ਪੰਜਾਬ

punjab

ETV Bharat / state

ਚੋਣਾਂ ਦਾ ਸਿਆਸੀ ਰੰਗ: ਧੀ ਪਰਪਾਲ ਕੌਰ ਲਈ ਘਰ-ਘਰ ਜਾ ਕੇ ਵੋਟਾਂ ਮੰਗ ਰਹੀ ਹੈ ਵਿਰਧ ਮਾਂ - Lok Sabha Elections - LOK SABHA ELECTIONS

ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ ਤੇ ਹਰ ਕੋਈ ਆਪਣੇ ਪ੍ਰਚਾਰ 'ਚ ਲੱਗਿਆ ਹੋਇਆ ਹੈ। ਇਸ ਦੇ ਚੱਲਦੇ ਸਾਬਕਾ ਆਈਏਐਸ ਪਰਮਪਾਲ ਕੌਰ ਦੇ ਹੱਕ 'ਚ ਉਨ੍ਹਾਂ ਦੇ ਮਾਤਾ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ।

Lok Sabha Elections
ਲੋਕ ਸਭਾ ਚੋਣਾਂ (ETV BHARAT)

By ETV Bharat Punjabi Team

Published : May 11, 2024, 10:15 PM IST

ਲੋਕ ਸਭਾ ਚੋਣਾਂ (ETV BHARAT)

ਬਠਿੰਡਾ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿੱਥੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਉੱਥੇ ਹੀ ਇਸ ਮਾਹੌਲ ਦੌਰਾਨ ਕਈ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲ ਰਹੇ ਹਨ। ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੱਡੀ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ, ਉੱਥੇ ਹੀ ਇਹਨਾਂ ਉਮੀਦਵਾਰਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਘਰ ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ।

ਮਿਹਨਤ ਨਾਲ ਪਰਮਪਾਲ ਬਣੀ ਆਈਏਐਸ: ਬਠਿੰਡਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਸਾਬਕਾ ਆਈਏਐਸ ਪਰਮਪਾਲ ਕੌਰ ਦੇ ਮਾਤਾ ਸਿਮਰਜੀਤ ਕੌਰ ਵੱਲੋਂ ਆਪਣੇ ਜੱਦੀ ਪਿੰਡ ਭਿਸਿਆਣਾ ਵਿਖੇ ਆਪਣੀ ਧੀ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਮੇਰੀ ਬੇਟੀ ਪਰਮਪਾਲ ਕੌਰ ਜੋ ਡਾਇਰੈਕਟ ਬੀਡੀਪੀਓ ਭਰਤੀ ਹੋਏ ਸਨ ਅਤੇ ਆਪਣੀ ਮਿਹਨਤ ਨਾਲ ਆਈਏਐਸ ਅਹੁਦੇ ਤੱਕ ਪਹੁੰਚੀ ਹੈ।

ਪੰਜਾਬ ਦਾ ਵਿਕਾਸ ਕਰ ਸਕਦੀ ਭਾਜਪਾ:ਉਨ੍ਹਾਂ ਕਿਹਾ ਕਿ ਪਰਮਪਾਲ ਕੌਰ ਨੂੰ ਪਤਾ ਹੈ ਕਿ ਆਮ ਮਨੁੱਖ ਦੀਆਂ ਕੀ ਤਕਲੀਫਾਂ ਹਨ ਅਤੇ ਇਹਨਾਂ ਨੂੰ ਕਿਸ ਤਰਾਂ ਹੱਲ ਕੀਤਾ ਜਾ ਸਕਦਾ ਹੈ। ਅੱਜ ਉਹ ਆਪਣੀ ਧੀ ਲਈ ਆਪਣੇ ਜੱਦੀ ਪਿੰਡ ਵਿਖੇ ਵੋਟਾਂ ਮੰਗਣ ਆਏ ਹਨ ਅਤੇ ਪੂਰੇ ਪਿੰਡ ਵੱਲੋਂ ਉਨਾਂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹ ਪਰਮਪਾਲ ਕੌਰ ਜੋ ਇਸ ਪਿੰਡ ਦੀ ਧੀ ਹੈ ਨੂੰ ਵੱਡੇ ਮਾਰਜਨ ਨਾਲ ਜਿਤਾਉਣਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਹੀ ਪੰਜਾਬ ਸਰਕਾਰ ਲਾਗੂ ਕਰ ਰਹੀ ਹੈ, ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਇੱਥੇ ਵਿਕਾਸ ਦੁਗਣੀ ਗਤੀ ਨਾਲ ਹੋਵੇਗਾ।

ABOUT THE AUTHOR

...view details