ਪੰਜਾਬ

punjab

ETV Bharat / state

ਆਖ਼ਰਕਾਰ ਰੱਬ ਨੇ ਸੁਣ ਹੀ ਲਈ ਇਸ ਮਾਂ ਦੀ ਪੁਕਾਰ, ਜਿਸ ਦੀ ਉਮੀਦ ਵੀ ਨਹੀਂ ਸੀ ਉਹ ਹੋ ਗਿਆ, ਤੁਸੀਂ ਵੀ ਸੁਣੋ ਜ਼ਰਾ... - INNOCENT PUNJABI

ਪਾਕਿਸਤਾਨੀਆਂ ਨੇ ਫੜਾ ਦਿੱਤਾ ਨਿਰਦੋਸ਼ ਪੰਜਾਬੀ, ਵਿਦੇਸ਼ੀ ਧਰਤੀ 'ਤੇ ਹੋਈ 25 ਸਾਲ ਦੀ ਜੇਲ੍ਹ।

INNOCENT PUNJABI
ਆਖਰਕਾਰ ਰੱਬ ਨੇ ਸੁਣ ਹੀ ਲਈ ਇਸ ਮਾਂ ਦੀ ਪੁਕਾਰ (Etv Bharat)

By ETV Bharat Punjabi Team

Published : Jan 28, 2025, 8:32 PM IST

ਮਾਛੀਵਾੜਾ ਸਾਹਿਬ:ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਆਪਣੀ ਜ਼ਿੰਦਗੀ ਹੀ ਖ਼ਰਾਬ ਕਰ ਲੈਣਗੇ। ਅਜਿਹਾ ਹੀ ਇਕ ਮਾਮਲਾ ਮਾਛੀਵਾੜਾ ਸਾਹਿਬ ਦੀ ਇੰਦਰਾ ਕਾਲੋਨੀ ਤੋਂ ਸਾਹਮਣੇ ਆਇਆ। ਜਿੱਥੇ 4 ਸਾਲ ਬਾਅਦ ਇਸ ਮਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਉਸ ਨੇ ਆਪਣੇ ਪੁੱਤਰ ਨੂੰ ਵੇਖ ਲਿਆ ਅਤੇ ਘੁੱਟ ਸੀਨੇ ਨਾਲ ਲਾਇਆ।

ਜੇਲ੍ਹ 'ਚ ਬੰਦ ਸੀ ਮਨਪ੍ਰੀਤ ਸਿੰਘ

ਕਾਬਲੇਜ਼ਕਿਰ ਹੈ ਕਿ ਗਰੀਬ ਮਾਪਿਆਂ ਦਾ ਮਨਪ੍ਰੀਤ ਸਿੰਘ 2020 'ਚ ਦੁਬਈ ਗਿਆ ਸੀ। ਜਿੱਥੇ ਕਰੀਬ ਡੇਢ ਸਾਲ ਉਹ ਇੱਕ ਕੰਪਨੀ ਨਾਲ ਠੇਕੇਦਾਰੀ ਸਿਸਟਮ ’ਤੇ ਕੰਮ ਕਰਦਾ ਰਿਹਾ ਪਰ ਜਦੋਂ ਉਸ ਦਾ ਠੇਕਾ ਖਤਮ ਹੋ ਗਿਆ ਤਾਂ ਉਹ ਆਪਣੇ ਜਾਣ ਪਹਿਚਾਣ ਵਾਲੇ ਪੰਜਾਬੀਆਂ ਕੋਲ ਅਜਮਾਨ ਸ਼ਹਿਰ ਆ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਅਜਮਾਨ ਸ਼ਹਿਰ ਵਿਚ ਆਏ ਅਜੇ 10 ਹੀ ਦਿਨ ਹੋਏ ਸਨ ਕਿ ਉਨ੍ਹਾਂ ਦੇ ਕਮਰੇ 'ਤੇ ਛਾਪਾ ਪੈ ਗਿਆ। ਜਿੱਥੇ ਉਹ ਪਾਕਿਸਤਾਨ ਦੇ ਮੁੰਡਿਆਂ ਨਾਲ ਰਹਿ ਰਿਹਾ ਸੀ। ਉਨ੍ਹਾਂ ਮੁੰਡਿਆਂ ਕੋਲੋਂ ਪੁਲਿਸ ਨੂੰ ਨਸ਼ਾ ਮਿਲਿਆ ਜਿਸ ਕਾਰਨ ਪੁਲਿਸ ਨੇ ਕਮਰੇ 'ਚ ਮੌਜੂਦ ਸਾਰੇ ਮੁੰਡਿਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਜੇਲ੍ਹ 'ਚ ਸੁੱਟ ਦਿੱਤਾ।

ਆਖਰਕਾਰ ਰੱਬ ਨੇ ਸੁਣ ਹੀ ਲਈ ਇਸ ਮਾਂ ਦੀ ਪੁਕਾਰ (Etv Bharat)

25 ਸਾਲ ਦੀ ਹੋਈ ਸੀ ਸਜ਼ਾ

ਮਨਪ੍ਰੀਤ ਸਿੰਘ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ "ਉਨ੍ਹਾਂ ਨੇ ਪੁੁਲਿਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ। ਮਾਮਲਾ ਅਦਾਲਤ 'ਚ ਗਿਆ ਤਾਂ ਅਦਾਲਤ ਨੇ 25 ਸਾਲ ਦੀ ਸਜ਼ਾ ਸੁਣਾ ਦਿੱਤੀ। ਜਿਸ ਤੋਂ ਬਾਅਦ ਮੇਰੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ, ਮੈਂ ਹੌਂਸਲਾ ਹਾਰ ਚੁੱਕਾ ਸੀ। ਮੈਨੂੰ ਬਸ ਇਹੀ ਖਿਆਲ ਆ ਰਿਹਾ ਸੀ ਕਿ ਮੈਂ ਹੁਣ ਕਦੇ ਵੀ ਆਪਣੀ ਮਾਂ, ਭਰਾ ਅਤੇ ਭੈਣ ਨੂੰ ਨਹੀਂ ਮਿਲ ਸਕਾਗਾਂ।ਜੇਲ੍ਹ ਅੰਦਰ ਉਸ ਦੇ ਨਾਲ ਹੋਰ ਵੀ ਕਈ ਪੰਜਾਬੀ ਸਨ ਅਤੇ ਸਾਰਿਆਂ ਨੂੰ ਬਹੁਤ ਹੀ ਘੱਟ ਖਾਣਾ ਦਿੱਤਾ ਜਾਂਦਾ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ। ਘਰ 2 ਮਹੀਨੇ ਬਾਅਦ ਸਿਰਫ਼ ਇੱਕ ਵਾਰ ਫੋਨ ਕਰਨ ਦੀ ਇਜਾਜ਼ਤ ਹੁੰਦੀ ਸੀ ਉਹ ਵੀ 1-2 ਮਿੰਟ"। ਉਸ ਨੇ ਦੱਸਿਆ ਕਿ ਸਭ ਤੋਂ ਜਿਆਦਾ ਦੁੱਖ ਇਸ ਗੱਲ ਦਾ ਸੀ ਕਿ ਬੇਕਸੂਰ ਹੁੰਦੇ ਹੋਏ ਵੀ ਉਸ ਨੂੰ ਜੇਲ੍ਹ 'ਚ ਰਹਿਣਾ ਪੈ ਰਿਹਾ ਸੀ।

ਆਖਰਕਾਰ ਰੱਬ ਨੇ ਸੁਣ ਹੀ ਲਈ ਇਸ ਮਾਂ ਦੀ ਪੁਕਾਰ (Etv Bharat)

