ਅੰਮ੍ਰਿਤਸਰ :ਪਹਾੜੀ ਖੇਤਰਾਂ ਦੇ ਵਿੱਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੇ ਨਾਲ ਮੈਦਾਨੀ ਖੇਤਰਾਂ ਦੇ ਵਿੱਚ ਵਗਦੇ ਦਰਿਆਵਾਂ ਦੇ ਪਾਣੀ ਦਾ ਪੱਧਰ ਬੀਤੇ ਦਿਨਾਂ ਦੌਰਾਨ ਵੱਧਦਾ ਅਤੇ ਘੱਟਦਾ ਹੋਇਆ ਲਗਾਤਾਰ ਨਜ਼ਰ ਆ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਬਰਸਾਤ ਦੇ ਨਾਲ ਵੱਧ ਰਿਹਾ ਬਿਆਸ ਦਰਿਆ ਵਿੱਚ ਪਾਣੀ ਤਿੰਨ ਤੋਂ ਚਾਰ ਦਿਨਾਂ ਦੌਰਾਨ ਵੱਧ ਘੱਟ ਰਿਹਾ ਹੈ। ਮੌਨਸੂਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਾਲੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਰਿਆ ਬਿਆਸ 'ਤੇ ਮਿਹਰ ਭਰੀ ਨਜ਼ਰ ਨਹੀਂ ਪਾਈ। ਇੱਥੋਂ ਦੇ ਵਿਭਾਗੀ ਅਧਿਕਾਰੀ ਨੇ ਦਰਿਆ ਦੀ ਸਾਰੀ ਮੌਜੂਦਾ ਸਥਿਤੀ ਦੱਸੀ ਹੈ।
ਬਿਆਸ ਕੰਡੇ ਤੈਨਾਤ ਇਰੀਗੇਸ਼ਨ ਵਿਭਾਗ :ਇਸੇ ਲੜੀ ਦੇ ਤਹਿਤ ਮਾਝੇ ਖੇਤਰ ਦੇ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਨੇੜੇ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਬੀਤੇ ਕਰੀਬ ਤਿੰਨ ਤੋਂ ਚਾਰ ਦਿਨਾਂ ਦੌਰਾਨ ਵੱਧਦੀ ਘੱਟਦੀ ਹੋਈ ਨਜ਼ਰ ਆ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦਰਿਆ ਬਿਆਸ ਕੰਡੇ ਤੈਨਾਤ ਇਰੀਗੇਸ਼ਨ ਵਿਭਾਗ ਦੇ ਮੁਲਾਜ਼ਮ ਵਿਜੇ ਕੁਮਾਰ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ 20,000 ਕਿਊਸਿਕ ਤੋਂ ਕਰੀਬ 28, 29 ਹਜ਼ਾਰ ਕਿਊਸਿਕ ਦੇ ਵਿੱਚ ਚੱਲ ਰਿਹਾ ਹੈ।