ਪੰਜਾਬ

punjab

By ETV Bharat Punjabi Team

Published : 4 hours ago

ETV Bharat / state

ਡੀਐਸਪੀ ਦੇ ਘਰੋਂ ਲੱਖਾਂ ਦੀ ਚੋਰੀ ਕਰਨ ਵਾਲੀਆਂ ਪਰਵਾਸੀ ਔਰਤਾ ਬਿਹਾਰ ਤੋਂ ਕਾਬੂ - The theft of lakhs from DSPs house

Bathinda Police Arrest two women : ਬੀਤੇ ਦਿਨੀਂ ਪੰਜਾਬ ਵਿੱਚ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਦੋ ਮਹਿਲਾਵਾਂ ਪੁਲਿਸ ਦੇ ਅੜ੍ਹਿੱਕੇ ਚੜ ਗਈਆਂ ਹਨ, ਜਿਨ੍ਹਾਂ ਵੱਲੋਂ ਡੀ.ਐ,.ਪੀ ਦੇ ਘਰ ਵਿੱਚ ਵੜ ਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ।

Migrant women who escaped with jewels worth lakhs from DSP's house were arrested by Bathinda police from Bihar
ਡੀਐਸਪੀ ਦੇ ਘਰੋਂ ਲੱਖਾਂ ਦੀ ਚੋਰੀ ਕਰਨ ਵਾਲੀਆਂ ਪਰਵਾਸੀ ਔਰਤਾ ਬਿਹਾਰ ਤੋਂ ਕਾਬੂ (ਬਠਿੰਡਾ ਪਤੱਰਕਾਰ)

ਬਠਿੰਡਾ:ਪਿਛਲੇ ਦਿਨਾਂ ਵਿੱਚ ਪਾਵਰਸ ਰੋਡ 'ਤੇ ਸਥਿਤ ਡੀਐਸਪੀ ਦੀ ਰਿਹਾਇਸ਼ ਵਿੱਚ ਹੋਈ ਚੋਰੀ ਦੀ ਵੱਡੀ ਵਾਰਦਾਤ ਨੁੂੰ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਸਾਂਝੇ ਓਪਰੇਸ਼ਨ ਦੌਰਾਨ ਸੁਲਝਾ ਲਿਆ ਹੈ ਅਤੇ ਮਾਮਲੇ 'ਚ 2 ਔਰਤਾਂ ਨੂੰ ਕਾਬੂ ਕਰ ਲਿਆ ਹੈ। ਇਹਨਾਂ ਨੂੰ ਬਿਹਾਰ ਤੋਂ ਲੱਖਾਂ ਰੁਪਏ ਦੇ ਸੋਨੇ-ਡਾਇਮੰਡ ਦੇ ਚੋਰੀ ਹੋਏ ਗਹਿਣਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਦੋ ਮਹਿਲਾਵਾਂ ਪੁਲਿਸ ਦੇ ਅੜ੍ਹਿੱਕੇ ਚੜ ਗਈਆਂ ਹਨ, ਜਿਨ੍ਹਾਂ ਵੱਲੋਂ ਡੀ.ਐ,.ਪੀ ਦੇ ਘਰ ਵਿੱਚ ਵੜ ਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਇਨ੍ਹਾਂ ਮਹਿਲਾਵਾਂ ਨੂੰ ਬਿਹਾਰ ਪੁਲਿਸ ਦੀ ਮਦਦ ਦੇ ਨਾਲ ਕਾਬੂ ਕੀਤਾ ਗਿਆ । ਇਹ ਦੋਵੇਂ ਮਹਿਲਾਵਾਂ ਬਿਹਾਰ ਦੀਆਂ ਹੀ ਰਹਿਣ ਵਾਲੀਆਂ ਹਨ।

ਡੀਐਸਪੀ ਦੇ ਘਰੋਂ ਲੱਖਾਂ ਦੀ ਚੋਰੀ ਕਰਨ ਵਾਲੀਆਂ ਪਰਵਾਸੀ ਔਰਤਾ ਬਿਹਾਰ ਤੋਂ ਕਾਬੂ (ਬਠਿੰਡਾ ਪਤੱਰਕਾਰ)

