ਲੁਧਿਆਣਾ:ਜ਼ਿਲ੍ਹੇ ਵਿੱਚ ਨਗਰ ਨਿਗਮ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਹੋਈ ਅਤੇ ਹੁਣ ਨਤੀਜੇ ਐਲਾਨੇ ਜਾ ਰਹੇ ਹਨ। ਨਗਰ ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1,227 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਹੋਈ।
ਕਿੱਥੋ-ਕੌਣ ਜਿੱਤਿਆ ?
- ਵਾਰਡ ਨੰਬਰ 77 ਤੋਂ ਭਾਜਪਾ ਦੀ ਪੂਨਮ ਰਤਰਾ ਜੇਤੂ, ਐਮਐਲਏ ਅਸ਼ੋਕ ਪਰਾਸ਼ਰ ਦੀ ਪਤਨੀ ਨੂੰ ਦਿੱਤੀ ਮਾਤ।
- ਲੁਧਿਆਣਾ ਦੇ ਵਾਰਡ ਨੰਬਰ 49 ਤੋਂ ਅਨੀਤਾ ਸ਼ਰਮਾ ਭਾਜਪਾ ਦੇ ਉਮੀਦਵਾਰ ਜੇਤੂ, ਕਾਂਗਰਸ ਦੀ ਉਮੀਦਵਾਰ ਮਨਜੀਤ ਕੌਰ ਨੂੰ ਦਿੱਤੀ 161 ਵੋਟਾਂ ਨਾਲ ਮਾਤ।
- ਵਾਰਡ ਨੰਬਰ 24 ਤੋਂ ਕਾਂਗਰਸ ਦੇ ਗੁਰਮੀਤ ਸਿੰਘ ਜੇਤੂ।
- ਵਾਰਡ ਨੰਬਰ 45 ਤੋਂ ਕਾਂਗਰਸ ਦੀ ਪਰਮਜੀਤ ਕੌਰ ਜੇਤੂ।
- ਵਾਰਡ ਨੰਬਰ 46 ਤੋਂ ਕਾਂਗਰਸ ਦੇ ਸਚਦੇਵ ਸਿੰਘ ਜੇਤੂ।
- ਵਾਰਡ ਨੰਬਰ 94 ਤੋਂ ਆਮ ਆਦਮੀ ਪਾਰਟੀ ਦੇ ਅਮਨ ਕੁਮਾਰ ਜੇਤੂ ਕਰਾਰ, 887 ਵੋਟਾਂ ਤੋਂ ਕਾਂਗਰਸ ਦੇ ਰੇਸ਼ਮ ਸਿੰਘ ਨੂੰ ਦਿੱਤੀ ਮਾਤ।
- 300 ਵੋਟਾਂ ਦੀ ਲੀਡ ਤੋਂ ਵਾਰਡ ਨੰਬਰ 59 ਤੋਂ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸਨੀ ਮਾਸਟਰ ਜੇਤੂ। ਵਰਕਰਾਂ ਦਾ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲ ਦੇ ਅਧਾਰ ਉੱਤੇ ਵਾਰਡ ਦੇ ਕੰਮ ਕਰਾਂਗੇ। ਇੰਨਾ ਕਹਿੰਦੇ ਹੋਏ ਉਹ ਭਾਵੁਕ ਹੋ ਗਏ।
- ਵਾਰਡ ਨੰਬਰ 72 ਤੋਂ ਕਪਿਲ ਕੁਮਾਰ ਸੋਨੂ ਜੇਤੂ। ਆਮ ਆਦਮੀ ਪਾਰਟੀ ਤੋਂ ਉਮੀਦਵਾਰ, 2200 ਵੋਟਾਂ ਤੋਂ ਚੋਣ ਜਿੱਤੇ। ਜਸ਼ਨ ਦਾ ਮਾਹੌਲ।
- 300 ਵੋਟਾਂ ਦੀ ਲੀਡ ਤੋਂ ਵਾਰਡ ਨੰਬਰ 59 ਤੋਂ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸਨੀ ਮਾਸਟਰ ਜੇਤੂ। ਵਰਕਰਾਂ ਦਾ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲ ਦੇ ਅਧਾਰ ਉੱਤੇ ਵਾਰਡ ਦੇ ਕੰਮ ਕਰਾਂਗੇ। ਇੰਨਾ ਕਹਿੰਦੇ ਹੋਏ ਉਹ ਭਾਵੁਕ ਹੋ ਗਏ।
- ਵਾਰਡ ਨੰਬਰ 10 ਤੋਂ ਪ੍ਰਦੀਪ ਸ਼ਰਮਾ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਰਾਜੇਸ਼ ਜੈਨੂ ਹਰਾਇਆ।
- ਵਾਰਡ ਨੰਬਰ 20 ਤੋਂ ਅਕਾਲੀ ਦਲ ਦੇ ਚਤਰਵੀਰ ਸਿੰਘ ਜੇਤੂ, ਆਮ ਆਦਮੀ ਪਾਰਟੀ ਦੇ ਅੰਕੁਰ ਗੁਲਾਟੀ ਨੂੰ ਦਿੱਤੀ ਮਾਤ।
