ਲੁਧਿਆਣਾ :ਦੇਸ਼ ਭਰ ਵਿੱਚ ਚਾਈਨਾ ਡੋਰ ਉੱਤੇ ਪਾਬੰਦੀ ਦੇ ਬਾਵਜੂਦ ਵੀ ਧੜੱਲੇ ਨਾਲ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ। ਲੁਧਿਆਣਾ ਵਿੱਚ ਪਲਾਸਟਿਕ ਡੋਰ ਲਗਾਤਾਰ ਤਬਾਹੀ ਮਚਾ ਰਹੇ ਹਨ। ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਦੇਰ ਸ਼ਾਮ ਜਗਰਾਉਂ ਪੁਲ ’ਤੇ ਬਾਈਕ ਸਵਾਰ ਵਿਅਕਤੀ ਦੇ ਗਲੇ ’ਚ ਪਲਾਸਟਿਕ ਦੀ ਡੋਰੀ ਫਸ ਗਈ, ਜਿਸ ਨਾਲ ਵਿਅਕਤੀ ਦੀ ਗਰਦਨ 'ਤੇ ਕਟ ਲੱਗ ਗਿਆ। ਕਰੀਬ 3 ਤੋਂ 4 ਇੰਚ ਲੰਬਾ ਕੱਟ ਹੋਣ ਕਾਰਨ ਉਕਤ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ 'ਚ ਜਗਰਾਉਂ ਪੁਲ ਤੋਂ ਲਿਆਂਦਾ ਗਿਆ,ਉਹ ਘਬਰਾ ਕੇ ਬਾਈਕ ਤੋਂ ਡਿੱਗ ਗਿਆ।
ਧੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਵਿਅਕਤੀ ਹੋਇਆ ਚਾਈਨਾ ਡੋਰ ਦਾ ਸ਼ਿਕਾਰ, ਗਲੇ 'ਚ ਲੱਗਾ ਕੱਟ - Ludhiana man injurd with china door
ਲੁਧਿਆਣਾ ਵਿਖੇ ਮੋਟਰਸਾਈਕਲ ਸਵਾਰ ਵਿਅਕਤੀ ਦੇ ਗਲੇ ‘ਚ ਪਲਾਸਟਿਕ ਡੋਰ ਲੱਗਣ ਨਾਲ ਉਸ ਦੇ ਗਲੇ 'ਤੇ ਵੱਡਾ ਕੱਟ ਲੱਗ ਗਿਆ। ਵਿਅਕਤੀ ਦੀ ਗਰਦਨ ‘ਤੇ ਕੱਟ ਲੱਗਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਤੇ ਜਗਰਾਉਂ ਪੁਲ ‘ਤੇ ਮੋਟਰਸਾਈਕਲ ਤੋਂ ਡਿੱਗ ਗਿਆ।
![ਧੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਵਿਅਕਤੀ ਹੋਇਆ ਚਾਈਨਾ ਡੋਰ ਦਾ ਸ਼ਿਕਾਰ, ਗਲੇ 'ਚ ਲੱਗਾ ਕੱਟ Ludhiana motercyle rider man got injurd with china door](https://etvbharatimages.akamaized.net/etvbharat/prod-images/22-01-2024/1200-675-20565283-776-20565283-1705910849468.jpg)
Published : Jan 22, 2024, 1:41 PM IST
