ਬਠਿੰਡਾ:ਇੰਨੀਂ ਦਿਨੀਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਵੱਡੀ ਪੱਧਰ ਉੱਤੇ ਇਸ ਵਾਰ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਆਪਣੇ ਕਿਸਮਤ ਨੂੰ ਅਜਮਾਇਆ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਨੂੰ ਸੰਜੀਦਗੀ ਨਾਲ ਚੋਣਾਂ ਲੜਨ ਲਈ ਬਕਾਇਦਾ ਇਕ ਸ਼ਰਤ ਦੇ ਤਹਿਤ ਜ਼ਮਾਨਤ ਵਜੋਂ ਰਾਸ਼ੀ ਜਮਾ ਕਰਵਾਈ ਜਾਂਦੀ ਹੈ। ਇਹ ਰਾਸ਼ੀ ਹਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਵੱਖੋ ਵੱਖਰੀ ਹੁੰਦੀ ਹੈ, ਜੇਕਰ 2024 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਲੋਕ ਸਭਾ ਚੋਣ ਲੜਨ ਵਾਲੇ ਜਨਰਲ ਵਰਗ ਲਈ 25000 ਅਤੇ ਐਸਸੀ ਵਰਗ ਲਈ 12,500 ਰੁਪਏ ਜ਼ਮਾਨਤ ਰਾਸ਼ੀ ਰੱਖੀ ਗਈ ਹੈ।
ਉਮੀਦਵਾਰਾਂ ਨੂੰ ਨਹੀਂ ਮਿਲਿਆ ਲੋਕਾਂ ਦਾ ਸਾਥ, ਤਾਂ ਹੋਈਆਂ ਜ਼ਮਾਨਤਾਂ ਜ਼ਬਤ (ETV Bharat (ਰਿਪੋਰਟ- ਪੱਤਰਕਾਰ, ਬਠਿੰਡਾ)) ਇਸ ਲਈ ਹੁੰਦੀ ਜ਼ਮਾਨਤ ਜ਼ਬਤ: ਚੋਣ ਕਮਿਸ਼ਨ ਵੱਲੋਂ ਅਜਿਹਾ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਕਈ ਰਾਜਨੀਤਿਕ ਪਾਰਟੀਆਂ ਚੋਣ ਵੋਟਾਂ ਦੀ ਵੰਡ ਨੂੰ ਲੈ ਕੇ ਖੁਦ ਹੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੰਦੀਆਂ ਹਨ। ਚੋਣਾਂ ਨੂੰ ਉਮੀਦਵਾਰਾਂ ਵੱਲੋਂ ਸੰਜੀਦਗੀ ਨਾਲ ਲੜਨ ਲਈ ਇੱਕ ਤਹਿ ਰਾਸ਼ੀ ਚੋਣ ਕਮਿਸ਼ਨ ਵੱਲੋਂ ਜ਼ਮਾਨਤ ਦੇ ਤੌਰ ਉੱਤੇ ਜ਼ਮਾਨਤ ਕਰਵਾਈ ਜਾਂਦੀ ਹੈ, ਜੇਕਰ ਉਮੀਦਵਾਰ ਚੋਣ ਕਮਿਸ਼ਨ ਦੀਆਂ ਸ਼ਰਤਾਂ (Punjab Politicians With Forfeiture of Security) ਉੱਤੇ ਪੂਰਾ ਨਹੀਂ ਉਤਰਦਾ, ਤਾਂ ਉਸ ਦੀ ਇਹ ਜ਼ਮਾਨਤ ਰਾਸ਼ੀ ਜ਼ਬਤ ਕਰ ਲਈ ਜਾਂਦੀ ਹੈ। ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 278 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਸਨ, ਜਿਨ੍ਹਾਂ ਵਿੱਚੋਂ 248 ਦੀ ਜ਼ਮਾਨਤ ਜ਼ਬਤ ਹੋਈ ਸੀ।
ਸਾਲ 1952 ਤੋਂ ਲੈ ਕੇ 2019 ਤੱਕ ਦੀਆਂ ਪੰਜਾਬ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 2,457 ਉਮੀਦਵਾਰਾਂ ਵੱਲੋਂ ਵੱਖ-ਵੱਖ ਸਮੇਂ ਹੋਈਆਂ ਚੋਣਾਂ ਲੜੀਆਂ ਗਈਆਂ, ਪਰ ਇਨ੍ਹਾਂ ਵਿੱਚੋਂ 1,808 ਉਮੀਦਵਾਰਾਂ ਦੀਆਂ ਇਸ ਕਾਰਜ ਕਾਲ ਦੌਰਾਨ ਜਮਾਨਤਾਂ ਜ਼ਬਤ ਹੋਈਆਂ ਅਤੇ ਸਿਰਫ 649 ਉਮੀਦਵਾਰ ਹੀ ਆਪਣੀ ਜ਼ਮਾਨਤ ਬਚਾ ਸਕੇ ਹਨ।
ਉਮੀਦਵਾਰਾਂ ਨੂੰ ਨਹੀਂ ਮਿਲਿਆ ਲੋਕਾਂ ਦਾ ਸਾਥ, ਤਾਂ ਹੋਈਆਂ ਜ਼ਮਾਨਤਾਂ ਜ਼ਬਤ (ETV Bharat (ਰਿਪੋਰਟ- ਪੱਤਰਕਾਰ, ਬਠਿੰਡਾ)) ਪੰਜਾਬ ਵਿੱਚ ਸਿਰਫ਼ ਦੋ ਲੋਕ ਸਭਾ ਚੋਣਾਂ 1962 ਅਤੇ 1967 ਵਿੱਚ ਕਿਸੇ ਵੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਨਹੀਂ ਹੋਈ।
- ਸਾਲ 1952 ਵਿੱਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ ਕੁੱਲ ਉਮੀਦਵਾਰ ਕੁੱਲ 101 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ, ਪਰ ਇਨ੍ਹਾਂ ਵਿੱਚੋਂ 62 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
- ਸਾਲ 1957 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ 85 ਉਮੀਦਵਾਰਾਂ ਵੱਲੋਂ ਚੋਣਾਂ ਲੜੀਆਂ ਗਈਆਂ ਜਿਸ ਵਿੱਚੋਂ 34 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
- ਸਾਲ 1971 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਚੋਂ 77 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ, ਜਿਨ੍ਹਾਂ ਵਿੱਚੋਂ 51 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
