ਗੁਰਦਾਸਪੁਰ:ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸੱਤਾ ਸੰਭਾਲਦੇ ਹੀ ਗੈਰ-ਕਾਨੂੰਨੀ ਰਹਿ ਰਹੇ ਲੋਕਾਂ 'ਤੇ ਕਾਰਵਾਈ ਕੀਤੀ ਹੈ। ਜਿਸ ਦੇ ਚੱਲਦੇ ਬੀਤੇ ਦਿਨੀਂ ਭਾਰਤ ਦੇ 104 ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਗਏ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਸ 'ਚ ਪੰਜਾਬ ਦੇ 30 ਨੌਜਵਾਨ ਸ਼ਾਮਲ ਸਨ ਤੇ ਨਾਲ ਹੀ ਹੋਰਨਾਂ ਸੂਬਿਆਂ ਦੇ ਵੀ ਕਈ ਲੋਕ ਜੋ ਅਮਰੀਕਾ ਵਲੋਂ ਵਾਪਸ ਭੇਜੇ ਗਏ ਹਨ। ਉੱਥੇ ਹੀ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਨੌਜਵਾਨ ਜਸਪਾਲ ਸਿੰਘ ਨੇ ਵੀ ਆਪਣਾ ਦਰਦ ਬਿਆਨ ਕੀਤਾ ਹੈ। ਜਿਸ ਨੂੰ ਪੁਲਿਸ ਬੀਤੀ ਰਾਤ ਘਰ ਛੱਡਣ ਲਈ ਪਹੁੰਚੀ ਸੀ।
ਏਜੰਟ ਦੀ ਧੋਖਾਧੜੀ ਦਾ ਹੋਇਆ ਸ਼ਿਕਾਰ
ਜਸਪਾਲ ਸਿੰਘ ਨੇ ਕਿਹਾ ਕਿ "ਏਜੰਟ ਦੀ ਧੋਖਾਧੜੀ ਦਾ ਉਹ ਸ਼ਿਕਾਰ ਹੋਇਆ ਹੈ। ਉਸ ਨੇ ਦੱਸਿਆ ਕਿ ਏਜੰਟ ਵੱਲੋਂ ਉਸ ਨੂੰ ਸਹੀ ਤਰੀਕਾ ਨਾਲ ਅਮਰੀਕਾ ਭੇਜਣ ਦੀ ਗੱਲ ਆਖੀ ਗਈ ਸੀ ਅਤੇ ਉਸ ਤੋਂ 30 ਲੱਖ ਦੇ ਕਰੀਬ ਪੈਸੇ ਵੀ ਲਏ ਸਨ। ਉਸ ਨੇ ਦੱਸਿਆ ਕਿ ਏਜੰਟ ਨੇ ਪੂਰੇ ਪੈਸੇ ਲੈਣ ਦੇ ਬਾਵਜੂਦ ਉਸ ਨੂੰ ਡੰਕੀ ਰਾਹੀਂ ਅਮਰੀਕਾ ਭੇਜਿਆ, ਜਿਸ ਕਾਰਨ ਅੱਜ ਉਸ ਨੂੰ ਡਿਪੋਰਟ ਹੋ ਕੇ ਵਾਪਸ ਆਉਂਣਾ ਪਿਆ ਹੈ। ਉਸ ਨੇ ਦੱਸਿਆ ਕਿ ਅਮਰੀਕਾ ਤੋਂ ਉਨ੍ਹਾਂ ਨੂੰ ਬੇੜੀਆਂ 'ਚ ਬੰਨ੍ਹ ਕੇ ਲੈਕੇ ਆਏ ਹਨ ਅਤੇ ਅੰਮ੍ਰਿਤਸਰ ਏਅਰਪੋਰਟ ਪਹੁੰਚਣ 'ਤੇ ਹੀ ਬੇੜੀਆਂ ਖੋਲ੍ਹੀਆਂ ਗਈਆਂ ਸਨ।"