ਪੰਜਾਬ

punjab

ETV Bharat / state

ਦੂਰ-ਦੂਰ ਤੱਕ 'ਚ ਜਾਂਦੇ ਨੇ ਅੰਮ੍ਰਿਤਸਰ 'ਚ ਤਿਆਰ ਹੋਏ ਮਿੱਟੀ ਦੇ ਦੀਵੇ, ਚਾਇਨੀਜ਼ ਦੀਵਿਆਂ ਨੂੰ ਦੇ ਰਹੇ ਟੱਕਰ, ਵੀਡੀਓ 'ਚ ਦੇਖੋ ਸੋਹਣੇ ਦੀਵਿਆਂ ਦੀਆਂ ਤਸਵੀਰਾਂ

ਅੰਮ੍ਰਿਤਸਰ ਸਥਿਤ ਘੁਮਿਆਰਾਂ ਦੇ ਮਹੱਲੇ ਵਿੱਚ 100 ਦੇ ਕਰੀਬ ਅਜਿਹੇ ਪਰਿਵਾਰ ਹਨ ਜੋ ਕਿ ਮਿੱਟੀ ਦੇ ਦੀਵੇ ਤਿਆਰ ਕਰਦੇ ਹਨ।

DIWALI FESTIVAL
ਮਿੱਟੀ ਦੇ ਦੀਵਿਆਂ 'ਤੇ ਪੈ ਰਿਹਾ ਵੱਡਾ ਅਸਰ (ETV Bharat (ਪੱਤਰਕਾਰ , ਅੰਮ੍ਰਿਤਸਰ))

By ETV Bharat Punjabi Team

Published : 4 hours ago

Updated : 2 hours ago

ਅੰਮ੍ਰਿਤਸਰ:ਦਿਵਾਲੀ ਦਾ ਤਿਉਹਾਰ ਜਿੱਥੇ ਦੇਸ਼ ਵਿਦੇਸ਼ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਉੱਥੇ ਹੀ ਇਸ ਦਿਵਾਲੀ ਦੇ ਪਵਿੱਤਰ ਤਿਉਹਾਰ ਨੂੰ ਮਿੱਟੀ ਦੇ ਦੀਵਿਆਂ ਦੇ ਨਾਲ ਵੀ ਰੁਸ਼ਨਾਇਆ ਜਾਂਦਾ ਹੈ। ਲੋਕ ਘਰਾਂ ਵਿੱਚ ਦੀਵੇ ਬਾਲਦੇ ਹਨ ਅਤੇ ਇਹ ਮਿੱਟੀ ਦੇ ਦੀਵੇ ਬਹੁਤ ਹੀ ਮਿਹਨਤ ਨਾਲ ਤਿਆਰ ਹੁੰਦੇ ਹਨ। ਅੰਮ੍ਰਿਤਸਰ ਸਥਿਤ ਘੁਮਿਆਰਾਂ ਦੇ ਮਹੱਲੇ ਵਿੱਚ 100 ਦੇ ਕਰੀਬ ਅਜਿਹੇ ਪਰਿਵਾਰ ਹਨ ਜੋ ਕਿ ਮਿੱਟੀ ਦੇ ਦੀਵੇ ਤਿਆਰ ਕਰਦੇ ਹਨ। ਇਹ ਪਰਿਵਾਰ ਇੱਕ ਦਿਨ ਵਿੱਚ ਕਰੀਬ 50 ਹਜਾਰ ਮਿੱਟੀ ਦੇ ਦੀਵੇ ਤਿਆਰ ਕਰਦੇ ਹਨ। ਕੜੀ ਮਿਹਨਤ ਨਾਲ ਤਿਆਰ ਕੀਤੇ ਇਹ ਮਿੱਟੀ ਦੇ ਦੀਵੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਸਮੇਤ ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਸਮੇਤ ਹੋਰ ਰਾਜਾਂ ਵਿੱਚ ਵੀ ਜਾਂਦੇ ਹਨ।

ਮਿੱਟੀ ਦੇ ਦੀਵਿਆਂ 'ਤੇ ਪੈ ਰਿਹਾ ਵੱਡਾ ਅਸਰ (ETV Bharat (ਪੱਤਰਕਾਰ , ਅੰਮ੍ਰਿਤਸਰ))

ਚਾਈਨੀਜ਼ ਇਲੈਕਟਰੋਨਿਕ ਦੀਵੇ ਦੀ ਮਿੱਟੀ ਦੇ ਦੀਵਿਆਂ 'ਤੇ ਉੱਤੇ ਵੱਡਾ ਅਸਰ

ਦੱਸ ਦੇਈਏ ਕਿ ਇੰਨ੍ਹਾ ਮਿੱਟੀ ਦੇ ਦੀਵਿਆਂ ਨੂੰ ਬਣਾਉਣ ਵਿੱਚ ਬਹੁਤ ਜਿਆਦਾ ਮਿਹਨਤ ਲੱਗਦੀ ਹੈ ਅਤੇ ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਇੰਨ੍ਹਾ ਪਰਿਵਾਰਾਂ ਅਜੋਕੇ ਸਮੇਂ ਵਿੱਚ ਜਿਸ ਤਰੀਕੇ ਦੇ ਨਾਲ ਇਲੈਕਟਰੋਨਿਕ ਚੀਜ਼ਾਂ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ। ਉਸੇ ਤਰ੍ਹਾਂ ਹੀ ਬਾਜ਼ਾਰਾਂ ਵਿੱਚ ਚਾਈਨੀਜ਼ ਇਲੈਕਟਰੋਨਿਕ ਦੀਵੇ ਲੜੀਆਂ ਆਉਣ ਕਰਕੇ ਮਿੱਟੀ ਦੇ ਇਨ੍ਹਾਂ ਦੀਵਿਆਂ ਦੇ ਕੰਮ ਉੱਤੇ ਵੱਡਾ ਅਸਰ ਪਿਆ ਹੈ। ਕੁਝ ਲੋਕ ਮਿੱਟੀ ਦੇ ਦੀਵੇ ਜਗਾਉਣ ਦੀ ਬਜਾਏ ਸਗੋਂ ਇਨ੍ਹਾਂ ਚਾਈਨੀਜ਼ ਚੀਜ਼ਾਂ ਦੀ ਵਰਤੋਂ ਕਰਦੇ ਹਨ ਜਿਸ ਦੇ ਚਲਦੇ ਮਿੱਟੀ ਦੇ ਦੀਵੇ ਦੇ ਕੰਮ ਉੱਤੇ ਬਹੁਤ ਜਿਆਦਾ ਅਸਰ ਪਿਆ ਹੈ।

ਦੀਵਾਲੀ ਸਮੇਂ ਮਿੱਟੀ ਦੇ ਦੀਵਿਆਂ ਦੀ ਹੀ ਵਰਤੋਂ ਕਰਨੀ ਚਾਹੀਦੀ

ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਉਹ ਦਿਵਾਲੀ ਤੋਂ ਕੁਝ ਮਹੀਨੇ ਪਹਿਲਾਂ ਹੀ ਮਿੱਟੀ ਦੇ ਦੇਵੇ ਤਿਆਰ ਕਰਨੇ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਆਰਡਰ ਆ ਜਾਂਦੇ ਹਨ ਜਿਸ ਤੋਂ ਬਾਅਦ ਉਹ ਸਾਰਾ ਪਰਿਵਾਰ ਹੀ ਦੀਵੇ ਬਣਾਉਣੇ ਸ਼ੁਰੂ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਦੇ ਵਿੱਚ ਚਾਈਨੀਜ਼ ਚੀਜ਼ਾਂ ਆਉਣ ਕਰਕੇ ਉਨ੍ਹਾਂ ਦੇ ਕੰਮ ਉੱਤੇ ਬਹੁਤ ਜਿਆਦਾ ਅਸਰ ਪਿਆ ਹੈ। ਕਾਰੀਗਰਾਂ ਦਾ ਮੰਨਣਾ ਹੈ ਕਿ ਘਰਾਂ ਵਿੱਚ ਦੀਵਾਲੀ ਸਮੇਂ ਮਿੱਟੀ ਦੇ ਦੀਵਿਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਪੁਰਾਤਨ ਸਮੇਂ ਤੋਂ ਹੀ ਮਿੱਟੀ ਦੇ ਦੀਵਿਆਂ ਦੀ ਘਰਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ।

Last Updated : 2 hours ago

ABOUT THE AUTHOR

...view details