SGPC ਮੁਲਾਜ਼ਮ ਦੇ ਕਤਲ ਮਾਮਲੇ 'ਚ ਇੱਕ ਕਾਬੂ (ETV Bharat) ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਮੁੱਖ ਦਫਤਰ ਵਿਖੇ ਸ਼ਨੀਵਾਰ ਦੁਪਹਿਰ ਨੂੰ ਧਰਮ ਪ੍ਰਚਾਰ ਕਮੇਟੀ ਦੀ ਅਕਾਊਂਟ ਸ਼ਾਖਾ ਦੇ ਕੈਸ਼ੀਅਰ ਦਰਬਾਰਾ ਸਿੰਘ ਦੇ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਸੁਖਬੀਰ ਸਿੰਘ ਸਮੇਤ 5 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦਰਬਾਰਾ ਸਿੰਘ ਦੀ ਛਾਤੀ ਅਤੇ ਢਿੱਡ ਵਿੱਚ ਪੰਜ ਵਾਰ ਕੀਤੇ ਗਏ ਸਨ।
5 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ: ਪੁਲਿਸ ਨੇ ਮ੍ਰਿਤਕ ਦਰਬਾਰਾ ਸਿੰਘ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁੱਖ ਮੁਲਜ਼ਮ ਸੁਖਬੀਰ ਸਿੰਘ, ਉਸ ਦੇ ਦੋ ਪੁੱਤਰਾਂ ਸਮੇਤ 5 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛੇ ਥਾਵਾਂ ’ਤੇ ਛਾਪੇ ਮਾਰੇ ਸਨ। ਪਰਿਵਾਰ ਦਾ ਦੋਸ਼ ਹੈ ਕਿ ਸੁਖਬੀਰ ਸਿੰਘ ਨੇ ਆਪਣੇ ਦੋ ਪੁੱਤਰਾਂ ਅਰਸ਼ ਅਤੇ ਸਾਜਨ ਨਾਲ ਮਿਲ ਕੇ ਦਰਬਾਰਾ ਸਿੰਘ ਦਾ ਕਤਲ ਕੀਤਾ ਹੈ।
ਕਤਲ ਮਾਮਲੇ 'ਚ 1 ਮੁਲਜ਼ਮ ਗਿਰਫਤਾਰ:ਪੁਲਿਸ ਵੱਲੋਂ ਮੁਸਤੇਦੀ ਦਿਖਾਉਂਦੇ ਹੋਏ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸ ਦਈਏ ਕਿ ਬਾਕੀ ਦੇ 4 ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਏਸੀਪੀ ਸੁਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲੇ 'ਚ ਮੁੱਖ ਦੋਸ਼ੀ ਸੁਖਬੀਰ ਸਿੰਘ ਸਮੇਤ 5 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚੋਂ ਅਸੀਂ ਮਲਕੀਤ ਸਿੰਘ ਨਾਮ ਦੇ ਮੁੱਖ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਬਾਕੀ ਦੇ 4 ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਰੇਡ ਕੀਤੇ ਜਾ ਰਹੀ ਹੈ। ਉਹਨਾਂ ਨੂੰ ਵੀ ਜਲਦੀ ਗਿਰਫਤਾਰ ਕਰ ਲਿਆ ਜਾਵੇਗਾ।
ਮੁਲਜ਼ਮ ਨੇ ਮ੍ਰਿਤਕ ਦਰਬਾਰਾ ਸਿੰਘ 'ਤੇ ਲਾਇਆ ਵੱਡਾ ਦੋਸ਼:ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਰਬਾਰਾ ਸਿੰਘ ਦਾ ਕਤਲ ਉਹਨਾਂ ਦੇ ਕੋਈ ਘਰੇਲੂ ਮਾਮਲੇ ਕਾਰਨ ਕੀਤਾ ਗਿਆ ਸੀ। ਮੁਲਜ਼ਮ ਸੁਖਬੀਰ ਸਿੰਘ ਇਲਜ਼ਾਮ ਲਗਾਉਂਦਾ ਹੈ ਕਿ ਮ੍ਰਿਤਕ ਦਰਬਾਰਾ ਸਿੰਘ ਨੇ ਉਸ ਦੀ ਲੜਕੀ ਦਾ ਘਰ ਖਰਾਬ ਕੀਤਾ ਹੈ। ਮ੍ਰਿਤਕ ਦਰਬਾਰਾ ਸਿੰਘ ਉਸ ਦੀ ਲੜਕੀ ਨੂੰ ਭਜਾਉਣ ਦੇ ਵਿੱਚ ਉਹਦੀ ਮਦਦ ਕੀਤੀ ਸੀ ਅਤੇ ਇਸ ਲਈ ਉਹ ਆਪਣੇ ਮਨ 'ਚ ਰੰਜਿਸ਼ ਸੀ। ਉਸੇ ਰੰਜਿਸ਼ ਕਰਕੇ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਗਿਆ।
ਇੱਕ ਪ੍ਰਸ਼ਨ ਦਾ ਉੱਤਰ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਸਾਨੂੰ ਪਹਿਲਾਂ ਕੋਈ ਸ਼ਿਕਾਇਤ ਨਹੀਂ ਆਈ ਅਤੇ ਉਹ ਸਾਡੇ ਏਰੀਏ ਦੇ ਰਹਿਣ ਵਾਲੇ ਨਹੀਂ ਸੀ। ਦਰਬਾਰਾ ਸਿੰਘ ਸਿਰਫ਼ ਸਾਡੇ ਏਰੀਏ ਦੇ ਵਿੱਚ ਕੰਮ ਕਰਦਾ ਸੀ ਅਤੇ ਦਰਬਾਰ ਸਾਹਿਬ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜੋ ਮਾਰਨ ਵਾਲੇ ਹਨ, ਉਹ ਧਰਮ ਪ੍ਰਚਾਰ ਕਮੇਟੀ 'ਚ ਕੰਮ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਜੋ ਐਸਜੀਪੀਸੀ ਦੇ ਕੁਆਵਟਰ ਹਨ, ਉਹ ਸਾਡੇ ਏਰੀਏ 'ਚ ਨਹੀਂ ਪੈਂਦੇ। ਜੇਕਰ ਕਿਤੇ ਹੋਰ ਸ਼ਿਕਾਇਤ ਦਰਜ ਕਰਵਾਈ ਗਈ ਹੋਵੇ ਤਾਂ ਉਸ ਸਬੰਧੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ।