ਬਠਿੰਡਾ: ਹਰਿਆਣਾ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਅਪਰੇਸ਼ਨ ਸੀਲ ਤਹਿਤ ਬਠਿੰਡਾ ਪੁਲਿਸ ਵੱਲੋਂ ਅੱਠ ਇੰਟਰਸਟੇਟ ਨਾਕੇ ਲਗਾਏ ਗਏ। ਇਹਨਾਂ ਇੰਟਰਸਟੇਟ ਨਾਕਿਆਂ ਦੀ ਨਿਗਰਾਨੀ ਖੁਦ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਵੱਲੋਂ ਕੀਤੀ ਗਈ।
ਅਪਰੇਸ਼ਨ ਸੀਲ ਤਹਿਤ ਅੱਠ ਇੰਟਰਸਟੇਟ ਨਾਕੇ:ਬਠਿੰਡਾ ਦੇ ਡੂਮ ਵਾਲੀ ਵਿਖੇ ਪਹੁੰਚੇ ਐਸਐਸਪੀ ਬਠਿੰਡਾ ਅਮਨੀਤ ਕੌਡਲ ਨੇ ਕਿਹਾ ਕਿ ਆਪਰੇਸ਼ਨ ਸੀਲ ਤਹਿਤ ਅੱਜ ਅੱਠ ਇੰਟਰਸਟੇਟ ਨਾਕੇ ਲਗਾਏ ਗਏ ਹਨ। ਇਹਨਾਂ ਨਾਕਿਆਂ ਉੱਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਅਤੇ ਸ਼ਰਾਬ ਦੀ ਤਸਕਰੀ ਨੂੰ ਰੋਕਿਆ ਜਾ ਸਕੇ। ਹਰਿਆਣਾ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਨਾਕਾਬੰਦੀ ਕੀਤੀ ਗਈ। ਉਹਨਾਂ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
- ਮਾਨ ਸਰਕਾਰ ਨੇ ਸਿੱਖ ਸੰਗਤਾਂ ਨੂੰ ਦਿੱਤਾ ਵੱਡਾ ਤੋਹਫਾ, ਬਾਬਾ ਬੁੱਢਾ ਜੀ ਦੇ ਧਾਰਮਿਕ ਸਥਾਨ ਰਮਦਾਸ ਸਾਹਿਬ ਵਿਖੇ ਸ਼ੁਰੂ ਹੋਵੇਗਾ ਇਹ ਕੰਮ - Big announcement Kuldeep Dhaliwal
- ਡਾਕਟਰਾਂ ਵਲੋਂ ਹੜਤਾਲ ਉੱਤੇ ਜਾਣ ਉੱਤੇ ਬੋਲੇ ਵਿਧਾਇਕ ਚਰਨਜੀਤ, ਸੁਣੋ ਕੀ ਕਿਹਾ - Statement issued by Charanjit Singh
- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਵੱਖ ਵੱਖ ਮੰਗਾਂ ਨੂੰ ਲੈ ਕੇ ਘੇਰਿਆ ਥਾਣਾ ਬਿਆਸ, ਜਾਣੋ ਕਿਹੜੀ ਸਹਿਮਤੀ ਤੋਂ ਬਾਅਦ ਚੁੱਕਿਆ ਧਰਨਾ - FARMERS PROTEST AGAINST BEAS POLICE