ਨਲ ਮੈਡਲ ਉਹ ਜਿੱਤ ਚੁੱਕਾ ਹੈ, ਜਿਸ ਵਿੱਚ ਸਿਲਵਰ ਅਤੇ ਕਾਂਸੀ ਦੇ ਮੈਡਲ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਕੌਮਾਂਤਰੀ ਪੱਧਰ ਉੱਤੇ ਏਸ਼ੀਆ ਅਤੇ ਓਲੰਪਿਕ ਦੇ ਵਿੱਚ ਵੀ ਪੈਰਾ ਖੇਡਾਂ ਅੰਦਰ ਕੁਆਲੀਫਾਈ ਕਰ ਚੁੱਕਾ ਹੈ।
ਪੈਰਾ ਐਥਲੀਟ ਮਿਥਨ (Etv Bharat) ਮਿਥਨ ਨੇ ਦੱਸਿਆ ਕਿ ਉਹ ਗਰੀਬ ਘਰ ਨਾਲ ਸਬੰਧ ਰੱਖਦਾ ਹੈ ਅਤੇ ਇੱਕ ਸਾਲ ਪਹਿਲਾ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਦਾ ਵੱਡਾ ਭਰਾ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਅੰਤਰਰਾਸ਼ਟਰੀ ਪੱਧਰ ਉੱਪਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਇਨਾਮ ਵੀ ਦਿੱਤਾ ਗਿਆ ਸੀ।
ਪੈਰਾ ਐਥਲੀਟ ਮਿਥਨ (Etv Bharat) ਖਿਡਾਰੀ ਨੇ ਸਰਕਾਰ ਤੋਂ ਮਦਦ ਦੀ ਕੀਤੀ ਮੰਗ
ਪੈਰਾ ਐਥਲੀਟ ਨੇ ਦੱਸਿਆ ਕਿ ਖਿਡਾਰੀ ਨੂੰ ਖੇਡਣ ਦੇ ਲਈ ਵਿਸ਼ੇਸ਼ ਖੁਰਾਕ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਖ਼ਾਸ ਤਰ੍ਹਾਂ ਦੇ ਬੂਟ ਆਦਿ ਖਰੀਦਣ ਲਈ ਵੀ ਮਿਹਨਤ ਕਰਨੀ ਪੈਂਦੀ ਹੈ। ਉਸ ਦਾ ਸੁਪਨਾ ਪੈਰਾ ਓਲੰਪਿਕ ਵਿੱਚ ਦੇਸ਼ ਦੇ ਲਈ ਗੋਲਡ ਲੈ ਕੇ ਆਉਣਾ ਹੈ ਅਤੇ ਉਹ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦਾ ਹੈ ਕਿ ਉਸ ਨੂੰ ਆਪਣੇ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਕੋਚ ਦੀ ਨੌਕਰੀ ਦਿੱਤੀ ਜਾਵੇ ਜਿਸ ਲਈ ਉਸ ਨੇ ਅਪਲਾਈ ਵੀ ਕੀਤਾ ਹੈ,'। ਮਿਥਨ,ਪੈਰਾ ਐਥਲੀਟ