ਲੁਧਿਆਣਾ : ਲੁਧਿਆਣਾ ਦੇ ਵਿੱਚ ਇੱਕ ਨਾਮੀ ਬੇਕਰੀ ਦੇ ਕੱਲ ਚੱਲੀ ਗੋਲੀ ਦੇ ਮਾਮਲੇ ਦੇ ਵਿੱਚ ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਜ਼ਖਮੀ ਹੋਏ ਨੌਜਵਾਨ ਦਾ ਹਾਲ ਜਾਨਣ ਦੇ ਲਈ ਡੀਐਮਸੀ ਹਸਪਤਾਲ ਦੇ ਵਿੱਚ ਪਹੁੰਚੇ। ਇਸ ਦੌਰਾਨ ਉਹਨਾਂ ਦੇ ਨਾਲ ਲੁਧਿਆਣਾ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੀ। ਜ਼ਖਮੀ ਦਾ ਹਾਲ ਜਾਨਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਸਰਕਾਰ ਨੇ ਕਰ ਦਿੱਤੇ ਹਨ। ਉਹਨਾਂ ਕਿਹਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਘਰ 'ਤੇ ਗੋਲੀ ਚਲਦੀ ਹੈ। ਉਹਨਾਂ ਕਿਹਾ ਕਿ ਮੁਲਜ਼ਮ ਜਰੂਰ ਗ੍ਰਿਫਤਾਰ ਕਰ ਲਏ ਗਏ ਹਨ ਪਰ ਇੱਥੇ ਗੋਲੀ ਚੱਲਣ ਦਾ ਕਾਰਨ ਕੀ ਸੀ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਲੁਧਿਆਣਾ ਗੋਲੀਕਾਂਡ 'ਤੇ ਅੰਮ੍ਰਿਤਾ ਵੜਿੰਗ ਨੇ ਘੇਰੀ ਸੂਬਾ ਸਰਕਾਰ, ਕਿਹਾ- 'ਨਹੀਂ ਹੁੰਦੇ ਕੰਮ ਤਾਂ ਮਾਨ ਦੇ ਦੇਵੇ ਅਸਤੀਫ਼ਾ' - Amrita Waring criticize mann gover - AMRITA WARING CRITICIZE MANN GOVER
Amrita Warring on Goverment : ਲੁਧਿਆਣਾ 'ਚ ਚੱਲੀ ਗੋਲੀ ਦੌਰਾਨ ਜ਼ਖਮੀ ਹੋਏ ਨੌਜਵਾਨ ਦਾ ਹਾਲ ਜਾਨਣ ਪਹੁੰਚੀ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਜੇਕਰ ਕੰਮ ਨਹੀਂ ਹੋ ਰਹੇ ਤਾਂ ਸਰਕਾਰ ਦੇ ਦੇਵੇ ਅਸਤੀਫਾ। ਪੜ੍ਹੋ ਪੂਰੀ ਖਬਰ...
Published : Aug 29, 2024, 4:48 PM IST
ਸਰਕਾਰ ਦਾ ਫੇਲੀਅਰ ਹੈ ਪੰਜਾਬ ਦੀ ਦਸ਼ਾ :ਅੰਮ੍ਰਿਤਾ ਵੜਿੰਗ ਨੇ ਸਵਾਲ ਕੀਤੇ ਕੇ ਮੁਲਜ਼ਮਾਂ ਨੇ ਆਖਿਰਕਾਰ ਗੋਲੀ ਕਿਉਂ ਚਲਾਈ। ਪੁਲਿਸ ਹਾਲੇ ਤੱਕ ਇਸ ਸਬੰਧੀ ਕੋਈ ਖੁਲਾਸਾ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਉਹ ਗੱਲਬਾਤ ਕਰਕੇ ਅੰਦਰ ਆਏ ਹਨ ਜਿਸ ਦੇ ਗੋਲੀ ਲੱਗੀ ਹੈ। ਉਸ ਦੇ ਕੰਨ ਦੇ ਕੋਲ ਗੋਲੀ ਕਰਕੇ ਸਰਜਰੀ ਕਰਵਾਉਣੀ ਪਈ ਹੈ। ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉੱਥੇ ਹੀ ਕਾਨੂੰਨ ਵਿਵਸਥਾ ਦੇ ਨਾਲ ਬੋਲਦੇ ਆ ਕਿ ਸਰਕਾਰ ਜੇਕਰ ਕੰਮ ਨਹੀਂ ਕਰ ਸਕਦੀ ਤਾਂ ਸਰਕਾਰ ਨੂੰ ਇਸਤੀਫਾ ਦੇ ਦੇਣਾ ਚਾਹੀਦਾ ਹੈ।
ਸਿਮਰਨਜੀਤ ਮਾਨ ਦਾ ਕੰਗਨਾ ਰਣੌਤ 'ਤੇ ਵਿਵਾਦਤ ਬਿਆਨ, ਕਿਹਾ-'ਕੰਗਨਾ ਨੂੰ ਰੇਪ ਦਾ ਕਾਫ਼ੀ ਤਜ਼ਰਬਾ' - Simranjit Maan controversy- ਖੇਡਾਂ ਵਤਨ ਪੰਜਾਬ ਦੀਆਂ ਦੀ ਮਸ਼ਾਲ ਪਹੁੰਚੀ ਮਾਨਸਾ, ਡਿਪਟੀ ਕਮਿਸ਼ਨਰ ਨੇ ਕੀਤਾ ਸਵਾਗਤ - khedan watan punjab diyan
- ਨਕਾਬਪੋਸ਼ ਹਮਲਾਵਰ ਨੇ ਬੇਕਰੀ ਦੀ ਦੁਕਾਨ 'ਚ ਕੀਤੀ ਫਾਇਰਿੰਗ, ਬੇਕਰੀ ਮਾਲਕ ਦੇ ਬੇਟੇ ਨੂੰ ਲੱਗੀ ਗੋਲੀ, ਇੱਕ ਕਰਿੰਦਾ ਵੀ ਜ਼ਖ਼ਮੀ - fire in a bakery shop
ਗਿੱਦੜਬਾਹਾ ਤੋਂ ਜ਼ਿਮਣੀ ਚੋਣ 'ਤੇ ਟਿੱਪਣੀ : ਇਸ ਦੌਰਾਨ ਅੰਮ੍ਰਿਤਾ ਵੜਿੰਗ ਨੇ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ। ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਸੀਨੀਅਰ ਪੁਲਿਸ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ। ਨਾਲ ਹੀ ਆਗਾਮੀ ਮੌਨਸੂਨ ਵਿਧਾਨ ਸਭਾ ਇਜਲਾਸ ਦੇ ਵਿੱਚ ਵੀ ਕਾਂਗਰਸ ਦੇ ਐਮਐਲਏ ਸਬੰਧੀ ਗੱਲ ਚੁੱਕਣਗੇ। ਉੱਥੇ ਹੀ ਜਦੋਂ ਉਹਨਾਂ ਨੂੰ ਗਿੱਦੜਬਾਹਾ ਤੋਂ ਜ਼ਿਮਣੀ ਚੋਣ ਲੜਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਮਾਂ ਆਉਣ 'ਤੇ ਸਾਰਾ ਕੁਝ ਦੱਸਿਆ ਜਾਵੇਗਾ। ਉੱਥੇ ਹੀ ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਫਿਲਹਾਲ ਉਹਨਾਂ ਦੇ ਮੈਂਬਰ ਦੀ ਹਾਲਤ ਠੀਕ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮ ਫੜ੍ਹੇ ਜਾ ਚੁੱਕੇ ਹਨ।