ਕਪੂਰਥਲਾ: ਹੁਣ ਕਾਤਲਾਂ ਨੂੰ ਵੀ ਆਪਣੇ ਕਤਲ ਦਾ ਡਰ ਸਤਾਉਣ ਲੱਗਾ ਹੈ। ਇੱਕ ਵਾਰ ਫਿਰ ਤੋਂ ਪੰਜਾਬ ਦੇ ਮਸ਼ਹੂਰ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੂੂੰ ਆਪਣੇ ਹੀ ਪੁਰਾਣੇ ਯਾਰ ਤੋਂ ਜਾਨ ਦਾ ਖਤਰਾ ਹੈ। ਭਗਵਾਨਪੁਰੀਆ ਨੂੰ ਹੁਣ ਕਪੂਰਥਲਾ ਦੀ ਜੇਲ੍ਹ ਚੋਂ ਬਠਿੰਡਾ ਜੇਲ੍ਹ 'ਚ ਸ਼ਿਫ਼ਟ ਕੀਤਾ ਗਿਆ ਹੈ। ਇਸੇ ਵੀ ਜੇਲ੍ਹ 'ਚ ਲਾਰੈਂਸ ਗੈਂਗ ਦੇ ਬੰਦੇ ਵੀ ਬੰਦ ਹਨ। ਇਸੇ ਕਾਰਨ ਜੱਗੂ ਭਗਵਾਨਪੁਰੀਆ ਨੇ ਇਹ ਖ਼ਦਸ਼ਾ ਜਤਾਇਆ ਹੈ।
ਗੈਂਗਸਟਰ ਜੱਗੂ ਨੂੰ ਸਤਾ ਰਿਹਾ ਕਤਲ ਦਾ ਡਰ... - jaggu bhagwanpuria life threat
ਮੁੂਸੇਵਾਲਾ ਦੇ ਕਤਾਲ ਨੂੰ ਹੁਣ ਆਪਣੇ ਹੀ ਯਾਰ ਹੱਥੋਂ ਕਤਲ ਦੇ ਡਰ ਨੇ ਰਾਤਾਂ ਦੀ ਨੀਂਦ ਖੋਹ ਲਈ ਹੈ। ਆਖਰਕਾਰ ਗੈਂਗਸਟਰ ਜੱਗੂ ਦਾ ਕੌਣ ਕਤਲ ਕਰ ਸਕਦਾ ਹੈ। ਪੜ੍ਹੋ ਪੂਰੀ ਖ਼ਬਰ..
Published : Jan 21, 2024, 8:21 PM IST
|Updated : Jan 21, 2024, 8:29 PM IST
ਕਿਉਂ ਬਦਲੀ ਜੇਲ਼੍ਹ: ਦੱਸਣਯੋਗ ਹੈ ਕਿ 6 ਜਨਵਰੀ ਨੂੰ ਜੱਗੂ ਭਗਵਾਨਪੁਰੀਆ 'ਤੇ ਕਪੂਰਥਲਾ ਜੇਲ੍ਹ 'ਚ ਐੱਲ.ਸੀ.ਡੀ. ਦੀ ਭੰਨਤੋੜ ਕਰਨ ਦਾ ਇਲਜ਼ਾਮ ਸੀ ਅਤੇ ਕੇਸ ਨੰਬਰ 7 ਸੀ। ਕਪੂਰਥਲਾ ਦੇ ਕੋਤਵਾਲੀ ਥਾਣੇ ਵਿੱਚ 6 ਜਨਵਰੀ ਨੂੰ ਸਾਥੀ ਕੈਦੀਆਂ ਨਾਲ ਹੋਈ ਤਕਰਾਰ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਇਸ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਹੋਰ ਸਾਥੀਆਂ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਹੈ।ਇਸ ਦਾ ਕਾਰਨ ਪ੍ਰਬੰਧਕਾਂ ਦੀ ਮਰਜੀ ਦੱਸਿਆ ਜਾ ਰਿਹਾ ਹੈ।
ਪਹਿਲਾਂ ਵੀ ਜੱਗੂ ਨੇ ਕੋਰਟ ਤੱਕ ਕੀਤ ਸੀ ਪਹੁੰਚ: ਕਾਬਲੇਜ਼ਿਕਰ ਹੈ ਕਿ ਪੰਜ ਮਹੀਨੇ ਪਹਿਲਾਂ ਜੱਗੂ ਨੂੰ ਬਠਿੰਡਾ ਹਾਈਟੈਕ ਜੇਲ੍ਹ ਵਿੱਚ ਤਬਦੀਲ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਦੋਂ ਵੀ ਜੱਗੂ ਦੀ ਤਰਫੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਵਿੱਚ ਜੱਗੂ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਗਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਜੇਕਰ ਉਸ ਨੂੰ ਬਠਿੰਡਾ ਜੇਲ੍ਹ ਭੇਜਿਆ ਗਿਆ ਤਾਂ ਲਾਰੈਂਸ ਜਾਂ ਉਸ ਦੇ ਸਾਥੀ ਉਸ ਦਾ ਕਤਲ ਕਰ ਸਕਦੇ ਹਨ। ਇੰਨਾ ਹੀ ਨਹੀਂ ਜੇਲ੍ਹ 'ਚ ਸ਼ਿਫਟ ਹੋਣ ਸਮੇਂ ਉਸ 'ਤੇ ਹਮਲਾ ਵੀ ਹੋ ਸਕਦਾ ਹੈ।ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਕਰਦਿਆਂ ਅਕਤੂਬਰ ਮਹੀਨੇ ਅਰਜ਼ੀ ਦਾ ਨਿਪਟਾਰਾ ਕਰਦਿਆਂ ਹੁਕਮ ਦਿੱਤਾ ਕਿ ਉਸ ਨੂੰ ਬਠਿੰਡਾ ਦੀ ਥਾਂ ਕਿਸੇ ਹੋਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜੱਗੂ ਨੂੰ ਮੁੜ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮਾਂ ਤੋਂ ਬਾਅਦ ਉਸ ਦੇ ਵਕੀਲ ਵੱਲੋਂ ਡੀਜੀਪੀ ਪੰਜਾਬ ਨੂੰ ਨੋਟਿਸ ਭੇਜਿਆ ਗਿਆ ਹੈ।