ਚੰਡੀਗੜ੍ਹ: ਦੇਸ਼ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿੱਚ ਸ਼ੁਮਾਰ ਅਤੇ ਪੰਜਾਬ-ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੂੰ ਹੁਣ ਨਵਾਂ ਡਾਇਰੈਕਟਰ ਜਨਰਲ ਆਫ ਪੁਲਿਸ ਮਿਲਣ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਵੱਲੋਂ ਚੰਡੀਗੜ੍ਹ ਦਾ ਨਵਾਂ ਡੀਜੀਪੀ ਮਧੁਰ ਤਿਵਾੜੀ ਨੂੰ ਲਾਇਆ ਗਿਆ ਹੈ। ਇਸ ਦੇ ਨਾਲ ਹੀ ਦੋ ਹੋਰ ਆਈਪੀਐਸ ਅਫ਼ਸਰਾਂ ਦਾ ਤਬਾਦਲਾ ਵੀ ਕੀਤਾ ਗਿਆ ਹੈ।ਦੱਸ ਦਈਏ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਨੂੰ ਸੀਆਈਐਸਐਫ ਦਾ ਵਧੀਕ ਡੀਜੀ ਨਿਯੁਕਤ ਕੀਤਾ ਗਿਆ ਹੈ। ਪ੍ਰਵੀਰ ਰੰਜਨ ਨੇ 19 ਅਗਸਤ, 2021 ਨੂੰ ਚੰਡੀਗੜ੍ਹ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਿਆ ਸੀ। ਹੁਣ ਇਨ੍ਹਾਂ ਦੀ ਥਾਂ ਮਧੂਮ ਕੁਮਾਰ ਤਿਵਾੜੀ ਚੰਡੀਗੜ੍ਹ ਦੇ ਡੀਜਪੀ ਵਜੋਂ ਲੈਣਗੇ।
ਮਧੂਮ ਕੁਮਾਰ ਨੂੰ ਥਾਪਿਆ ਗਿਆ ਚੰਡੀਗੜ੍ਹ ਦਾ ਨਵਾਂ ਡੀਜੀਪੀ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਹੁਕਮ - ਸਿਟੀ ਬਿਊਟੀਫੁੱਲ ਚੰਡੀਗੜ੍ਹ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਕਾਨੂੰਨ ਦੀ ਵਿਵਸਥਾ ਹੋਰ ਕਰੜਾ ਕਰਨ ਦੀ ਜ਼ਿੰਮੇਵਾਰੀ ਹੁਣ 1995 ਬੈਚ ਦੇ ਆਈਪੀਐੱਸ ਅਧਿਕਾਰੀ ਮਧੂਮ ਕੁਮਾਰ ਦੇ ਹੱਥ ਹੋਵੇਗੀ। ਗ੍ਰਹਿ ਮੰਤਰਾਲੇ ਨੇ ਮਧੂਮ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਥਾਪਿਆ ਹੈ।

Published : Feb 10, 2024, 7:32 AM IST
|Updated : Feb 10, 2024, 7:39 AM IST
ਨਵੇਂ ਡੀਜੀਪੀ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ: ਦੱਸ ਦਈਏ ਇਸ ਤਾਜ਼ਾ ਘਟਨਾਕ੍ਰਮ ਵਿੱਚ, ਮਧੂਪ ਕੁਮਾਰ ਤਿਵਾੜੀ, 1995 AGMUT ਕੇਡਰ ਦੇ ਇੱਕ ਆਈਪੀਐਸ ਅਧਿਕਾਰੀ ਨੂੰ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਵਜੋਂ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ (MHA) ਨੇ ਸ਼ੁੱਕਰਵਾਰ ਨੂੰ ਇਹ ਹੁਕਮ ਜਾਰੀ ਕੀਤੇ। ਮਧੂਪ ਕੁਮਾਰ ਤਿਵਾੜੀ ਜੋ ਕਿ ਪਹਿਲਾਂ ਦਿੱਲੀ ਦੇ ਵਿਸ਼ੇਸ਼ ਸੀਪੀ ਲਾਅ ਐਂਡ ਆਰਡਰ ਸਨ ਅਤੇ ਹੁਣ ਛੇਤੀ ਹੀ ਉਹ ਚੰਡੀਗੜ੍ਹ ਪੁਲਿਸ ਦੇ ਨਵੇਂ ਡੀਜੀਪੀ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਨ।
- ਮਾਲ ਪਟਵਾਰੀ ਸੁਨੀਲ ਦੱਤ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ, 42,000 ਰੁਪਏ ਰਿਸ਼ਵਤ ਲੈਣ ਦਾ ਪਟਵਾਰੀ ਉੱਤੇ ਹੈ ਇਲਜ਼ਾਮ
- ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ, ਸਫਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਕੀਤੀ ਹਦਾਇਤ
- ਬਰਨਾਲਾ 'ਚ 'ਆਪ' ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਹੋਏ ਲੋਕਾਂ ਦੇ ਕੰਮ, ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਕੀਤੀ ਸ਼ਿਰਕਤ
ਹੋਰ ਵੀ ਹੋਏ ਤਬਾਦਲੇ:ਇਸ ਤੋਂ ਇਲਾਵਾ 1993 ਬੈਚ ਦੇ ਸਾਬਕਾ ਡੀਜੀਪੀ ਪ੍ਰਵੀਰ ਰੰਜਨ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਵਿੱਚ ਵਧੀਕ ਡਾਇਰੈਕਟਰ ਜਨਰਲ ਦੀ ਭੂਮਿਕਾ ਸੌਂਪੀ ਗਈ ਹੈ। ਰੰਜਨ ਅਗਸਤ 2021 ਵਿੱਚ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਏ ਸਨ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਡੀਜੀਪੀ ਦੇਵੇਸ਼ ਚੰਦਰ ਸ਼੍ਰੀਵਾਸਤਵ ਦੇ 1995 ਬੈਚ ਦੇ ਆਈਪੀਐਸ ਤੋਂ ਦਿੱਲੀ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ। 1997 ਬੈਚ ਦੇ ਆਈਪੀਐਸ ਅਧਿਕਾਰੀ ਸੁਰਿੰਦਰ ਸਿੰਘ ਯਾਦਵ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਨਵੇਂ ਡੀਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ।