ਜਲਿਆਂਵਾਲਾ ਬਾਗ ਦੀ ਪਹਿਲਾਂ ਨਾਲੋਂ ਬਦਲੀ ਦਿੱਖ (ETV Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ : ਜ਼ਲ੍ਹਿਆਂਵਾਲਾ ਬਾਗ ਉਹ ਸਥਾਨ ਹੈ ਜਿੱਥੇ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਕਰੂਰ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿ ਸੀ। ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਜ਼ਲ੍ਹਿਆਂਵਾਲਾ ਬਾਗ ਦੇ ਅੰਦਰ ਬਣੇ ਖੂਹ ਦੇ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ।
ਜਲਿਆਂਵਾਲਾ ਬਾਗ ਦਾ ਇਤਿਹਾਸ :ਅੱਜ ਦੇ ਮਾਹੌਲ ਮੁਤਾਬਿਕ ਜ਼ਲ੍ਹਿਆਂਵਾਲਾ ਬਾਗ ਦੀ ਕਾਫੀ ਦਿੱਖ ਬਦਲੀ-ਬਦਲੀ ਦਿਖਾਈ ਦੇ ਰਹੀ ਹੈ। ਉੱਥੇ ਹੀ ਈਟੀਵੀ ਭਾਰਤ ਨਾਲ ਇਤਿਹਾਸਕਾਰ ਅਤੇ ਸਮਾਜ ਸੇਵੀ ਇੰਜੀਨੀਅਰ ਪਵਨ ਸ਼ਰਮਾ ਨੇ ਜਲਿਆਂਵਾਲਾ ਬਾਗ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਲ੍ਹਿਆਂਵਾਲਾ ਬਾਗ ਕਿਸੇ ਸਮੇਂ ਭਾਈ ਹਿੰਮਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਸੀ।
ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ:ਭਾਈ ਹਿੰਮਤ ਸਿੰਘ ਵੀ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਸਨ ਅਤੇ ਉਨ੍ਹਾਂ ਵੱਲੋਂ ਇਸ ਜਗ੍ਹਾ ਨੂੰ ਲੋਕਾਂ ਦੀ ਸੈਰਗਾਹ ਦੇ ਤੌਰ 'ਤੇ ਬਣਇਆ ਗਿਆ ਸੀ। ਉਸ ਸਮੇਂ ਅਤੇ ਰੋਲਕ ਐਕਟਰ ਦੇ ਤਹਿਤ ਇੱਥੇ ਲੋਕ ਅੰਗਰੇਜ਼ਾਂ ਤੋਂ ਬਚ ਕੇ ਆਪਣੀਆਂ ਮੀਟਿੰਗਾਂ ਵਗੈਰਾ ਕਰਦੇ ਸਨ। ਜਿਸ ਦਾ ਅੰਗਰੇਜ਼ਾਂ ਦੀ ਹਕੂਮਤ ਦੇ ਕਮਾਂਡਰ ਜਨਰਲ ਡਾਇਰ ਨੂੰ ਪਤਾ ਲੱਗਾ ਅਤੇ ਉਸ ਨੇ ਜ਼ਲ੍ਹਿਆਂਵਾਲਾ ਬਾਗ ਵਿੱਚ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਜ਼ਲ੍ਹਿਆਂਵਾਲਾ ਬਾਗ ਵਿੱਚ ਬਣੇ ਖੂਹ ਦੇ ਵਿੱਚ ਛਲਾਂਗ ਲਗਾ ਕੇ ਜਾਨ ਗਵਾ ਦਿੱਤੀ।
ਜਲਿਆਂ ਵਾਲੇ ਬਾਗ ਦੀ ਪਹਿਲਾ ਨਾਲੋਂ ਬਦਲੀ ਦਿੱਖ:ਅੱਜ ਵੀ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਜਿਨਾਂ ਨੇ ਦੇਸ਼ ਅਜ਼ਾਦ ਕਰਵਾਉਣ ਦੀ ਖਾਤਰ ਆਪਣੀ ਜਾਨ ਦੇ ਦਿੱਤੀ। ਉੱਥੇ ਹੀ ਹੁਣ ਜ਼ਲ੍ਹਿਆਂਵਾਲਾ ਬਾਗ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੈਲਾਨੀ ਵੀ ਪਹੁੰਚਦੇ ਹਨ ਅਤੇ ਉਹ ਜ਼ਲ੍ਹਿਆਂਵਾਲਾ ਬਾਗ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਵੀ ਲੈਂਦੇ ਹਨ। ਹੁਣ ਚਾਹੇ ਜ਼ਲ੍ਹਿਆਂਵਾਲਾ ਬਾਗ ਦੀ ਪਹਿਲੀ ਦਿੱਖ ਨਹੀਂ ਰਹੀ ਉਸ ਨੂੰ ਬਦਲ ਦਿੱਤਾ ਗਿਆ ਹੈ। ਇਸ ਨੂੰ ਬਹੁਤ ਖੂਬਸੂਰਤ ਅਤੇ ਆਕਰਸ਼ਿਤ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ।
ਲਾਈਟ ਐਂਡ ਸਾਊਂਡ ਸ਼ੋਅ:ਜ਼ਲ੍ਹਿਆਂਵਾਲਾ ਵਿੱਚ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ। ਜਿੱਥੇ ਲੋਕ ਰਾਤ ਨੂੰ ਆ ਕੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਦੇਖ ਕੇ ਬਹੁਤ ਆਨੰਦ ਮਾਣਦੇ ਹਨ ਪਰ ਅੱਜ ਵੀ ਲੋਕ ਜ਼ਲ੍ਹਿਆਂਵਾਲਾ ਬਾਗ ਦੇ ਇਤਿਹਾਸ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਉਨ੍ਹਾਂ ਨੂੰ ਜ਼ਲ੍ਹਿਆਂਵਾਲਾ ਬਾਗ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਦੇਸ਼ ਦੇ ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਦੇ ਲਈ ਕਿਸ ਤਰ੍ਹਾਂ ਆਪਣੀਆਂ ਜਾਨਾਂ ਗਵਾਈਆਂ ਸਨ। ਜ਼ਲ੍ਹਿਆਂਵਾਲਾ ਬਾਗ ਵਿੱਚ ਪਹੁੰਚੇ ਸੈਲਾਨੀਆਂ ਨੇ ਕਿਹਾ ਕਿ ਅਸੀਂ ਆਜ਼ਾਦੀ ਦਿਹਾੜੇ 'ਤੇ ਆਪਣੇ ਸ਼ਹੀਦਾਂ ਨੂੰ ਨਮਨ ਕਰਨ ਲਈ ਇੱਥੇ ਪਹੁੰਚੇ ਹਾਂ ਤਾਂ ਜੋ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਸੈਲਾਨੀਆਂ ਨੇ ਕਿਹਾ ਕਿ ਅੱਜ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ।