ਕਣਕ ਦੀ ਫਸਲ ਨੂੰ ਸਾਈਲੋਜ਼ ਪਲਾਂਟ ਵਿੱਚ ਸਟੋਰ ਕਰਨ ਦਾ ਨੋਟੀਫਿਕੇਸ਼ਨ ਕੀਤਾ ਗਿਆ ਹੈ ਰੱਦ ਸੰਗਰੂਰ : ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਦੁਆਰਾ ਸਲੋਜ਼ ਪਲਾਂਟ ਲਿਆਂਦਾ ਗਿਆ ਸੀ, ਪਰ ਹੁਣ ਕਣਕ ਦੀ ਫਸਲ ਨੂੰ ਸਾਈਲੋ ਪਲਾਂਟ ਵਿੱਚ ਸਟੋਰ ਕਰਨ ਦਾ ਨੋਟੀਫਿਕੇਸ਼ਨ ਸਾਡੇ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੋਂ ਕਿੰਨੀ ਡਰਦੀ: ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਆਏ ਈਡੀ, ਸੀਬੀਆਈ ਅਤੇ ਚੋਣ ਕਮਿਸ਼ਨ ਦੇ ਨੋਟ ਦੱਸ ਰਹੇ ਹਨ ਕਿ ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੋਂ ਕਿੰਨੀ ਡਰਦੀ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹਰਪਾਲ ਸਿੰਘ ਚੀਮਾ ਜੀ ਨੇ ਦੱਸਿਆ ਕਿ ਸੈਂਟਰ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਤੋਂ ਇੰਨਾ ਡਰਨ ਲੱਗ ਗਈ ਹੈ ਕਿ ਉਹ ਆਏ ਦਿਨ ਕਿਸੇ ਨਾ ਕਿਸੇ ਦੇ ਘਰੇ ਈਡੀ ਦੀ ਰੇਡ ਜਾਂ ਸੀਬੀਆਈ ਦੀ ਰੇਡ ਕਰਵਾ ਰਹੀ ਹੈ।
ਆਮ ਆਦਮੀ ਪਾਰਟੀ ਨਾ ਤਾਂ ਕਦੇ ਇਸੇ ਈਡੀ ਤੋਂ ਡਰੀ ਹੈ ਨਾ ਹੀ ਕਿਸੇ ਸੀਬੀਆਈ ਤੋਂ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਹੈ ਲੋਕ ਸਭਾ 2024 ਦੀਆਂ ਚੋਣਾਂ ਨੂੰ ਵੇਖ ਵੇਖ ਓਏ ਬੀਜੇਪੀ ਦੇ ਵਿੱਚ ਕਿਤੇ ਨਾ ਕਿਤੇ ਡਰ ਨਜ਼ਰ ਆ ਰਿਹਾ ਹੈ ਜਿਸ ਕਾਰਨ ਬੀਜੇਪੀ ਕਿਤੇ ਨਾ ਕਿਤੇ ਬਖ਼ਲਾਈ ਨਜ਼ਰ ਆ ਰਹੀ ਹੈ ਨਾਲ ਹੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਕੰਮ ਕਰਦੀ ਨਜ਼ਰ ਆਵੇਗੀ।
ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਿਲ: ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਿਲ ਕਰਕੇ ਸਾਡੇ ਨੇਤਾ ਅਰਵਿੰਦਰ ਕੇਜਰੀਵਾਲ ਦੀ ਝੋਲੀ ਦੇ ਵਿੱਚ ਪਾਵੇਗੀ ਕਿਉਂਕਿ ਸਾਡੀ ਪਾਰਟੀ ਦੇ ਸਾਰੇ ਨੇਤਾ ਇਮਾਨਦਾਰ ਹਨ। ਬੀਜੇਪੀ ਵੱਲੋਂ ਸਰਵੇਖਣ ਕਰਵਾਏ ਗਏ ਹਨ ਅਤੇ ਜਿਸ ਵਿੱਚ ਉਹ ਪੂਰੇ ਦੇਸ਼ ਵਿੱਚ ਹਾਰਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਇਹ ਅਜਿਹੀ ਕਾਰਵਾਈ ਕਰ ਰਹੀ ਹੈ। ਭਾਜਪਾ ਨੇ ਘੋੜਿਆਂ ਦੇ ਵਪਾਰ ਦੀ ਆਪਣੀ ਦੁਕਾਨ ਖੋਲ੍ਹੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਪੂਰੇ ਦੇਸ਼ ਵਿੱਚ ਹਾਰ ਰਹੇ ਹਨ, ਫਿਰ ਤੁਸੀਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਉਨ੍ਹਾਂ ਵਿੱਚ ਸ਼ਾਮਲ ਹੋਣ ਲਈ ਡਰਾ ਰਹੇ ਹੋ।