ਪੰਜਾਬ

punjab

ETV Bharat / state

ਕੁਲਬੀਰ ਸਿੰਘ ਜੀਰਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ - Dera Beas chief

Kulbir Singh Zira met Dera Beas chief: ਦੇਸ਼ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਵੱਖ-ਵੱਖ ਸਿਆਸੀ ਰਾਜਸੀ ਪਾਰਟੀ ਦੇ ਆਗੂ ਲੋਕ ਰਾਬਤਾ ਵਧਾਉਣ ਦੇ ਨਾਲ ਨਾਲ ਵੱਡੇ ਵੋਟ ਬੈਂਕ ਮੰਨੇ ਜਾਂਦੇ ਡੇਰਿਆਂ ਦੇ ਵਿੱਚ ਵੀ ਪੁੱਜਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਕੁਲਬੀਰ ਸਿੰਘ ਜੀਰਾ ਵੱਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਗਈ। ਪੜ੍ਹੋ ਪੂਰੀ ਖ਼ਬਰ...

Kulbir Singh Zira met Dera Beas chief
ਕੁਲਬੀਰ ਸਿੰਘ ਜੀਰਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ

By ETV Bharat Punjabi Team

Published : Mar 31, 2024, 5:36 PM IST

ਕੁਲਬੀਰ ਸਿੰਘ ਜੀਰਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ: ਮਾਝੇ ਦੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਬੀਤੇ ਦਿਨਾਂ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜੇ ਵੱਡੇ ਸਿਆਸੀ ਆਗੂਆਂ ਦੀ ਫੇਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਅਤੇ ਅੱਜ ਇਸ ਤਸਵੀਰਾਂ ਦੇ ਵਿੱਚ ਇੱਕ ਹੋਰ ਵਾਧਾ ਕਰਦੇ ਹੋਏ ਵਿਧਾਨ ਸਭਾ ਹਲਕਾ ਜੀਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਡੇਰਾ ਬਿਆਸ ਪੁੱਜੇ ਹਨ। ਇਸ ਦੌਰਾਨ ਕੁਲਬੀਰ ਸਿੰਘ ਜੀਰਾ ਵੱਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਗਈ।

ਕਰੀਬ ਸਵੇਰੇ 10:30 ਵਜੇ ਡੇਰਾ ਬਿਆਸ ਪੁੱਜੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ:ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਦੱਸਿਆ ਕਿ ਅੱਜ ਕਰੀਬ ਸਵੇਰੇ 10:30 ਵਜੇ ਉਹ ਡੇਰਾ ਬਿਆਸ ਪੁੱਜੇ ਸਨ। ਇਸ ਤੋਂ ਬਾਅਦ 11 ਵਜੇ ਦੇ ਦਰਮਿਆਨ ਉਨ੍ਹਾਂ ਨੂੰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕਰੀਬ 10 ਮਿੰਟ ਮੁਲਾਕਾਤ ਕਰਨ ਦਾ ਸਮਾਂ ਮਿਲਿਆ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਡੇਰਾ ਬਿਆਸ ਮੁਖੀ ਦੇ ਦਰਸ਼ਨ ਕਰਨ ਲਈ ਪਹੁੰਚੇ। ਕੁਲਬੀਰ ਸਿੰਘ ਜੀਰਾ ਨੇ ਦੱਸਿਆ ਕਿ ਉਹ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰੀ ਲਈ ਦਾਅਵੇਦਾਰ ਹਨ।

ਦੱਸ ਦਈਏ ਕਿ ਬੀਤੇ ਹਫ਼ਤੇ ਦੌਰਾਨ ਹੀ ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਦਿ ਸਿਆਸੀ ਨੇਤਾ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕਰ ਚੁੱਕੇ ਹਨ।

ਜ਼ਿਕਰ ਯੋਗ ਹੈ ਕਿ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਵਿਖੇ ਅਕਸਰ ਸਿਆਸੀ ਪਾਰਟੀਆਂ ਦੇ ਨੇਤਾ ਆਸ਼ੀਰਵਾਦ ਲੈਣ ਦੇ ਲਈ ਪੁੱਜਦੇ ਰਹਿੰਦੇ ਹਨ। ਲੇਕਿਨ ਡੇਰਾ ਬਿਆਸ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਕਿਸੇ ਵੀ ਸਿਆਸੀ ਪਾਰਟੀ ਦਾ ਸਮੱਰਥਨ ਨਹੀਂ ਕਰਦਾ ਹੈ।

ABOUT THE AUTHOR

...view details