- ਵਾਰਡ ਨੰਬਰ 40 ਤੋਂ ਆਮ ਆਦਮੀ ਪਾਰਟੀ ਦੇ ਪ੍ਰਿੰਸ ਜੋਹਰ ਜਿੱਤੇ, ਕਾਂਗਰਸ ਦੇ ਬਲਦੇਵ ਸਿੰਘ ਨੂੰ ਦਿੱਤੀ 963 ਵੋਟਾਂ ਨਾਲ ਮਾਤ।
ਪਿਛਲੀ ਵਾਰ ਨਾਲੋਂ ਇਸ ਵਾਰ ਘਟਿਆ ਵੋਟ ਫੀਸਦੀ
ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕੁੱਲ 46.95 ਫੀਸਦੀ ਵੋਟਿੰਗ ਹੋਈ। ਓਵਰ ਆਲ ਲੁਧਿਆਣਾ ਵਿੱਚ ਨਗਰ ਕੌਂਸਲ ਅਤੇ ਨਗਰ ਪਰਿਸ਼ਦ ਦੀ ਮਿਲਾ ਕੇ 47.71 ਫੀਸਦੀ ਵੋਟਿੰਗ ਰਹੀ। ਸਾਲ 2018 ਵਿੱਚ 59 ਫੀਸਦੀ ਦੇ ਕਰੀਬ ਪੋਲਿੰਗ ਦਰਜ ਕੀਤੀ ਗਈ ਸੀ।
ਥੋੜੀ ਦੇਰ ਵਿੱਚ ਆਉਣੇ ਸ਼ੁਰੂ ਹੋਣਗੇ ਨਤੀਜੇ
ਲੁਧਿਆਣਾ ਨਗਰ ਨਿਗਮ ਚੋਣਾਂ ਲਈ 3 ਵਜੇ ਤੱਕ ਲਗਭਗ 39 ਫੀਸਦੀ ਦੇ ਕਰੀਬ ਵੋਟਿੰਗਹੋਈ । ਹੁਣ ਵੋਟਿੰਗ ਸੈਂਟਰਾਂ ਦੇ ਦਰਵਾਜ਼ੇ ਬੰਦ ਕਰਦੇ ਹੋਏ, ਤਾਲਾ ਸਿਰਫ਼ ਜਿਹੜੇ ਲੋਕ ਅੰਦਰ ਹਨ, ਉਹੀ ਵੋਟ ਪਾ ਸਕਣਗੇ। ਕੁਝ ਦੇਰ ਬਾਅਦ ਹੀ ਨਤੀਜੇ ਆਉਣੇ ਸ਼ੁਰੂ ਹੋਣਗੇ। ਸ਼ਾਮ 4 ਵਜੇ ਤੱਕ ਅੱਜ ਨਗਰ ਨਿਗਮ ਨਗਰ ਪਰਿਸ਼ਦ ਅਤੇ ਨਗਰ ਕੌਂਸਲ ਲਈ ਵੋਟਾਂ ਪੈ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਅਮਨ ਸ਼ਾਂਤੀ ਨਾਲ ਵੋਟਿੰਗ ਦਾ ਕੰਮ ਨੇਪਰੇ ਚੜ੍ਹਿਆ। ਉਨ੍ਹਾਂ ਕਿਹਾ ਕਿ ਹੁਣ ਕੁਝ ਦੇਰ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਸੁਰੱਖਿਆ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਹਨ।
ਖੰਨਾ ਦੇ ਅਮਲੋਹ ਵਿੱਚ ਹੋਇਆ ਹੰਗਾਮਾ
ਖੰਨਾ ਦੇ ਮਲੋਹ ਹਲਕੇ ਦੇ ਢਾਕਾ ਮੁਖੀ ਦੀ ਪੁਲਿਸ ਨਾਲ ਨੇੜਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਨਿਗਮ ਚੋਣਾਂ ਦੌਰਾਨ ਪੁਲਿਸ ਸੁਰੱਖਿਆ ਕਰਮਚਾਰੀ ਸਨ, ਪਰ ਮਾਹੌਲ ਇੰਨਾ ਗਰਮ ਹੋ ਗਿਆ ਕਿ ਇੱਕ ਨੌਜਵਾਨ ਨੂੰ ਧੱਕਾ ਮਾਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗਿਰੀ ਦਾ ਕਰੀਬੀ ਹੈ ਅਤੇ ਬੂਥ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ।
1 ਵਜੇ ਤੱਕ 29.87 ਫੀਸਦੀ ਵੋਟਿੰਗ ਦਰਜ
ਪੱਤਰਕਾਰ 'ਤੇ ਇਲਜ਼ਾਮ
68 ਨੰਬਰ ਵਾਰਡ ਤੋਂ ਇੱਕ ਪੱਤਰਕਾਰ 'ਤੇ ਇਲਜ਼ਾਮ। ਆਪ ਉਮੀਦਵਾਰਾਂ ਨੇ ਕਿਹਾ ਬਿਨਾਂ ਆਥੋਰਿਟੀ ਵਾਰਡ ਦੇ ਵਿੱਚ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਹਿ ਰਿਹਾ ਹੈ।