ਪੰਜਾਬ

punjab

ਧਮਕੀ ਭਰੀ ਚਿੱਠੀ ਲਿਖਣ ਵਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ, ਖੁਦ ਹੀ ਲਿਖੀ ਸੀ ਚਿੱਠੀ ਤੇ ਖੁਦ ਹੀ ਦਿੱਤੀ ਪੁਲਿਸ ਨੂੰ ਸੂਚਨਾ - Suspected update

By ETV Bharat Punjabi Team

Published : Jul 22, 2024, 9:04 AM IST

Letter Writer Arrested: ਪਠਾਟਕੋਟ ਸਰਕਾਰੀ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਖੁਦ ਹੀ ਚਿੱਠੀ ਲਿਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਤੇ ਕਾਰਵਾਈ ਕਰਕੇ ਜਾਂਚ ਸ਼ੂਰੁ ਕਰ ਦਿੱਤੀ ਹੈ। ਪੜ੍ਹੋ ਪੂਰੀ ਖਬਰ..

Letter writer arrested
ਧਮਕੀ ਭਰੀ ਚਿੱਠੀ ਲਿਖਣ ਵਾਲਾ ਗ੍ਰਿਫਤਾਰ (ETV Bharat pathankot)

ਧਮਕੀ ਭਰੀ ਚਿੱਠੀ ਲਿਖਣ ਵਾਲਾ ਗ੍ਰਿਫਤਾਰ (ETV Bharat (ਰਿਪੋਰਟ- ਪੱਤਰਕਾਰ, ਪਠਾਨਕੋਟ))

ਪਠਾਟਕੋਟ : ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਸ਼ੱਕੀ ਵਿਅਕਤੀ ਦੇਖਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਵੀ ਪੂਰੀ ਤਰ੍ਹਾਂ ਅਲਰਟ 'ਤੇ ਹੈ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਪੁਲਿਸ ਨੂੰ ਢਾਕੀ ਰੋਡ 'ਤੇ ਕੁਝ ਚਿੱਠੀਆਂ ਮਿਲੀਆਂ ਸਨ, ਜਿਸ 'ਚ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਚਿੱਠੀਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੋਇਆ ਸੀ ਅਤੇ ਇੱਕ ਕਾਰ ਦਾ ਸ਼ੀਸ਼ਾ ਵੀ ਤੋੜਿਆ ਗਿਆ ਸੀ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ।

ਪੂਰੇ ਮਾਮਲੇ ਵਿੱਚ ਸਾਜ਼ਿਸ਼ ਰਚੀ ਗਈ: ਪੁਲਿਸ ਨੇ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਜਿਸ ਵਿਅਕਤੀ ਨੇ ਪੁਲਿਸ ਨੂੰ ਧਮਕੀ ਭਰੇ ਪੱਤਰ ਦੀ ਸੂਚਨਾ ਦਿੱਤੀ ਸੀ ਅਤੇ ਕਾਰ ਦਾ ਸ਼ੀਸ਼ਾ ਤੋੜ ਕੇ ਭੱਜਣ ਵਾਲੇ ਚਾਰ ਵਿਅਕਤੀ ਸੀ। ਅਸਲ ਵਿੱਚ ਉਹੀ ਵਿਅਕਤੀ ਜੋ ਇਸ ਪੂਰੇ ਮਾਮਲੇ ਲਈ ਜ਼ਿੰਮੇਵਾਰ ਸੀ, ਉਹ ਸਾਜ਼ਿਸ਼ ਰਚ ਰਿਹਾ ਸੀ ਕਿਉਂਕਿ ਇੱਕ ਵਿਅਕਤੀ ਆਪਣੀ ਕਾਰ ਘਰ ਦੇ ਬਾਹਰ ਖੜ੍ਹੀ ਕਰਦਾ ਸੀ ਅਤੇ ਉਸਨੂੰ ਕੱਟਣ ਲਈ, ਉਸਨੇ ਇਸ ਪੂਰੇ ਮਾਮਲੇ ਵਿੱਚ ਸਾਜ਼ਿਸ਼ ਰਚੀ ਤਾਂ ਜੋ ਉਸ ਕਾਰ ਨੂੰ ਹਟਾਇਆ ਜਾ ਸਕੇ ਜਿਸ ਕਰਕੇ ਉਸਨੇ ਇਹ ਸਾਰੀ ਸਾਜਿਸ਼ਾਂ ਨੂੰ ਅੰਜਾਮ ਦਿੱਤਾ। ਜਿਸ ਕਾਰਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ 24 ਘੰਟਿਆਂ ਦੇ ਅੰਦਰ ਹੀ ਸਾਰਾ ਮਾਮਲਾ ਸਾਹਮਣੇ ਆਇਆ ਅਤੇ ਪੁਲਿਸ ਨੂੰ ਸੂਚਿਤ ਦੇਣ ਵਾਲਾ ਵਿਅਕਤੀ ਹੀ ਇਸਦਾ ਮੁਲਜ਼ਮ ਨਿਕਲਿਆ।

ਧਮਕੀ ਭਰੀ ਚਿੱਠੀ ਲਿਖਣ ਵਾਲਾ ਕਾਬੂ: ਜਾਣਕਾਰੀ ਮਤਾਬਕ ਇਹ ਉਹ ਵਿਅਕਤੀ ਹੈ ਜਿਸਨੇ ਧਮਕੀ ਭਰੇ ਪੱਤਰ ਸੁੱਟ ਕੇ ਖੁਦ ਪੁਲਿਸ ਨੂੰ ਦਿੱਤੀ ਸੂਚਨਾ ਦਿੱਤੀ ਸੀ। ਉਹ ਪਿਛਲੇ ਕੁਝ ਸਮੇਂ ਤੋਂ ਘਰ ਦੇ ਬਾਹਰ ਖੜੀ ਕਿਸੇ ਦੀ ਕਾਰ ਨੂੰ ਹਟਾਉਣ ਦੀ ਸਾਜ਼ਿਸ਼ ਰਚ ਰਿਹਾ ਸੀ। ਇਹ ਸਾਰੀ ਘਟਨਾ ਪਤਾ ਲੱਗਣ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਉਸ ਤੇ ਕਾਰਵਾਈ ਕਰਕੇ ਸ਼ੂਰੁ ਕਰ ਦਿੱਤੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਸੋਹੇਲ ਮੀਰ ਐਸ.ਐਸ.ਪੀ. ਪਠਾਨਕੋਟ ਨੇ ਦਿੱਤੀ ਹੈ।

ABOUT THE AUTHOR

...view details