ਪੰਜਾਬ

punjab

ETV Bharat / state

ਕੁਲਵੰਤ ਸਿੰਘ ਧਾਲੀਵਾਲ ਪੂਰੇ ਪੰਜਾਬ 'ਚ ਕਰਨਗੇ ਕੈਂਸਰ ਦਾ ਮੁਫਤ ਚੈੱਕਅਪ, ਕਿਹਾ-ਹੁਣ ਖਾਣ ਦੇ ਲੰਗਰ ਦੇ ਨਾਲ ਦਵਾਈਆਂ ਦੇ ਲੰਗਰ ਦੀ ਵੀ ਲੋੜ - cancer

ਡਾਕਟਰ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਦੇ ਮੁਖੀ ਹਨ ਅਤੇ ਹੁਣ ਉਹ ਲੁਧਿਆਣਾ ਵਿੱਚ ਦਵਾਈਆਂ ਦਾ ਮੁਫਤ ਲੰਗਰ ਲਗਾਉਣ ਲਈ ਪਹੁੰਚੇ ਹਨ। ਲੁਧਿਆਣਾ ਵਿੱਚ ਉਹ ਮੁਫਤ ਕੈਂਸਰ ਦੀ ਜਾਂਚ ਕਰਨਗੇ।

free cancer check-up
ਕੁਲਵੰਤ ਸਿੰਘ ਧਾਲੀਵਾਲ ਪੂਰੇ ਪੰਜਾਬ 'ਚ ਕਰਨਗੇ ਕੈਂਸਰ ਦਾ ਮੁਫਤ ਚੈੱਕਅਪ

By ETV Bharat Punjabi Team

Published : Feb 21, 2024, 3:59 PM IST

ਡਾਕਟਰ ਕੁਲਵੰਤ ਸਿੰਘ ਧਾਲੀਵਾਲ, ਮੁਖੀ, ਵਰਲਡ ਕੈਂਸਰ ਕੇਅਰ ਫਾਊਂਡੇਸ਼ਨ

ਲੁਧਿਆਣਾ: ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਦੇ ਮੁਖੀ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਪੰਜਾਬ ਵਿੱਚ ਕੈਂਸਰ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਉਹਨਾਂ ਵੱਲੋਂ ਕੈਂਸਰ ਦੇ ਵੱਖ-ਵੱਖ ਰੋਗਾਂ ਦੀ ਮੁਫਤ ਵਿੱਚ ਜਾਂਚ ਕਰਨ ਸੰਬੰਧੀ ਕੈਂਪ ਲਗਾਏ ਜਾ ਰਹੇ ਨੇ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਨਾਲ ਹੀ ਲੋਕਾਂ ਨੂੰ ਮੁਫਤ ਦੇ ਵਿੱਚ ਦਵਾਈਆਂ ਵੀ ਦਿਤੀਆਂ ਜਾ ਰਹੀਆਂ ਹਨ। ਅੱਜ ਲੁਧਿਆਣਾ ਦੇ ਸਰਾਭਾ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ।


ਇਸ ਮੌਕੇ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਖਾਸ ਕਰਕੇ ਲੁਧਿਆਣਾ ਦੇ ਅੰਦਰ ਸਭ ਤੋਂ ਜਿਆਦਾ ਕੈਂਸਰ ਦੇ ਮਰੀਜ਼ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ 12700 ਦੇ ਕਰੀਬ ਸਾਰੇ ਹੀ ਪਿੰਡਾਂ ਦੇ ਵਿੱਚ ਚੈੱਕਅਪ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਆਪਣਾ ਪਾਣੀ, ਆਪਣੀ ਹਵਾ ਪ੍ਰਦੂਸ਼ਿਤ ਕਰ ਲਈ ਹੈ। ਪੰਜਾਬ ਦੇ ਵਿੱਚ ਹਰ ਤੀਜੇ ਵਿਅਕਤੀ ਨੂੰ ਸ਼ੂਗਰ ਹੈ, ਇਸ ਤੋਂ ਇਲਾਵਾ ਕੈਂਸਰ ਦੇ ਵੀ ਸਭ ਤੋਂ ਵੱਧ ਕੇਸ ਪੰਜਾਬ ਵਿੱਚ ਆ ਰਹੇ ਹਨ।

