ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਫਰੀਦਕੋਟ ਅਦਾਲਤ 'ਚ ਸੁਣਵਾਈ ਹੋਈ। ਜਿਸ ਨੂੰ ਲੈ ਕੇ ਨਿੱਜੀ ਤੌਰ 'ਤੇ ਕੋਈ ਵੀ ਅਦਾਲਤ 'ਚ ਪੇਸ਼ ਨਹੀਂ ਹੋਇਆ। ਇਸ ਕਾਰਨ ਦੋਹਾਂ ਪੱਖਾਂ 'ਚ ਦੋਸ਼ ਤੈਅ ਕਰਨ ਵਾਲੀ ਬਹਿਸ ਵੀ ਨਹੀਂ ਹੋ ਸਕੀ। ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ ਨੂੰ ਰੱਖੀ ਗਈ ਹੈ। ਇਸ ਦਿਨ ਹੀ ਪਤਾ ਚਲ ਸਕੇਗਾ ਕਿ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਹੋਵੇਗੀ ਜਾਂ ਨਹੀਂ।
ਅਦਾਲਤ ਵੀ ਭੰਬਲਭੂਸੇ 'ਚ
ਜਾਣਕਾਰੀ ਦਿੰਦੇ ਹੋਏ ਸਿੱਖ ਸੰਗਤਾਂ ਦੇ ਵਕੀਲ ਅਤੇ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਦੱਸਿਆ ਕਿ, 'ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਮਾਨਯੋਗ ਅਦਾਲਤ ਵੀ ਭੰਬਲਭੂਸੇ ਵਿੱਚ ਹੈ। ਜਿਸ ਮਾਮਲੇ ਵਿੱਚ ਹੁਣ ਤੱਕ ਕੁੱਝ ਵੀ ਕਾਰਵਾਈ ਨਹੀਂ ਹੋਈ। ਉਸ ਮਾਮਲੇ ਦੀ ਕਾਰਵਾਈ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰਨ ਦੀ ਮੰਗ ਕੀਤੀ ਗਈ ਪਰ ਜਿਸ ਮਾਮਲੇ ਵਿੱਚ ਫਰੀਦਕੋਟ ਅਦਾਲਤ ਅੰਦਰ ਸੁਣਵਾਈ ਚੱਲ ਰਹੀ ਹੈ। ਉਸ ਮਾਮਲੇ ਨੂੰ ਤਬਦੀਲ ਕਰਨ ਸਬੰਧੀ ਕੋਈ ਅਪੀਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਨਹੀਂ ਪਾਈ ਗਈ। ਇਸ ਲਈ ਫਿਲਹਾਲ ਸਥਿਤੀ ਸਪਸ਼ਟ ਨਹੀਂ ਹੋਈ,'।