ਲੁਧਿਆਣਾ : ਜਰਖੜ ਖੇਡਾਂ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ। ਤਿੰਨ ਦਿਨ ਤੱਕ ਚੱਲਣ ਵਾਲੀਆਂ ਖੇਡਾਂ ਦੇ ਵਿੱਚ ਹਾਕੀ ਲੜਕੇ ਅਤੇ ਲੜਕੀਆਂ ਰੱਸਾਕਸ਼ੀ, ਕਬੱਡੀ ਅਤੇ ਫੁੱਟਬਾਲ ਆਦਿ ਖੇਡਾਂ ਕਰਵਾਈਆਂ ਜਾਂ ਰਹੀਆਂ ਹਨ। ਪਹਿਲੇ ਦਿਨ ਜਿੱਥੇ ਵੱਖ-ਵੱਖ ਟੀਮਾਂ ਵੱਲੋਂ ਮਾਰਚ ਪਾਸਟ ਕੱਢਿਆ ਗਿਆ। ਉੱਥੇ ਹੀ ਗਿੱਧੇ ਅਤੇ ਭੰਗੜੇ ਦੀਆਂ ਪਰਫੋਰਮੈਂਸ ਵੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸਨਮਾਨਿਤ ਵੀ ਕੀਤਾ ਗਿਆ। 37ਵੀਂ ਜ਼ਰਖੜ ਦੀਆਂ ਇਹ ਖੇਡਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖੇਡੀਆਂ ਜਾ ਰਹੀਆਂ ਹਨ ਤਾਂ ਜੋ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰਫੁੱਲਿਤ ਕੀਤਾ ਜਾ ਸਕੇ।
ਲੁਧਿਆਣਾ ਜਰਖੜ ਖੇਡਾਂ ਦੀ ਹੋਈ ਸ਼ੁਰੂਆਤ (Etv Bharat) 'ਸਰਕਾਰੀ ਨੌਕਰੀਆਂ ਕਰ ਰਹੇ ਹਨ ਸਾਡੇ ਹਾਕੀ ਖਿਡਾਰੀ'
ਜਗਰੂਪ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ,'ਖੇਡਾਂ ਦੀ ਇਸ ਨਰਸਰੀ ਤੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਸੈਂਕੜੇ ਖਿਡਾਰੀ ਨਿਕਲ ਚੁੱਕੇ ਹਨ। ਉਹਨਾਂ ਕਿਹਾ ਕਿ ਹਾਲ ਹੀ ਦੇ ਵਿੱਚ ਹਾਕੀ ਲੀਗ ਦੇ ਵਿੱਚ ਸਾਡੇ ਇੱਕ ਖਿਡਾਰੀ ਨੇ ਹਿੱਸਾ ਲਿਆ ਸੀ। ਉਹਨਾਂ ਕਿਹਾ ਇਸ ਤੋਂ ਇਲਾਵ ਮਹਿਕਮਿਆਂ ਦੇ ਵਿੱਚ ਸਾਡੇ ਹਾਕੀ ਦੇ ਖਿਡਾਰੀ ਸਰਕਾਰੀ ਨੌਕਰੀਆਂ ਕਰ ਰਹੇ ਹਨ। ਜਗਰੂਪ ਜਰਖੜ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਵੱਲ ਨੂੰ ਭੇਜਾਂਗੇ ਤਾਂ ਹੀ ਉਹ ਜਵਾਨ ਹੋਣ ਤੱਕ ਖੇਡਾਂ ਨਾਲ ਜੁੜੇ ਰਹਿਣਗੇ,'।
'ਪਿੰਡ ਪੱਧਰ 'ਤੇ ਹੀ ਖੇਡ ਨਰਸਰੀਆਂ, ਖੇਡ ਸੈਂਟਰ ਸਥਾਪਿਤ ਕੀਤੇ ਜਾਣ'
ਇਸ ਤੋਂ ਅੱਗੇ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ ਪੱਧਰ ਉੱਤੇ ਹੀ ਖੇਡ ਨਰਸਰੀਆਂ ਅਤੇ ਖੇਡ ਸੈਂਟਰ ਸਥਾਪਿਤ ਕੀਤੇ ਜਾਣ ਵਾਲੇ ਕੋਚ ਰੱਖੇ ਜਾਣ। ਉਹਨਾਂ ਕਿਹਾ ਕਿ ਚਾਈਨਾ ਇਸੇ ਕਰਕੇ ਸਾਡੇ ਤੋਂ ਖੇਡਾਂ ਦੇ ਵਿੱਚ ਅੱਗੇ ਹੈ ਕਿਉਂਕਿ ਉੱਥੇ ਖੇਡਾਂ ਦਾ ਕਲਚਰ ਹੈ ਅਤੇ ਖੇਡਾਂ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਹਨ। ਉੱਥੇ ਦੇ ਚਾਰ ਤੋਂ ਪੰਜ ਪਿੰਡਾਂ ਨੂੰ ਇੱਕ ਖੇਡ ਸੈਂਟਰ ਮੁਹੱਈਆ ਕਰਵਾਇਆ ਜਾਂਦਾ ਹੈ। ਸ਼ੁਰੂ ਤੋਂ ਹੀ ਬੱਚਿਆਂ ਨੂੰ ਖੇਡਾਂ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਹੀ ਉਹ ਅੱਜ ਓਲੰਪਿਕ ਦੇ ਵਿੱਚ ਜਾ ਕੇ ਵੱਡੀ ਗਿਣਤੀ ਦੇ ਵਿੱਚ ਮੈਡਲ ਹਾਸਿਲ ਕਰ ਰਹੇ ਹਨ।