ਪੰਜਾਬ

punjab

ETV Bharat / state

ਕੁੱਲੜ੍ਹ ਪੀਜ਼ਾ ਕਪਲ ਲਈ ਮੁੜ ਵੱਜੀ ਖ਼ਤਰੇ ਦੀ ਘੰਟੀ, ਨਿਹੰਗ ਸਿੰਘਾਂ ਦਾ ਆਇਆ ਵੱਡਾ ਬਿਆਨ, ਜਾਣੋ ਤਾਂ ਜਰਾ ਕੀ ਕਿਹਾ... - KULHAD PIZZA COUPLE

ਸਹਿਜ ਅਰੌੜਾ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ, ਹਾਲੇ ਵੀ ਉਨ੍ਹਾਂ ਦੇ ਸਿਰ ਖ਼ਤਰਾ ਮੰਡਰਾ ਰਿਹਾ ਹੈ। ਪੜ੍ਹੋ ਪੂਰੀ ਖ਼ਬਰ...

ਕੁੱਲੜ੍ਹ ਪੀਜ਼ਾ ਕਪਲ ਲਈ ਮੁੜ ਵੱਜੀ ਖ਼ਤਰੇ ਦੀ ਘੰਟੀ
ਕੁੱਲੜ੍ਹ ਪੀਜ਼ਾ ਕਪਲ ਲਈ ਮੁੜ ਵੱਜੀ ਖ਼ਤਰੇ ਦੀ ਘੰਟੀ (etv bharat)

By ETV Bharat Punjabi Team

Published : Oct 25, 2024, 7:49 PM IST

ਹੈਦਰਾਬਾਦ ਡੈਸਕ: ਮਸ਼ਹੂਰ ਕੁੱਲੜ੍ਹ ਪੀਜ਼ਾ ਕਪਲ ਦਾ ਵਿਵਾਦਾਂ ਨਾਲ ਰਿਸ਼ਤਾ ਕੁੱਝ ਜਿਆਦਾ ਹੀ ਡੂੰਘਾ ਹੁੰਦਾ ਨਜ਼ਰ ਆ ਰਿਹਾ ਹੈ। ਬੇਸ਼ੱਕ ਕਪਲ ਵੱਲੋਂ ਹਾਈਕੋਰਟ ਤੋਂ ਸੁਰੱਖਿਆ ਮਿਲੀ ਗਈ ਹੈ ਪਰ ਉਨ੍ਹਾਂ ਦੇ ਸਿਰ ਤੋਂ ਖ਼ਤਰਾ ਹਾਲੇ ਟਲਿਆ ਨਹੀਂ ਕਿਉਂਕਿ ਨਿਹੰਗ ਮਾਨ ਸਿੰਘ ਅਕਾਲੀ ਜੋੜੀ ਨੂੰ ਸੁਰੱਖਿਆ ਮਿਲਣ ਤੋਂ ਨਰਾਜ਼ ਹਨ। ਮਾਨ ਸਿੰਘ ਅਕਾਲੀ ਨੇ ਮੁੜ ਤੋਂ ਪੀਜ਼ਾ ਕਪਲ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਸੁੱਰਖਿਆ ਦਾ ਮਤਲਬ ਇਹ ਕਿ ਸਿੰਘ ਮੈਧਾਨ ਛੱਡ ਕੇ ਭੱਜ ਜਾਣਗੇ। ਉਨ੍ਹਾਂ ਸਾਫ਼-ਸਾਫ਼ ਸ਼ਬਦਾਂ 'ਚ ਕਿਹਾ ਕਿ ਪੱਗ ਨੂੰ ਦਾਗ ਲਗਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਕੁੱਲੜ੍ਹ ਪੀਜ਼ਾ ਕਪਲ ਲਈ ਮੁੜ ਵੱਜੀ ਖ਼ਤਰੇ ਦੀ ਘੰਟੀ (facebook)

ਜੇਲ੍ਹਾਂ ਸਾਡੇ ਲਈ ਹੀ ਬਣੀਆਂ

ਸੋਸ਼ਲ ਮੀਡੀਆ 'ਤੇ ਬੋਲਦੇ ਨਿਹੰਗ ਮਾਨ ਸਿੰਘ ਨੇ ਕਿਹਾ ਕਿ ਸਾਡੇ ਲਈ ਜੇਲ੍ਹਾਂ ਬਣਾਈਆਂ ਗਈਆਂ ਹਨ। ਹਾਈਕੋਰਟ ਨੇ ਸੁਰੱਖਿਆ ਦੇ ਹੁਕਮ ਦਿੱਤੇ ਹਨ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮੈਦਾਨ ਛੱਡ ਕੇ ਭੱਜ ਜਾਵਾਂਗੇ। ਉਨ੍ਹਾਂ ਆਖਿਆ ਕਿ ਜੇਕਰ ਕੋਈ ਜ਼ਿਆਦਾ ਕਰਦਾ ਹੈ ਤਾਂ ਜਾਂ ਉਹ ਨਹੀਂ ਜਾਂ ਫਿਰ ਅਸੀਂ ਨਹੀਂ। ਕਪਲ ਨੂੰ ਸਲਾਹ ਦਿੰਦੇ ਕਿਹਾ ਕਿ ਤੁਹਾਡੇ ਦੋਵਾਂ ਦੀ ਜ਼ਿੰਦਗੀ ਹੈ, ਇਸ ਨੂੰ ਨਿੱਜੀ ਰੱਖੋ ਨਾ ਕਿ ਬਾਹਰਲੇ ਲੋਕਾਂ ਲਈ ਆਪਣੀ ਜ਼ਿੰਦਗੀ ਨੂੰ ਨੁਮਾਇਸ਼ ਨਾ ਬਣਾਓ।