- ਸਾਲ 1977 ਵਿੱਚ ਪੰਜਾਬ ਲੋਕ ਚੋਂ ਲੋਕ ਸਭਾ ਚੋਣਾਂ ਦੌਰਾਨ 79 ਉਮੀਦਵਾਰਾਂ ਵੱਲੋਂ ਚੋਣ ਪਰਚਾ ਭਰਿਆ ਗਿਆ, ਜਿਨ੍ਹਾਂ ਵਿੱਚੋਂ 54 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ।
- ਸਾਲ 1980 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ 147 ਉਮੀਦਵਾਰ ਚੋਣ ਮੈਦਾਨ ਵਿੱਚੋਂ ਉਤਰੇ ਜਿਨ੍ਹਾਂ ਵਿੱਚੋਂ 119 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
- ਸਾਲ 1985 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਚੋਂ 106 ਉਮੀਦਵਾਰਾਂ ਨੇ ਚੋਣ ਲੜੀ, ਜਿਨ੍ਹਾਂ ਵਿੱਚੋਂ 75 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
- ਸਾਲ 1989 ਵਿੱਚ 227 ਉਮੀਦਵਾਰ ਨੇ ਪੰਜਾਬ ਲੋਕ ਸਭਾ ਚੋਣਾਂ ਲੜੀਆਂ, ਜਿਨ੍ਹਾਂ ਵਿੱਚੋਂ 196 ਦੀ ਜ਼ਮਾਨਤ ਜ਼ਬਤ ਹੋਈ।
- ਇਸੇ ਤਰ੍ਹਾਂ ਸਾਲ 1992 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 81 ਉਮੀਦਵਾਰਾਂ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜੀਆਂ, ਜਿਨ੍ਹਾਂ ਵਿੱਚੋਂ 53 ਦੀ ਜ਼ਮਾਨਤ ਜ਼ਬਤ ਹੋਈ।
- ਸਾਲ 1996 ਵਿੱਚ ਕੁੱਲ 259 ਉਮੀਦਵਾਰ ਵਿੱਚੋਂ 228 ਦੀ ਜ਼ਮਾਨਤ ਜ਼ਬਤ ਹੋਈ।
- ਸਾਲ 1998 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ 102 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ, ਜਿਨ੍ਹਾਂ ਵਿੱਚੋਂ 75 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ।
- ਸਾਲ 1999 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ 120 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਜਿਨ੍ਹਾਂ ਚੋਂ 92 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ।
- ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ 13 ਲੋਕ ਸਭਾ ਹਲਕਿਆਂ ਤੋਂ ਕੁੱਲ 142 ਉਮੀਦਵਰ ਚੋਣ ਮੈਦਾਨ ਵਿੱਚ ਉਤਰੇ, ਜਿਨ੍ਹਾਂ ਚੋਂ 112 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ।
- ਸਾਲ 2009 ਵਿੱਚੋਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ 218 ਉਮੀਦਵਾਰਾਂ ਵੱਲੋਂ ਪੰਜਾਬ ਲੋਕ ਸਭਾ ਚੋਣਾਂ ਵਿੱਚ ਹਿੱਸਾ ਲਿਆ ਗਿਆ, ਜਿਨ੍ਹਾਂ ਵਿੱਚੋਂ 192 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ।
- ਸਾਲ 2014 ਵਿੱਚ 253 ਉਮੀਦਵਾਰਾਂ ਵੱਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜੀਆਂ ਗਈਆਂ, ਜਿਨ੍ਹਾਂ ਵਿੱਚ 218 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ।
- ਸਾਲ 2019 ਵਿੱਚ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 278 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ, ਜਿਨ੍ਹਾਂ ਵਿੱਚੋਂ 248 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ।
ਸਾਲ 2022 ਵਿਧਾਨ ਸਭਾ ਚੋਣਾਂਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਦਿੱਗਜਾਂ ਲਈ ਬਹੁਤ ਮਾੜੀਆਂ ਸਾਬਿਤ ਹੋਈਆਂ, ਕਿਉਂਕਿ ਇਨ੍ਹਾਂ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਗੁਰਕੀਰਤ ਸਿੰਘ ਕੋਟਲੀ, ਸਾਧੂ ਸਿੰਘ ਧਰਮਸੋਤ ਅਤੇ ਰਣਦੀਪ ਸਿੰਘ ਨਾਭਾ ਜਿਹੇ ਦਿੱਗਜ ਨੇਤਾਵਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਸਾਲ 1991 ਦੀਆਂ ਚੋਣਾਂ ਤੋਂ ਬਾਅਦ ਅਜਿਹਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀ, ਕਿਉਂਕਿ 1991 ਵਿੱਚ 99 ਫੀਸਦੀ ਆਜ਼ਾਦ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸਨ।