ਤਰਨਤਾਰਨ: ਪੰਜਾਬ ਵਿੱਚ ਆਏ ਦਿਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਰਸਤੇ ਵਿੱਚ ਤੁਰੇ ਜਾਂਦੇ ਨੌਜਵਾਨ ਨੂੰ ਘਰ ਵਿੱਚ ਖਿੱਚ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਪੁੱਤਰ ਹਜ਼ਾਰਾ ਸਿੰਘ, ਜਿਸ ਦਾ ਉਹਨਾਂ ਦੇ ਗੁਆਂਂਢ ਵਿੱਚ ਰਹਿੰਦੇ ਗੁਰਦਾਸ ਸਿੰਘ ਨਲ ਪੁਰਾਣੀ ਰੰਜਿਸ਼ ਸੀ।
ਮਿਲੀ ਜਾਣਕਾਰੀ ਅਨੁਸਾਰ ਗੁਆਂਢੀ ਗੁਰਦਾਸ ਅਤੇ ਗੁਰਦਿਆਲ ਸਿੰਘ ਦਾ ਕੁਝ ਮਹੀਨੇ ਪਹਿਲਾਂ ਝਗੜਾ ਹੋਇਆ ਸੀ, ਜਿਸ ਦਾ ਪਿੰਡ ਦੇ ਮੋਤਬਾਰਾ ਵੱਲੋਂ ਰਾਜੀਨਾਮਾ ਕਰਵਾ ਦਿੱਤਾ ਗਿਆ ਸੀ, ਬੀਤੀ ਦੇਰ ਰਾਤ ਰਸਤੇ ਵਿੱਚ ਤੁਰੇ ਜਾਂਦੇ ਗੁਰਦਿਆਲ ਸਿੰਘ ਨੂੰ ਗੁਰਦਾਸ ਸਿੰਘ ਨੇ ਆਪਣੇ ਸਾਥੀਆਂ ਸਮੇਤ ਆਪਣੇ ਘਰ ਵਿੱਚ ਖਿੱਚ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹੋਏ ਝਗੜੇ ਵਿੱਚ ਗੁਰਦਿਆਲ ਸਿੰਘ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਦੀ ਸੱਟ ਲੱਗ ਗਈ, ਜਿਸ ਕਾਰਨ ਗੁਰਦਿਆਲ ਸਿੰਘ ਦੀ ਮੌਤ ਹੋ ਗਈ।