ਬਠਿੰਡਾ: ਐਨਆਈਏ ਦੀ ਟੀਮ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ ਪੰਜ ਥਾਵਾਂ ਪਿੰਡ ਪਥਰਾਲਾ,ਡੂਮ ਵਾਲੀ ਬਾਲਿਵਾਲੀ, ਕੋਟੜਾ ਕੌੜਾ ਅਤੇ ਰਾਮਪੁਰਾ ਵਿਖੇ ਰੇਡ ਕੀਤੀ ਗਈ। ਇਸ ਰੇਡ ਦੌਰਾਨ ਐਨਆਈਏ ਵੱਲੋਂ ਇੱਕ ਨੌਜਵਾਨ ਜੱਗੀ ਖਾਨ ਵਾਸੀ ਕੋਟੜਾ ਕੌੜਾ ਵਾਲੀ ਨੂੰ ਨਾਲ ਲੈ ਗਈ ਅਤੇ ਪਥਰਾਲਾ ਵਾਸੀ ਸੋਨੀ ਸ਼ਰਮਾ ਨੂੰ ਦਿੱਲੀ ਹੈਡ ਆਫ਼ਿਸ ਵਿੱਚ ਪੁੱਛਗਿੱਛ ਲਈ ਨੋਟਿਸ ਦਿੱਤਾ ਗਿਆ ਹੈ। ਐਨਆਈਏ ਦੀ ਟੀਮ ਵੱਲੋ ਦੋ ਤੋਂ ਤਿੰਨ ਘੰਟੇ ਘਰਾਂ ਦੀ ਤਲਾਸ਼ੀ ਲੈਕੇ ਜਾਂਚ ਕੀਤੀ ਗਈ।
ਰਾਜਨੀਤਿਕ ਰੇਡ:ਗੁਰਵਿੰਦਰ ਸਿੰਘ ਵਾਸੀ ਡੂਮਵਾਲੀ ਜੋ ਕਿ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹਨ ਉਨ੍ਹਾਂ ਦੇ ਵੀ ਘਰ ਐਨਆਈਏ ਵੱਲੋ ਰੇਡ ਕੀਤੀ ਗਈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਘਰੋਂ ਕੁਝ ਵੀ ਬਰਾਮਦਗੀ ਨਹੀਂ ਹੋਈ ਅਤੇ ਨਾ ਹੀ ਰੇਡ ਕਰਨ ਵਾਲਿਆਂ ਨੇ ਕੁਝ ਦੱਸਿਆ ਕਿ ਆਖਿਰ ਇਹ ਰੇਡ ਕਿਉਂ ਕੀਤੀ ਗਈ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਰਾਜਨੀਤਿਕ ਰੇਡ ਹੋ ਸਕਦੀ ਹੈ ਅਤੇ ਉਸਦੇ ਘਰ ਵਿੱਚ ਕਰੀਬ ਦੋ ਘੰਟੇ ਐਨਆਈਏ ਵੱਲੋਂ ਸਾਰੇ ਘਰ ਦੀ ਫਰੋਲਾ-ਫਰਾਲੀ ਕੀਤੀ ਗਈ ਹੈ।
ਐਨਆਈਏ ਨੇ ਬਠਿੰਡਾ 'ਚ ਪੰਜ ਥਾਵਾਂ 'ਤੇ ਦਿਨ ਚੜਨ ਤੋਂ ਪਹਿਲਾਂ ਕੀਤੀ ਰੇਡ, 'ਆਪ' ਆਗੂਆਂ ਦੇ ਘਰਾਂ ਦੀ ਲਈ ਤਲਾਸ਼ੀ - ਪੰਜ ਥਾਵਾਂ ਉੱਤੇ ਰੇਡ
ਜ਼ਿਲ੍ਹਾ ਬਠਿੰਡਾ ਵਿੱਚ ਤੜਕਸਾਰ ਐੱਨਆਈਏ ਨੇ ਐਕਸ਼ਨ ਕਰਦਿਆਂ ਵੱਖ-ਵੱਖ ਪੰਜ ਥਾਵਾਂ ਉੱਤੇ ਰੇਡ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪ ਆਗੂ ਦੇ ਘਰ ਦੀ ਤਲਾਸ਼ੀ ਵੀ ਲਈ।
Published : Feb 27, 2024, 1:54 PM IST
ਕਿਸਾਨ ਦੇ ਘਰ ਉੱਤੇ ਵੀ ਰੇਡ: ਸੋਨੂ ਸ਼ਰਮਾ ਵਾਸੀ ਪਥਰਾਲਾ ਜਿਸ ਨੂੰ ਪੰਜ ਮਾਰਚ ਨੂੰ ਦਿੱਲੀ ਬੁਲਾਇਆ ਗਿਆ ਉਸ ਦਾ ਕਹਿਣਾ ਹੈ ਕਿ ਮੈਂ ਤਾਂ ਬਹੁਤ ਛੋਟਾ ਜਿਹਾ ਇੱਕ ਕਿਸਾਨ ਹਾਂ ਮੈਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਕਿ ਐਨਆਈਏ ਕੀ ਹੁੰਦੀ ਹੈ ਸਾਡੇ ਤਾਂ ਕੋਈ ਬਿਜਨਸ ਵੀ ਨਹੀਂ। ਪਹਿਲਾਂ ਸੁਣਿਆ ਸੀ ਕਿ ਵੱਡੇ ਲੋਕਾਂ ਦੇ ਘਰਾਂ ਵਿੱਚ ਰੇਡਾਂ ਹੁੰਦੀਆਂ ਨੇ ਪਰ ਇਹ ਪਹਿਲੀ ਵਾਰ ਹੋਇਆ ਕਿ ਸਾਡੇ ਵਰਗੇ ਲੋਕਾਂ ਦੇ ਘਰਾਂ ਵਿੱਚ ਵੀ ਐਨਆਈਏ ਦੀ ਰੇਡ ਹੋਈ। ਉਹਨਾਂ ਨੇ ਸਾਨੂੰ ਕਿਹਾ ਕੁਝ ਨਹੀਂ ਪਰ ਘਰ ਦੀ ਤਲਾਸ਼ੀ ਵੱਡੇ ਪੱਧਰ ਉੱਤੇ ਕਰਕੇ ਗਏ। ਘਰ ਵਿੱਚ ਸਾਡੀਆਂ ਔਰਤਾਂ ਸਨ ਉਹਨਾਂ ਨੂੰ ਵੀ ਕਿਸੇ ਨੇ ਕੁਝ ਨਹੀਂ ਕਿਹਾ ਇਹ ਜਰੂਰ ਪੁੱਛਿਆ ਕਿ ਤੁਹਾਡਾ ਬੇਟਾ ਕਿਸਾਨ ਅੰਦੋਲਨ ਵਿੱਚ ਜਾਂਦਾ ਹੈ ਤਾਂ ਮੈਂ ਕਹਿ ਦਿੱਤਾ ਕਿ ਹਾਂਜੀ ਅਸੀਂ ਕਿਸਾਨ ਹਾਂ ਮੱਧ ਵਰਗੀ ਅਤੇ ਕਿਸਾਨਾਂ ਦੀਆਂ ਮੰਗਾਂ ਲਈ ਮੈਂ ਵੀ ਜਾਂਦਾ ਹਾਂ। ਐੱਨਆਈਏ ਦੇ ਅਧਿਕਾਰੀਆਂ ਨੇ ਕੁਝ ਨਹੀਂ ਕਿਹਾ ਪਰ ਪੰਜ ਮਾਰਚ ਨੂੰ ਦਫਤਰ ਆਉਣ ਲਈ ਕਿਹਾ ਹੈ।