ਚੰਡੀਗੜ੍ਹ:ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਵਿਰੋਧੀਆਂ ਨੂੰ 37 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਮਾਤ ਦੇਕੇ ਵਿਧਾਇਕ ਬਣੇ ਮੋਹਿੰਦਰ ਭਗਤ ਨੇ ਅੱਜ ਆਪਣੇ ਵਿਧਾਇਕੀ ਦੇ ਅਹੁਦੇ ਵਜੋਂ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸੰਧਵਾਂ ਦੀ ਹਾਜ਼ਰੀ ਵਿੱਚ ਸਹੁੰ ਚੁੱਕੀ । ਦੱਸ ਦਈਏ ਜਿੱਤ ਦਰਜ ਕਰਨ ਤੋਂ ਬਾਅਦ ਮੋਹਿੰਦਰ ਭਗਤ ਆਪਣੇ ਪਰਿਵਾਰ ਦੇ ਨਾਲ ਸੀਐੱਮ ਭਗਵੰਤ ਮਾਨ ਨੂੰ ਵੀ ਮਿਲੇ।
ਕੈਬਨਿਟ ਰੈਂਕ ਦੇਣ ਦੀ ਤਿਆਰੀ:ਮੀਡੀਆ ਰਿਪੋਰਟਾਂ ਮੁਤਾਬਿਕ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਵਕਾਰ ਅਤੇ ਅਕਸ ਦੀ ਲੜਾਈ ਨੂੰ ਅਸਾਨੀ ਨਾਲ ਫਤਹਿ ਕਰਨ ਦਾ ਇਨਾਮ ਵੀ ਮੋਹਿੰਦਰ ਭਗਤ ਨੂੰ ਜਲਦ ਮਿਲਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਪੰਜਾਬ ਕੈਬਨਿਟ ਵਿੱਚ ਰੈਂਕ ਦਿੱਤਾ ਜਾਏਗਾ ਅਤੇ ਕੋਈ ਖਾਸ ਮੰਤਰਾਲਾ ਵੀ ਮੋਹਿੰਦਰ ਭਗਤ ਦੇ ਹਿੱਸੇ ਆਏਗਾ।
- ਪੰਜਾਬ ਬਸਪਾ ਪ੍ਰਧਾਨ ਜਸਵੀਰ ਗੜੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਆਰਮਸਟਰਾਂਗ ਦੇ ਕਤਲ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਕੀਤੀ ਮੰਗ - Jasveer Gari met the Governor
- ਮਨਰੇਗਾ ਵਰਕਰਾਂ ਨੇ ਕਾਂਗਰਸ ਨੂੰ ਵੋਟ ਪਾਉਣ ਕਾਰਣ ਗਵਾਈ ਨੌਕਰੀ, ਕੰਮ ਤੋਂ ਕੱਢਿਆ ਗਿਆ ਬਾਹਰ, 'ਆਪ' ਵਿਧਾਇਕ ਉੱਤੇ ਸਿਆਸੀ ਕਿੜ ਕੱਢਣ ਦੇ ਇਲਜ਼ਾਮ - MGNREGA workers staged a protest
- ਲੁਧਿਆਣਾ ਵਿੱਚ ਅੰਗਹੀਣਾਂ ਦੇ ਲਈ ਵੱਡਾ ਉਪਰਾਲਾ, ਨਰਾਇਣ ਸੇਵਾ ਸੰਸਥਾ ਵੱਲੋਂ ਵੰਡੇ ਜਾਣਗੇ ਨਕਲੀ ਅੰਗ, 625 ਲੋਕਾਂ ਨੇ ਪਹਿਲਾਂ ਹੀ ਕਰਵਾਈ ਰਜਿਸਟਰੇਸ਼ਨ - Narayan Sewa Sansthan