ਗਰਦਨ 'ਤੇ ਪਲਾਸਟਿਕ ਦੀ ਡੋਰ ਫਿਰ ਗਈ: ਜ਼ਖ਼ਮੀ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਵਾਸੀ ਦੁੱਗਰੀ ਵਜੋਂ ਹੋਈ ਹੈ। ਜ਼ਖ਼ਮੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੀ ਲੜਕੀ ਨਾਲ ਜਗਰਾਉਂ ਪੁਲ ਤੋਂ ਮੋਟਰ ਸਾਈਕਲ ’ਤੇ ਦੁੱਗਰੀ ਵਾਪਸ ਘਰ ਜਾ ਰਿਹਾ ਸੀ। ਅਚਾਨਕ ਪੁਲ 'ਤੇ ਉਸ ਦੀ ਗਰਦਨ 'ਤੇ ਪਲਾਸਟਿਕ ਦੀ ਡੋਰ ਫਿਰ ਗਈ। ਗਰਦਨ 'ਤੇ ਕਰੀਬ 3 ਤੋਂ 4 ਇੰਚ ਲੰਬਾ ਕੱਟ ਸੀ। ਖੂਨ ਜਿਆਦਾ ਵਗਣ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਦੀ ਲੜਕੀ ਨੇ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਫਿਲਹਾਲ ਡਾਕਟਰਾਂ ਨੇ ਉਸ ਦੀ ਸਿਰਫ ਪੱਟੀ ਹੀ ਕੀਤੀ ਹੈ।
- ਭੂਆ ਬਣੀ ਵੈਰੀ ! 14 ਸਾਲ ਦੀ ਬੱਚੀ ਦਾ ਕਰਵਾਇਆ ਜਾ ਰਿਹਾ ਸੀ ਅਪਾਹਿਜ ਲੜਕੇ ਨਾਲ ਵਿਆਹ, ਜਾਣੋ ਪੂਰਾ ਮਾਮਲਾ
- 7 ਮਹੀਨੇ ਪਹਿਲਾਂ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ, ਪਰਿਵਾਰ ਕਰ ਰਿਹਾ ਮਦਦ ਦੀ ਅਪੀਲ
- ਲੁਧਿਆਣਾ 'ਚ ਨੇਪਾਲੀ ਭਾਈਚਾਰੇ ਦੇ ਸਮਾਗਮ ਦੌਰਾਨ ਹੰਗਾਮਾ, ਦਰਸ਼ਕਾਂ ਨਾਲ ਭਿੜੇ ਗਾਇਕ ਦੇ ਬਾਊਂਸਰ
ਚਾਈਨਾ ਡੋਰ ਖਿਲਾਫ ਸਖਤੀ ਕੀਤੀ ਗਈ : ਜੇਕਰ ਖੂਨ ਵਗਣਾ ਬੰਦ ਨਹੀਂ ਹੁੰਦਾ ਹੈ, ਤਾਂ ਉਸਨੂੰ ਟਾਂਕੇ ਲੱਗਣੇ ਸਨ। ਸੁਖਦੇਵ ਨੇ ਦੱਸਿਆ ਕਿ ਪਲਾਸਟਿਕ ਡੋਰ ਸ਼ਰ੍ਹੇਆਮ ਵਿਕ ਰਹੀ ਹੈ। ਪੁਲਿਸ ਨੂੰ ਪਲਾਸਟਿਕ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਹਾਲਾਂਕਿ ਪੁਲਿਸ ਦਾਅਵੇ ਜਰੂਰ ਕਰਦੀ ਹੈ ਕੇ ਚਾਈਨਾ ਡੋਰ ਖਿਲਾਫ ਸਖਤੀ ਕੀਤੀ ਗਈ ਹੈ ਵਿਕਣ ਨਹੀਂ ਦਿੱਤੀ ਜਾ ਰਹੀ, ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਇਹ ਡੋਰ ਨਾ ਸਿਰਫ ਵਿਕ ਰਹੀ ਹੈ ਸਗੋਂ ਲੋਕ ਇਸ ਦਾ ਸ਼ਿਕਾਰ ਵੀ ਬਣ ਰਹੇ ਨੇ। ਪਿਛਲੇ ਸਾਲ ਵੀ ਲੁਧਿਆਣਾ ਦੇ ਸਮਾਰਟ ਇੰਕਲੇਵ ਦੇ ਰਾਜੇਸ਼ ਸਿੰਗਲਾ ਦੀ ਜਾਨ ਵਾਲ ਵਾਕ ਬਚੀ ਸੀ ਉਸ ਦੀ ਗਰਦਨ ਤੇ ਚਾਈਨਾ ਡੋਰ ਕਰਕੇ 26 ਤੋਂ ਵੱਧ ਟਾਂਕੇ ਲੱਗੇ ਸਨ। ਸੁਖਦੇਵ ਨੇ ਦੱਸਿਆ ਕਿ ਪਲਾਸਟਿਕ ਦੀਆਂ ਡੋਰਾਂ ਸ਼ਰੇਆਮ ਵਿਕ ਰਹੀਆਂ ਹਨ। ਪੁਲਿਸ ਨੂੰ ਪਲਾਸਟਿਕ ਦੀਆਂ ਤਾਰਾਂ ਨਾਲ ਪਤੰਗ ਉਡਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।