ਲੁਧਿਆਣਾ:ਭਗਤੀ ਦੇ ਰੰਗ 'ਚ ਉਦੋਂ ਭੰਗ ਪੈ ਗਿਆ ਜਦੋਂ ਚੱਲਦੇ ਜਗਰਾਤੇ ਦੌਰਾਨ ਸਟੇਜ 'ਤੇ ਲੱਗੀ ਗਰਿਲ ਡਿੱਗ ਗਈ। ਇਸ ਹਾਦਸੇ ਦੌਰਾਨ 2 ਲੌਕਾਂ ਦੀ ਮੌਤ ਹੋ ਗਈ ਜਦਕਿ 1 ਦਰਜ਼ਨ ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਬੀਤੀ ਰਾਤ ਤੇਜ਼ ਹਨੇਰੀ ਅਤੇ ਤੂਫ਼ਾਨ ਕਾਰਨ ਵਾਪਰਿਆ। ਇਸ ਹਾਦਸੇ 'ਚ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਇਸ ਹਾਦਸੇ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਹਨੇਰੀ ਚੱਲਦੀ ਹੈ ਤਾਂ ਸਟੇਜ ਪਿੱਛੇ ਲੱਗੀ ਗਰਿੱਲ ਅਚਾਨਕ ਡਿੱਗ ਗਈ ਅਤੇ ਉਸ ਹੇਠ ਕਈ ਲੋਕ ਆ ਗਏ। ਇਸ ਤੋਂ ਬਾਅਦ ਪੰਡਾਲ ਦੇ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।
ਭਗਤੀ ਦੇ ਰੰਗ 'ਚ ਪਿਆ ਭੰਗ, ਵਾਪਰ ਗਿਆ ਦਰਦਨਾਕ ਹਾਦਸਾ, ਜਗਰਾਤੇ 'ਚ ਡਿੱਗਿਆ ਪੰਡਾਲ, 2 ਲੋਕਾਂ ਦੀ ਹੋਈ ਮੌਤ, ਵੇਖੋ ਪੂਰੀ ਵੀਡੀਓ - ludhiana accident jagran pandal - LUDHIANA ACCIDENT JAGRAN PANDAL
ਲੁਧਿਆਣਾ ਵਿੱਚ ਮਾਤਾ ਦੇ ਜਾਗਰਣ 'ਚ ਉਦੋਂ ਹਫ਼ੜਾ-ਦਫ਼ੜੀ ਮੱਚ ਗਈ ਜਦੋਂ ਅਚਾਨਕ ਪੰਡਾਲ ਡਿੱਗ ਗਿਆ ਅਤੇ 2 ਲੋਕਾਂ ਦੀ ਮੌਤ ਹੋ ਗਈ।
Published : Oct 6, 2024, 3:33 PM IST
ਇਹ ਹਾਦਸਾ ਲੁਧਿਆਣਾ ਦੇ ਸਿੱਖ ਗੋਬਿੰਦ ਗੋਦਾਮ ਮੰਦਿਰ ਦੇ ਨੇੜੇ ਵਾਪਰਿਆ ਹੈ। ਜਦੋਂ ਸਾਰੀ ਸੰਗਤ ਮਾਤਾ ਦੀਆਂ ਭੇਟਾਂ 'ਚ ਲੀਨ ਸੀ ਤਾਂ ਅਚਾਨਕ ਤੇਜ਼ ਹਨੇਰੀ ਚੱਲੀ ਤੇ ਪਲਕ ਝਪਕਦੇ ਹੀ ਪੰਡਾਲ ਡਿੱਗ ਗਿਆ। ਲੋਕਾਂ 'ਚ ਹਫ਼ੜਾ-ਦਫ਼ੜੀ ਮੱਚ ਗਈ। ਜ਼ਖਮੀਆਂ 'ਚ ਜ਼ਿਆਦਾਤਰ ਬੱਚੇ ਦੱਸ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਪੁਲਿਸ ਵੀ ਪਹੁੰਚੀ ਅਤੇ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ 'ਚ ਪਹੁੰਚਾਉਣ 'ਚ ਲੱਗ ਗਈ। ਪੁਲਿਸ ਮੁਤਾਬਿਕ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਮੰਦਿਰ ਕਮੇਟੀ ਨੇ ਇਸ ਹਾਦਸੇ 'ਤੇ ਅਫ਼ਸੋਸ ਜਤਾਇਆ ਹੈ।
ਨਰਾਤਿਆਂ 'ਚ ਹੁੰਦੇ ਨੇ ਜਗਰਾਤੇ
ਕਾਬਲੇਜ਼ਿਕਰ ਹੈ ਕਿ ਨਵਰਾਤਰੇ ਸ਼ੁਰੂ ਹੁੰਦੇ ਹੀ ਮਾਤਾ ਦੇ ਭਗਤਾਂ ਵੱਲੋਂ ਜਾਗਰਣ ਕਰਵਾਏ ਜਾਂਦੇ ਨੇ ਅਤੇ ਮਾਤਾ ਦਾ ਗੁਣਗਾਨ ਕੀਤਾ ਜਾਂਦਾ ਹੈ। ਇਸ ਦੌਰਾਨ ਮਾਤਾ ਦਾ ਬਹੁਤ ਸੰਦਰ ਪੰਡਾਲ ਸਜਾਇਆ ਜਾਂਦਾ ਹੈ। ਇਸ ਪੰਡਾਲ 'ਚ ਜਿੱਥੇ ਮਾਤਾ ਦੇ ਸ਼ਰਧਾਲੂ ਆ ਕੇ ਹਾਜ਼ਰੀ ਲਗਵਾਉਂਦੇ ਨੇ ਉੱਥੇ ਹੀ ਕਿਸੇ ਕਾਲਾਕਾਰ ਨੂੰ ਵੀ ਬੁਲਾਇਆ ਜਾਂਦਾ ਜੋ ਮਾਤਾ ਦੀਆਂ ਭੇਟਾਂ ਗਾ ਕੇ ਸਭ ਨੂੰ ਨਿਹਾਲ ਕਰਦਾ ਅਤੇ ਮਾਤਾ ਦੇ ਚਰਨਾ 'ਚ ਹਾਜ਼ਰੀ ਲਗਵਾਉਂਦਾ ਹੈ।
- 10 ਜਾਂ 11 ਅਕਤੂਬਰ, ਕਦੋ ਹੈ ਮਹਾ ਅਸ਼ਟਮੀ ਤੇ ਕੰਨਿਆ ਪੂਜਨ ? ਜਾਣੋ ਸ਼ੁੱਭ-ਮੁਹੂਰਤ ਤੇ ਪੂਜਾ ਵਿਧੀ - Ashtami Date And Time
- ਹੁਣ ਦੀਵਾਲੀ ਨੂੰ ਲੈ ਕੇ ਕਨਫੀਊਜ਼ਨ ! ਜਾਣੋ 31 ਅਕਤੂਬਰ ਨੂੰ ਜਾਂ 1 ਨਵੰਬਰ, ਇਸ ਵਾਰ ਦੀਵਾਲੀ ਕਦੋਂ ? - Diwali Date and time
- ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਪੁਲਿਸ ਵਾਲੇ, ਭੀੜ ਨੇ ਥਾਣੇ ਨੂੰ ਹੀ ਲਗਾਈ ਅੱਗ, ਕਾਰਨ ਜਾਣਕੇ ਰਹਿ ਜਾਵੋਗੇ ਹੱਕੇ-ਬੱਕੇ - West Bengal Crime