ਅੰਮ੍ਰਿਤਸਰ:ਕਰਨਾਟਕ ਵਿੱਚ ਐੱਚਐੱਮਪੀਵੀ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਵੀ ਇਸ ਨੂੰ ਲੈਕੇ ਚਿੰਤਾ ਵੱਧ ਗਈ ਹੈ। ਲੋਕ ਕੋਰੋਨਾ ਵਾਂਗ ਇਸ ਤੋਂ ਵੀ ਕਾਫੀ ਡਰੇ ਹੋਏ ਹਨ। ਜਿਸ ਸੰਬਧੀ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ. ਨਰਿੰਦਰ ਪਾਲ ਸਿੰਘ ਸੀਨੀਅਰ ਕੰਸਲਟੈਂਟ ਸਿਵਲ ਹਸਪਤਾਲ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਹ ਬਿਮਾਰੀ ਨਵੀਂ ਨਹੀਂ ਹੈ। ਇਹ ਵਾਇਰਸ ਸਾਲ 2001 ਵਿਚ ਪਹਿਲੀ ਵਾਰ ਨੀਦਰਲੈਂਡ ਵਿੱਚੋਂ ਲੱਭਿਆ ਗਿਆ ਸੀ ਜੋ ਇਹਨਾਂ ਮਹੀਨਿਆ ਵਿਚ ਅਟੈਕ ਕਰਦਾ ਹੈ।
ਇਸ ਉਮਰ ਦੇ ਲੋਕ ਹੁੰਦੇ ਹਨ ਵੱਧ ਸ਼ਿਕਾਰ
ਡਾ.ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਵਾਇਰਸ ਦੀ ਚਪੇਟ ਵਿੱਚ ਉਹ ਲੋਕ ਆਉਂਦੇ ਹਨ, ਜਿੰਨਾ ਦਾ ਇਮੀਊਂਨਿਟੀ ਸਿਸਟਮ ਘੱਟ ਹੁੰਦਾ ਹੈ। ਇਹ ਵਧੇਰੇ ਤੌਰ 'ਤੇ 5 ਸਾਲ ਤੋਂ ਘਟ ਉਮਰ ਦੇ ਬੱਚਿਆਂ ਵਿੱਚ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਪਾਇਆ ਜਾਂਦਾ ਹੈ। ਖ਼ਾਸ ਕਰਕੇ ਇਹ ਸ਼ੁਗਰ, ਬੀਪੀ, ਹਾਰਟ ਅਤੇ ਹੋਰ ਮੇਜਰ ਬੀਮਾਰੀ ਦੇ ਮਰੀਜਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਨਰਵਸ ਸਿਸਟਮ 'ਤੇ ਅਟੈਕ ਕਰਕੇ ਮਰੀਜ ਨੂੰ ਪ੍ਰਭਾਵਿਤ ਕਰਦਾ ਹੈ।