ਤਰਨ ਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪੱਟੀ ਸ਼ਹਿਰ ਵਿਚ ਅੱਜ ਦਿਨ-ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਿਹੰਗ ਬਾਣੇ ਵਿਚ ਆਏ ਕੁਝ ਨਿਹੰਗਾਂ ਵਲੋਂ ਵਾਰਡ ਨੰਬਰ 6 ਵਿੱਚ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ, ਜਿਸ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਇਸਦੇ ਨਾਲ ਹੀ 2 ਨੋਜਵਾਨ ਜ਼ਖਮੀ ਹੋ ਗਏ ਹਨ। ਮ੍ਰਿਤਕ ਦੀ ਪਹਿਚਾਣ ਸ਼ਮੀ ਕੁਮਾਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਨਿਹੰਗ ਸਿੰਘਾਂ ਨੇ ਮ੍ਰਿਤਕ ਸ਼ਮੀ ਕੁਮਾਰ ਦੇ ਬੇਟੇ ਦਾ ਵੀ ਗੁੱਟ ਵੱਢ ਦਿੱਤਾ ਹੈ। ਜਾਣਕਾਰੀ ਅਨੁਸਾਰ ਨਿਹੰਗਾਂ ਨੇ ਮ੍ਰਿਤਕ ਸ਼ਮੀ ਕੁਮਾਰ ਦੇ ਘਰ ਵਿੱਚ ਦਾਖ਼ਲ ਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਨਿਹੰਗਾਂ ਦਾ ਵੱਡਾ ਕਾਰਨਾਮਾ, ਘਰ 'ਚ ਵੜ੍ਹ ਕੇ ਸ਼ਰੇਆਮ ਚਲਾ ਦਿੱਤੀਆਂ ਤਲਵਾਰਾਂ, ਬਾਪ ਦਾ ਕਰ ਦਿੱਤਾ ਕਤਲ, ਬੇਟੇ ਦਾ ਵੱਢਿਆ ਗੁੱਟ, ਦੇਖੋ ਮੌਕੇ ਦੀ ਵੀਡੀਓ - Killed by Nihangs in Tarn Taran
Killed by Nihangs in Tarn Taran: ਤਰਨਤਾਰਨ ਦੇ ਪੱਟੀ ਸ਼ਹਿਰ ਵਿਚ ਅੱਜ ਦਿਨ-ਦਿਹਾੜੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ। ਵਿਅਕਤੀ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ।
Published : Jul 30, 2024, 6:10 PM IST
1 ਦੀ ਮੌਤੇ 3 ਜਖ਼ਮੀ:ਇਸ ਮੌਕੇ ਪਰਿਵਾਰਕ ਮੈਬਰਾਂ ਨੇ ਦੱਸੀਆ ਕਿ ਅੱਜ ਦੁਪਿਹਰ ਸਮੇ ਕੁਝ ਨਿਹੰਗ ਬਾਣੇ ਵਿਚ ਆਏ ਨਿਹੰਗਾਂ ਨੇ ਸੰਮੀ ਪੁਰੀ ਨਾਲ ਪੈਸਿਆਂ ਦੇ ਦੇਣ ਲੈਣ ਨੂੰ ਲੈਕੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਤੇਜ਼ਧਾਰ ਹਥਿਆਰਾਂ ਨਾਲ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਪੱਟੀ ਹਸਪਤਾਲ ਲਿਜਾਇਆ ਗਿਆ। ਜਿੱਥੇ ਸ਼ਮੀ ਕੁਮਾਰ ਦੀ ਮੌਤ ਹੋ ਗਈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਮਲਾ ਕਰਨ ਵਾਲੇ 7 ਲੋਕ ਸਨ। ਇਸ ਮੌਕੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
- ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੀ ਹੋਈ ਗੱਲ ਤਾਂ ਕੁਝ ਅਜਿਹਾ ਬੋਲੇ ਸਰਬਜੀਤ ਸਿੰਘ ਖਾਸਲਾ, ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ.. - Sarabjit Singh Khalsa
- ਛੇ ਹਜ਼ਾਰ ਕਰੋੜ ਦੀ ਡਰੱਗ ਤਸਕਰੀ ਮਾਮਲੇ 'ਚ ਸਾਬਕਾ ਡੀਐਸਪੀ ਜਗਦੀਸ਼ ਭੋਲਾ ਸਮੇਤ 17 ਲੋਕ ਦੋਸ਼ੀ ਕਰਾਰ, ਦਸ ਸਾਲ ਦੀ ਸਜ਼ਾ - Jagdish Bhola accused in drug case
- ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਲੁਧਿਆਣਾ ਤੋਂ ਰਵਾਨਾਂ ਹੋਈਆਂ ਕਿਸਾਨ ਜੱਥੇਬੰਦੀਆਂ, ਅੰਮ੍ਰਿਤਸਰ ਦੇ ਡੀਸੀ ਨੂੰ ਸੌਪਿਆ ਜਾਵੇਗਾ ਮੰਗ ਪੱਤਰ - Release MP Amritpal singh
ਪਰਿਵਾਰ ਅਤੇ ਸ਼ਹਿਰ ਵਾਸੀਆਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ:ਇਸ ਮੌਕੇ ਐੱਸ ਐਚ ਜਸਪਾਲ ਸਿੰਘ ਥਾਣਾ ਸਿਟੀ ਪੱਟੀ ਨੇ ਦੱਸਿਆ ਕਿ ਕੁਝ ਵਿਅਕਤੀ ਦਾ ਸ਼ਮੀ ਕੁਮਾਰ ਨਾਲ ਪੈਸਿਆਂ ਦਾ ਦੇਣ ਲੈਣ ਜੋ ਕਿ 1 ਲੱਖ 75 ਹਜ਼ਾਰ ਸਨ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅੱਜ ਇਨ੍ਹਾਂ ਨਿਹੰਗਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਪਰਿਵਾਰ ਦਾ ਦਾਅਵਾ ਹੈ ਕਿ ਪੈਸਿਆਂ ਦਾ ਲੈਣ ਦੇਣ ਪੂਰਾ ਹੋ ਚੁੱਕਿਆ ਸੀ ਅਤੇ ਉਨ੍ਹਾਂ ਨਾਲ ਰਾਜ਼ੀਨਾਮਾ ਵੀ ਹੋ ਗਿਆ ਸੀ। ਇਸ ਮੌਕੇ ਜ਼ਿਲ੍ਹੇ ਦੇ ਐੱਸ ਐੱਸ ਪੀ ਅਸ਼ਵਨੀ ਕਪੂਰ ਵੀ ਘਟਨਾ ਸਥਾਨ 'ਤੇ ਪੁੱਜੇ। ਉਲੇਖਯੋਗ ਹੈ ਕਿ ਪੀੜਿਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਤ ਐੱਸ ਐੱਸ ਪੀ ਮੌਕਾ ਦੇਖੇ ਬਗੈਰ ਹੀ ਉੱਤੋਂ ਚੱਲੇ ਗਏ।