ਮਾਂ ਦੀ ਅਰਦਾਸ ਕਬੂਲ ਹੋਈ

ਦੂਸਰੇ ਪਾਸੇ ਮਨਪ੍ਰੀਤ ਸਿੰਘ ਦੀ ਮਾਂ ਪਰਮਜੀਤ ਕੌਰ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਕਿਉਂਕਿ ਉਸ ਦੀਆਂ ਨਿੱਤ ਕੀਤੀਆਂ ਅਰਦਾਸਾਂ ਰੱਬ ਨੇ ਸੁਣ ਲਈਆਂ। ਰੱਬ ਨੇ ਉਸ ਨੂੰ ਉਸ ਦਾ ਪੁੱਤਰ ਮੋੜ ਦਿੱਤਾ। ਪਰਮਜੀਤ ਨੇ ਦੱਸਿਆ ਕਿ ਉਹ ਬਸ ਇੱਕ ਹੀ ਦੁਆ ਕਰਦੀ ਸੀ ਉਸ ਦਾ ਪੁੱਤ ਉਸ ਨੂੰ ਇੱਕ ਵਾਰ ਮਿਲ ਜਾਵੇ ਅੱਜ ਰੱਬ ਨੇ ਉਸ ਦੀ ਸੁਣ ਲਈ ਅਤੇ ਮੇਰਾ ਪੁੱਤ ਮੇਰੀਆਂ ਅੱਖਾਂ ਦੇ ਸਾਹਮਣੇ ਹੈ।

ਆਖਰਕਾਰ ਰੱਬ ਨੇ ਸੁਣ ਹੀ ਲਈ ਇਸ ਮਾਂ ਦੀ ਪੁਕਾਰ (Etv Bharat)

ਕਿੰਝ ਜੇਲ੍ਹ 'ਚੋਂ ਬਾਹਰ ਆਇਆ ਮਨਪ੍ਰੀਤ

ਤੁਹਾਨੂੰ ਦੱਸ ਦਈਏ ਕਿ ਅਜਮਾਨ ਵਿੱਚ ਈਦ ਅਤੇ ਨੈਸ਼ਨਲ ਡੇਅ ’ਤੇ ਕੁਝ ਕੈਦੀਆਂ ਨੂੰ ਤਰਸ ਦੇ ਅਧਾਰ ’ਤੇ ਰਿਹਾਅ ਕੀਤਾ ਜਾਂਦਾ ਹੈ। ਇਸੇ ਕਾਰਨ ਨੈਸ਼ਨਲ ਡੇਅ ਮੌਕੇ ਕੈਦੀਆਂ ਨੂੰ ਰਿਹਾਅ ਕਰਨ ਵਾਲੀ ਸੂਚੀ 'ਚ ਉਸ ਦਾ ਨਾਮ ਵੀ ਆ ਗਿਆ। ਜਿਸ ਕਾਰਨ ਉਸ ਨੂੰ ਢਾਈ ਸਾਲ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ ਅਤੇ ਜੇਲ੍ਹ ਤੋਂ ਸਿੱਧਾ ਏਅਰਪੋਰਟ ਲਿਜਾ ਕੇ ਭਾਰਤ ਭੇਜ ਦਿੱਤਾ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ 4 ਹੋਰ ਪੰਜਾਬੀ ਸਾਥੀ ਵੀ ਰਿਹਾਅ ਹੋ ਕੇ ਆਏ ਹਨ। ਜੇਲ੍ਹ ਤੋਂ ਰਿਹਾਅ ਹੋ ਕੇ ਆਏ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਬਹੁਤ ਔਖਾ ਸਮਾਂ ਕੱਢਿਆ ਅਤੇ ਜਿਉਂਦੇ ਜੀਅ ਆਪਣੇ ਘਰ ਪਰਤਣ ਦੀ ਆਸ ਹੀ ਛੱਡ ਦਿੱਤੀ ਸੀ। ਉਸ ਨੇ ਦੱਸਿਆ ਕਿ ਉਹ ਹੁਣ ਕਦੇ ਵੀ ਵਿਦੇਸ਼ ਨਹੀਂ ਜਾਵੇਗਾ ਬਲਕਿ ਆਪਣੀ ਧਰਤੀ ’ਤੇ ਹੀ ਰੁਜ਼ਗਾਰ ਕਰੇਗਾ ਅਤੇ ਪਰਿਵਾਰ ਨਾਲ ਰਹੇਗਾ। ਹੁਣ ਉਸ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ ਨਾ ਜਾਣ ਬਲਕਿ ਇੱਥੇ ਹੀ ਕੰਮ ਕਰਨ ਅਤੇ ਆਪਣੇ ਪਰਿਵਾਰ ਨਾਲ ਰਹਿਣ।

ABOUT THE AUTHOR

...view details