ਲੁਧਿਆਣਾ:ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ। ਹੁਣ ਲੁਧਿਆਣਾ ਦੇ ਟਿੱਬਾ ਰੋਡ 'ਤੇ ਹੋਈ ਗੁੰਡਾਗਰਦੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਸ਼ਰੇਆਮ ਗਲੀ 'ਚ ਗੁੰਡਾਗਰਦੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਬਿਨ੍ਹਾਂ ਕਾਨੂੰਨ ਦੇ ਖੌਫ਼ ਤੋਂ ਤਲਵਾਰਾਂ ਲਹਿਰਾ ਕੇ ਗੱਡੀਆਂ ਦੇ ਨਾਲ ਹੋਰ ਵਾਹਨਾਂ ਅਤੇ ਦੁਕਾਨ ਦੀ ਭੰਨਤੋੜ ਕੀਤੀ।
ਲੁਧਿਆਣਾ 'ਚ ਚੱਲੀਆਂ ਤਲਵਾਰਾਂ, ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੇਖੋ ਤਸਵੀਰਾਂ - LUDHIANA TIBBA ROAD
ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਸ਼ਰੇਆਮ ਗਲੀ 'ਚ ਗੁੰਡਾਗਰਦੀ ਕਰਦੇ ਹੋਏ ਨਜ਼ਰ ਆ ਰਹੇ ਹਨ।
Published : Nov 25, 2024, 9:24 PM IST
ਦੱਸਿਆ ਜਾ ਰਿਹਾ ਕਿ ਮਾਮਲਾ ਦੋ ਨੌਜਵਾਨਾਂ ਵਿਚਕਾਰ ਆਪਸੀ ਲੜਾਈ ਦਾ ਹੈ। ਜਿਸ ਨੂੰ ਮੁਹੱਲੇ ਦੇ ਲੋਕਾਂ ਨੇ ਸੁਲਝਾ ਕੇ ਦੋਵਾਂ ਦਾ ਫੈਸਲਾ ਕਰਵਾ ਦਿੱਤਾ ਸੀ ਪਰ ਇੱਕ ਧਿਰ ਨੇ ਅਗਲੇ ਦਿਨ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਕੇ ਤਾਬੜ ਤੋੜ ਉਸ ਸ਼ਖਸ ਦੇ ਘਰ ਦੇ ਬਾਹਰ ਖੜੇ ਵਾਹਨਾਂ ਅਤੇ ਦੁਕਾਨ ਤੇ ਹਮਲਾ ਕਰਾ ਬੁਰੀ ਤਰ੍ਹਾਂ ਭੰਨ ਤੋੜ ਕੀਤੀ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਦੋ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਇਹ ਭੰਨਤੋੜ ਕਰ ਰਹੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ। ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਦੋ ਧਿਰਾਂ ਦੀ ਲੜਾਈ ਸੀ ਅਤੇ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।