ਖਾਸ ਕਰਕੇ ਹੁਣ ਲੁਧਿਆਣਾ ਦੇ ਵਿੱਚ ਸਭ ਤੋਂ ਜਿਆਦਾ ਕੈਂਸਰ ਦੇ ਮਰੀਜ਼ ਹਨ। ਉਹਨਾਂ ਕਿਹਾ ਕਿ ਕੈਂਸਰ ਦਾ ਇਲਾਜ ਹੈ ਜੇਕਰ ਪਹਿਲੀ ਸਟੇਜ ਉੱਤੇ ਹੀ ਉਸਨੂੰ ਫੜ ਲਿਆ ਜਾਵੇ। ਉਹਨਾਂ ਕਿਹਾ ਕਿ ਹੁਣ ਪੰਜਾਬੀਆਂ ਨੂੰ ਮੁਫਤ ਲੰਗਰ ਲਾਉਣ ਦੇ ਨਾਲ ਦਵਾਈਆਂ ਦੇ ਲੰਗਰ ਵੀ ਲਾਉਣੇ ਪੈਣਗੇ। ਉਹਨਾਂ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਚੈੱਕ ਅਪ ਕਰ ਰਹੇ ਹਾਂ ਤਾਂ ਜੋ ਕੈਂਸਰ ਦੀ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਲੋਕਾਂ ਨੂੰ ਪਹਿਲੇ ਹੀ ਸਟੇਜ ਉੱਤੇ ਇਸ ਦਾ ਇਲਾਜ ਮਿਲ ਸਕੇ। ਸਾਨੂੰ ਸਾਰਿਆਂ ਨੂੰ ਖੁਦ ਜਾਗਰੂਕ ਹੋਣਾ ਪਵੇਗਾ। ਉਹ ਇੰਗਲੈਂਡ ਤੋਂ ਵਿਸ਼ੇਸ਼ ਤੌਰ ਉੱਤੇ ਇਸ ਸੇਵਾ ਲਈ ਪੰਜਾਬ ਆਏ ਹਨ ਕਿਉਂਕਿ ਉਹਨਾਂ ਦੀਆਂ ਜੜਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਅਸੀਂ ਮੁਫਤ ਦੇ ਵਿੱਚ ਮਹਿੰਗੇ ਤੋਂ ਮਹਿੰਗੇ ਟੈਸਟ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਅਸੀਂ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕਰ ਰਹੇ ਹਾਂ ਤਾਂ ਜੋ ਪੰਜਾਬ ਦੇ ਹਵਾ ਪਾਣੀ ਨੂੰ ਚੰਗਾ ਬਣਾਇਆ ਜਾ ਸਕੇ।

ਡਾਕਟਰ ਧਾਲੀਵਾਲ ਨੇ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਦਾ ਮਕਸਦ ਬਣਾਉਣਾ ਪਵੇਗਾ ਜੇਕਰ ਅਸੀਂ ਸ਼ਬਦ ਗੁਰੂ ਨੂੰ ਮੰਨਦੇ ਹਨ ਤਾਂ ਆਪਣਾ ਵਾਤਾਵਰਣ ਵੀ ਸਾਨੂੰ ਸਾਫ ਕਰਨ ਦੇ ਵਿੱਚ ਖੁਦ ਯੋਗਦਾਨ ਪਾਉਣਾ ਪਵੇਗਾ ਉਹਨਾਂ ਕਿਹਾ ਕਿ ਲੁਧਿਆਣੇ ਵਿੱਚ ਬੁੱਢਾ ਨਾਲਾ ਵੱਡੀ ਸਮੱਸਿਆ ਹੈ ਪਰ ਉਸ ਲਈ ਕੋਈ ਸਰਕਾਰ ਜਾਂ ਫਿਰ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਿੰਮੇਵਾਰ ਨਹੀਂ ਹੈ ਉਸ ਲਈ ਲੋਕ ਹੀ ਜਿੰਮੇਵਾਰ ਹਨ ਜੋ ਉਸ ਵਿੱਚ ਗੰਦ ਸੁੱਟ ਰਹੇ ਹਨ। ਜੇਕਰ ਗੰਦ ਸੁੱਟਣਾ ਬੰਦ ਹੋ ਜਾਵੇਗਾ ਤਾਂ ਆਪਣੇ ਆਪ ਹੀ ਉਹ ਸਾਫ ਹੋ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਆਪਣੇ ਦਰਿਆ ਗੰਧਲੇ ਕਰ ਲਏ ਹਨ। ਅਸੀਂ ਆਪਣੇ ਧਰਤੀ ਨੂੰ ਖਰਾਬ ਕਰ ਲਿਆ ਹੈ ਇਸੇ ਕਰਕੇ ਅੱਜ ਪੰਜਾਬ ਦੇ ਵਿੱਚ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਹਰ ਘਰ ਦੇ ਵਿੱਚ ਦਸਤਕ ਦੇ ਰਹੀ ਹੈ।

ABOUT THE AUTHOR

...view details