ਕੰਮ ਦੇ ਬਹਾਨੇ ਘਰ ਆਈਆਂ ਸਨ ਔਰਤਾਂ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਵਲ ਲਾਈਨ ਇਲਾਕੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਡੀਐਸਪੀ ਦੇ ਘਰ ਵਿੱਚ ਦੋ ਔਰਤਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿੰਨ੍ਹਾਂ ਨੇ ਘਰ ਵਿੱਚ ਵੜ ਕੇ ਅਲਮਾਰੀ ਦੇ ਵਿੱਚੋਂ ਕਾਫੀ ਸਾਰਾ ਸੋਨਾ ਅਤੇ ਹੀਰਿਆਂ ਦੇ ਗਹਿਣੇ ਚੋਰੀ ਕੀਤੇ ਅਤੇ ਫਰਾਰ ਹੋ ਗਈਆਂ। ਸੀਆਈਡੀ ਵਿਭਾਗ ਵਿੱਚ ਤੈਨਾਤ ਡੀਐਸਪੀ ਪਰਮਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਵੇਰ ਸਮੇਂ ਉਹਨਾਂ ਦੇ ਘਰ 2 ਅਣਪਛਾਤੀਆਂ ਔਰਤਾਂ ਆਈਆਂ ਸਨ। ਜਿਹਨਾਂ ਨਾਲ ਉਹਨਾਂ ਦੀ ਆਪਣੇ ਘਰ ਦੀ ਸਾਫ ਸਫਾਈ ਦੇ ਕੰਮ ਕਰਨ ਸਬੰਧੀ ਗੱਲਬਾਤ ਹੋਈ ਸੀ ਅਤੇ ਇਸੇ ਦਿਨ ਹੀ ਆਪਣੇ ਘਰ ਦੀ ਸਾਫ ਸਫਾਈ ਵੀ ਕਰਵਾਈ ਗਈ ਸੀ।

ਪੁਲਿਸ ਅਨੁਸਾਰ ਵਾਰਦਾਤ ਵਾਲੇ ਦਿਨ ਇਹ ਔਰਤਾਂ ਸਫ਼ਾਈ ਕਰਨ ਆਈਆਂ ਸਨ ਤਾਂ ਇਸ ਦੌਰਾਨ ਘਰ ਦੀ ਮਾਲਕਿਨ ਕਿਸੇ ਕੰਮ ’ਚ ਰੁੱਝ ਗਈ ਅਤੇ ਇੰਨ੍ਹ ਦੋਗਾਂ ਨੂੰ ਮੌਕਾ ਮਿਲ ਗਿਆ। ਪੀੜਤਾ ਅਨੁਸਾਰ ਇੰਨ੍ਹਾਂ ਔਰਤਾਂ ਨੇ ਉਸ ਨੂੰ ਆਪਣੀਆਂ ਗੱਲਾਂ ਦਾ ਝਾਂਸਾ ਦੇ ਕੇ ਘਰ ਦੀ ਸਫ਼ਾਈ ਦੇ ਬਹਾਨੇ ਸੋਨੇ-ਚਾਂਦੀ ਦੇ ਗਹਿਣੇ, ਹੀਰੇ ਦਾ ਸੈੱਟ ਅਤੇ ਕੁੱਝ ਨਕਦੀ ਚੋਰੀ ਕੀਤੀ ਗਈ ਹੈ। ਮੁਲਜਮਾਂ ਦੀ ਘਰ ਤੋਂ ਬਾਹਰ ਜਾਣ ਵਕਤ ਦੀ ਤਸਵੀਰ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੋ ਪੁਲਿਸ ਦੀ ਸਫਲਤਾ ਦਾ ਕਾਰਨ ਬਣਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜਮ ਔਰਤਾਂ ਦਾ ਪੁਲਿਸ ਰਿਮਾਂਡ ਲਿਆ ਜਾਏਗਾ ਜਿਸ ਦੌਰਾਨ ਪੁਲਿਸ ਨੂੰ ਹੋਰ ਵੀ ਵਾਰਦਾਤਾਂ ਹੱਲ ਹੋਣ ਅਤੇ ਅਹਿਮ ਜਾਣਕਾਰੀਆਂ ਮਿਲਣ ਦਾੀ ਸੰਭਾਵਨਾ ਹੈ।

ABOUT THE AUTHOR

...view details