ਹਾਈਕੋਰਟ ਨੇ ਦਿੱਤੀ ਸੁਰੱਖਿਆ

ਕਾਬਲੇਜ਼ਿਕਰ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੁੱਲੜ੍ਹ ਪੀਜ਼ਾ ਕਪਲ ਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਪੁਲਿਸ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਕੁੱਲੜ੍ਹ ਪੀਜ਼ਾ ਕਪਲ ਨੇ ਖੁਦ ਵੀਡੀਓ ਜਾਰੀ ਕਰਕੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਦਰਅਸਲ ਨਿਹੰਗਾਂ ਦੇ ਹੰਗਾਮੇ ਤੋਂ ਬਾਅਦ ਕੁੱਲੜ੍ਹ ਪੀਜ਼ਾ ਕਪਲ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕੀਤੀ ਸੀ। ਜਿਸ 'ਚ ਸਹਿਜ ਅਰੋੜਾ ਨੇ ਕਿਹਾ ਕਿ ਪਿਛਲੇ 2-3 ਦਿਨ੍ਹਾਂ ਤੋਂ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਮੈਂ ਦਸਤਾਰ ਸਜਾ ਸਕਦਾ ਹਾਂ ਜਾਂ ਨਹੀਂ, ਇਸ ਮਾਮਲੇ ਦਾ ਜਵਾਬ ਲੈਣ ਲਈ ਮੈਂ ਜਲਦ ਹੀ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਇੱਕ ਅਰਜੀ ਦੇਵਾਂਗਾ ਜਿੱਥੇ ਮੈਂ ਗਲਤ ਹਾਂ, ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸਾਡੇ ਸਿੱਖਾਂ ਦੀ ਸਰਵਉੱਚ ਸੰਸਥਾ ਹੀ ਸਹੀ ਅਤੇ ਗਲਤ ਦੀ ਚੋਣ ਕਰ ਸਕਦੀ ਹੈ।

ਕੁੱਲੜ੍ਹ ਪੀਜ਼ਾ ਕਪਲ ਲਈ ਮੁੜ ਵੱਜੀ ਖ਼ਤਰੇ ਦੀ ਘੰਟੀ (facebook)

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਮੰਗ ਚੁੱਕੇ ਸੁਰੱਖਿਆ

ਤੁਹਾਨੂੰ ਦੱਸ ਦਈਏ ਕਿ ਸਹਿਜ ਅਰੋੜਾ ਨੇ ਅੱਗੇ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਕਹਿਣਾ ਚਾਹਾਂਗਾ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ। ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਖਿਆਲ ਰੱਖਣ। ਸਾਡੇ ਰੈਸਟੋਰੈਂਟ ਦੇ ਬਾਹਰ ਵਾਰ-ਵਾਰ ਅਜਿਹਾ ਮਾਹੌਲ ਨਾ ਬਣਾਇਆ ਜਾਵੇ, ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਕੁੱਲੜ੍ਹ ਪੀਜ਼ਾ ਕਪਲ ਲਈ ਮੁੜ ਵੱਜੀ ਖ਼ਤਰੇ ਦੀ ਘੰਟੀ (facebook)

ਨਿਹੰਗਾਂ ਦਾ ਅਲਟੀਮੇਟਮ

ਇਸ ਤੋਂ ਪਹਿਲਾਂ ਵੀ ਨਿਹੰਗਾਂ ਨੇ ਕੁੱਲੜ੍ਹ ਪੀਜ਼ਾ ਕਪਲ ਨੂੰ ਸੋਸ਼ਲ ਮੀਡੀਆ ਤੋਂ ਸਾਰੀਆਂ ਵੀਡੀਓ ਡਿਲੀਟ ਕਰਨ ਦਾ ਅਲਟੀਮੇਟਮ ਵੀ ਦਿੱਤਾ ਸੀ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਸੀ ਕਿ ਉਹ ਹੁਣ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੁੱਲੜ੍ਹ ਪੀਜ਼ਾ ਕਪਲ ਖ਼ਿਲਾਫ਼ ਕਾਰਵਾਈ ਕਰਨਗੇ ਕਿਉਂਕਿ ਪੁਲਿਸ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਨਵਾਂ ਮੋੜ ਕੀ ਆਵੇਗਾ। ਸੋਸ਼ਲ ਮੀਡੀਆ ਤੋਂ ਵੀਡੀਓਜ਼ ਡਿਲੀਟ ਹੋਣਗੀਆਂ ਜਾਂ ਨਿਹੰਗ ਸਿੰਘ ਕੋਈ ਹੋਰ ਐਕਸ਼ਨ ਲੈਣਗੇ।

ABOUT THE AUTHOR

...view details