ਅੰਮ੍ਰਿਤਸਰ :ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਾਰਗਿਲ ਵਿਜੇ ਦਿਵਸ ਵਿੱਚ ਮਨਾਇਆ ਜਾ ਰਿਹਾ ਹੈ। ਉੱਥੇ ਹੀ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਉਸ ਦੇ ਚਲਦੇ ਅਜਨਾਲਾ ਦੇ ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ ਵਿੱਚ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਨੂੰਹ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਵੱਲੋਂ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਸੁਮਿਤਰਾ ਦੇਵੀ ਨੂੰ ਨਾਲ ਲੈ ਕੇ ਸ਼ਹੀਦ ਪ੍ਰਵੀਨ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ। ਇਸਦੇ ਨਾਲ ਉੱਥੇ ਹੀ ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਪੌਦੇ ਲਗਾਏ ਗਏ ਹਨ।
ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜਨਾਲਾ ਦੇ ਸ਼ਹੀਦ ਨੌਜਵਾਨ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ, ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ 'ਚ ਲਗਾਏ ਗਏ ਪੌਦੇ - 25th anniversary Kargil Vijay Day - 25TH ANNIVERSARY KARGIL VIJAY DAY
Kargil Vijay Diwas : ਅੰਮ੍ਰਿਤਸਰ ਦੇ ਅਜਨਾਲਾ ਵਿੱਚ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ ਵਿੱਚ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਨੂੰਹ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹਨ। ਪੜ੍ਹੋ ਪੂਰੀ ਖ਼ਬਰ...
Published : Jul 26, 2024, 3:06 PM IST
ਸ਼ਹੀਦ ਹੋਏ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ : ਇਸ ਮੌਕੇ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਅੱਜ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ ਅਤੇ ਪੌਦੇ ਲਗਾਏ ਗਏ ਹਨ। ਸ਼ਹੀਦ ਹੋਏ ਪ੍ਰਵੀਨ ਕੁਮਾਰ ਯਾਦ ਵਿੱਚ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਲਈ ਉਹ ਬਹੁਤ ਔਖਾ ਟਾਈਮ ਸੀ ਜਦੋਂ ਪ੍ਰਵੀਨ ਕੁਮਾਰ ਜੀ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ। ਅੱਜ ਅਸੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਰੂਪ ਵਿੱਚ ਇੱਥੇ ਪੌਦੇ ਵੀ ਲਗਾਏ ਹਨ।
ਜਦੋਂ ਉਨ੍ਹਾਂ ਨੂੰ ਆਪਣੇ ਪੁੱਤ ਦੀ ਬਹੁਤ ਯਾਦ ਆਉਂਦੀ ਹੈ ਤਾਂ ਉਹ ਪਾਰਕ ਵਿੱਚ ਆਉਂਦੇ ਹਨ: ਇਸ ਮੌਕੇ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਸੁਮਿਤਰਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤ ਦੇਸ਼ ਦੀ ਜੰਗ ਵਿੱਚ ਸ਼ਹੀਦ ਹੋਇਆ ਸੀ। ਆਪਣੇ ਪਿਤਾ ਦਾ ਨਾਮ ਰੌਸ਼ਨ ਕਰਕੇ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਆਪਣੇ ਪੁੱਤ ਦੀ ਬਹੁਤ ਯਾਦ ਆਉਂਦੀ ਹੈ ਤਾਂ ਉਹ ਪਾਰਕ ਵਿੱਚ ਆਉਂਦੇ ਹਨ। ਉਨ੍ਹਾਂ ਦੇ ਪਿਤਾ ਵੀ ਹਮੇਸ਼ਾ ਹੀ ਇਸ ਪਾਰਕ ਵਿੱਚ ਆਉਂਦੇ ਸਨ ਅਤੇ ਸ਼ਹੀਦ ਪ੍ਰਵੀਨ ਕੁਮਾਰ ਨੂੰ ਯਾਦ ਕਰਦੇ ਹਨ।
- ਆਪਣੇ ਸ਼ਹੀਦ ਪਤੀ ਦੀ ਵਰਦੀ ਤੋਂ ਲੈ ਕੇ ਹਰ ਇੱਕ ਚੀਜ਼ ਸਾਂਭੀ ਬੈਠੀ ਹੈ ਇਹ ਬਹਾਦਰ ਪਤਨੀ - KARGIL SHAHEED LAKHWINDER SINGH
- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀਆਂ ਵੱਲੋਂ ਲਾਇਆ ਗਿਆ ਧਰਨਾ - Students staged a protest
- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ 'ਚ ਦੌਰਾ - Governor Banwari Lal Purohit