ਪੰਜਾਬ

punjab

ETV Bharat / state

ਪਿੰਡ ਅਵਾਨ ਦੀਆਂ ਪੰਚਾਇਤੀ ਚੋਣਾਂ ਨੇ ਲਿਖੀ ਇੱਕ ਨਵੀਂ ਕਹਾਣੀ, ਦਲਜੀਤ ਸਿੰਘ ਨੇ 224 'ਚੋਂ 223 ਵੋਟਾਂ ਕੀਤੀਆਂ ਹਾਸਲ - PANCHAYAT ELECTION 2024

Panchayat election 2024: ਜ਼ੀਰਾ ਵਿਧਾਨ ਸਭਾ ਹਲਕਾ ਦੇ ਅਵਾਨ ਪਿੰਡ ਵਿਚ ਹੋਈਆਂ ਪੰਚਾਇਤੀ ਚੋਣਾਂ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ।

Panchayat election 2024
ਦਲਜੀਤ ਸਿੰਘ ਨੇ 224 'ਚੋਂ 223 ਵੋਟਾਂ ਕੀਤੀਆਂ ਹਾਸਲ (ETV Bharat (ਪੱਤਰਕਾਰ , ਫਿਰੋਜ਼ਪੁਰ))

By ETV Bharat Punjabi Team

Published : Oct 17, 2024, 10:27 AM IST

ਜ਼ੀਰਾ/ਫਿਰੋਜ਼ਪੁਰ: ਜ਼ੀਰਾ ਵਿਧਾਨ ਸਭਾ ਹਲਕਾ ਦੇ ਅਵਾਨ ਪਿੰਡ ਵਿੱਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਨੇ ਇਤਿਹਾਸਕ ਪੰਨੇ ਲਿਖੇ ਹਨ। ਜਿੱਥੇ ਕਿ ਦਲਜੀਤ ਸਿੰਘ ਅਵਾਨ ਨੇ ਪਿੰਡ ਦੀ ਸਰਪੰਚੀ ਲਈ 224 ਵਿਚੋਂ 223 ਵੋਟਾਂ ਪ੍ਰਾਪਤ ਕਰ ਕੇ ਇੱਕ ਬੇਮਿਸਾਲ ਜਿੱਤ ਦਰਜ ਕੀਤੀ। ਪਿੰਡ 'ਚ 347 ਕੁੱਲ ਵੋਟਾਂ ਸੀ, ਜਿਨ੍ਹਾਂ ਵਿਚੋਂ 224 ਵੋਟਾਂ ਪੋਲ ਹੋਈਆਂ। ਦਲਜੀਤ ਸਿੰਘ ਅਵਾਨ ਨੇ 223 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਨੂੰ ਸਿਰਫ ਇੱਕ ਵੋਟ ਹੀ ਮਿਲੀ।

ਦਲਜੀਤ ਸਿੰਘ ਨੇ 224 'ਚੋਂ 223 ਵੋਟਾਂ ਕੀਤੀਆਂ ਹਾਸਲ (ETV Bharat (ਪੱਤਰਕਾਰ , ਫਿਰੋਜ਼ਪੁਰ))

ਦਲਜੀਤ ਸਿੰਘ ਦਾ ਲੋਕਾਂ ਦੇ ਦਿਲਾਂ 'ਚ ਇੱਕ ਅਨਮੋਲ ਸਥਾਨ

ਇਹ ਚੋਣ ਪਿੰਡ ਵਿੱਚ ਪਾਰਦਰਸ਼ੀ ਤਰੀਕੇ ਨਾਲ ਹੋਈ, ਜਿਸ ਦੌਰਾਨ ਪਿੰਡ ਦੇ ਲੋਕਾਂ ਨੇ ਦਲਜੀਤ ਸਿੰਘ ਦੀ ਇਮਾਨਦਾਰੀ ਅਤੇ ਸਿੱਧੇ ਸੁਭਾਅ ਦਾ ਮੁਕੰਮਲ ਸਾਥ ਦਿੱਤਾ। ਅਵਾਨ ਪਿੰਡ 'ਚ ਦਲਜੀਤ ਸਿੰਘ ਦਾ ਲੋਕਾਂ ਦੇ ਦਿਲਾਂ 'ਚ ਇੱਕ ਅਨਮੋਲ ਸਥਾਨ ਹੈ ਅਤੇ ਉਨ੍ਹਾਂ ਨੇ ਪਿੰਡ ਵਿੱਚ ਬਹੁਤ ਸਾਰੇ ਸਮਾਜਿਕ ਕਾਰਜ ਕੀਤੇ ਹਨ, ਜੋ ਲੋਕਾਂ ਦੇ ਦਿਲਾਂ 'ਚ ਉਨ੍ਹਾਂ ਲਈ ਪਿਆਰ ਵਧਾਉਂਦੇ ਹਨ। ਜਿੱਤ ਤੋਂ ਬਾਅਦ ਗੱਲ ਕਹਿਣੀ ਬਣਦੀ ਹੈ ਕਿ ਉਨ੍ਹਾਂ ਦੀ ਜਿੱਤ ਸਿਰਫ ਸਿਆਸੀ ਜਿੱਤ ਨਹੀਂ ਸੀ, ਸਗੋਂ ਇਹ ਲੋਕਾਂ ਦੇ ਭਰੋਸੇ ਦੀ ਵੀ ਜਿੱਤ ਸੀ, ਜੋ ਉਨ੍ਹਾਂ ਦੇ ਉਮੀਦਵਾਰ ਉੱਤੇ ਕਾਇਮ ਹੈ।

ਗ੍ਰਾਮ ਪੰਚਾਇਤ ਚੋਣਾਂ 'ਚ ਇੱਕ ਨਵਾਂ ਮਾਪਦੰਡ ਸਥਾਪਿਤ

ਇਹ ਚੋਣ ਨਰਦੇਸ਼ਿਤ ਵਿਧਾਇਕ ਨਰੇਸ਼ ਕਟਾਰੀਆ ਅਤੇ ਉਨ੍ਹਾਂ ਦੇ ਪੁੱਤਰ ਸ਼ੰਕਰ ਕਟਾਰੀਆ ਦੀ ਅਗਵਾਈ ਹੇਠ ਹੋਈ। ਉਨ੍ਹਾਂ ਨੇ ਪਿੰਡ 'ਚ ਵੋਟਾਂ ਪਾਉਣ ਦੀ ਪੂਰੀ ਪ੍ਰਕਿਰਿਆ ਦੀ ਮੋਨਿਟਰਿੰਗ ਕੀਤੀ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ। ਇਸ ਜਿੱਤ ਨਾਲ ਦਲਜੀਤ ਸਿੰਘ ਅਵਾਨ ਨੇ ਪਿੰਡ ਅਵਾਨ ਦੀਆਂ ਪਿਛਲੀ ਸਾਰੀਆਂ ਗ੍ਰਾਮ ਪੰਚਾਇਤ ਚੋਣਾਂ 'ਚ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਦਲਜੀਤ ਸਿੰਘ ਦੀ ਜਿੱਤ ਨਾਲ ਪਿੰਡ ਦੇ ਨੌਜਵਾਨਾਂ 'ਚ ਨਵੇਂ ਜੋਸ਼ ਦਾ ਮਹੌਲ ਬਣ ਗਿਆ ਹੈ।

ABOUT THE AUTHOR

...view details