ਲੁਧਿਆਣਾ :ਲੁਧਿਆਣਾ ਵਿੱਚ ਆਲ ਇੰਡੀਆ ਟੈਕਸਟਾਈਲ ਯੂਨਿਟ ਦੀ ਇੱਕ ਨਿੱਜੀ ਹੋਡਲ ਦੇ ਵਿੱਚ ਬੈਠਕ ਹੋਈ ਹੈ। ਜਿਸ ਵਿੱਚ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਬੈਠਕ ਵਿੱਚ ਮੈਂਬਰ ਪਾਰਲੀਮੈਂਟ ਹਸਮੁਖ ਭਾਈ ਐਸ ਪਟੇਲ ਵੀ ਹਾਜਿਰ ਰਹੇ ਹਨ। ਇਸ ਬੈਠਕ ਵਿੱਚ ਆਲ ਇੰਡੀਆ ਭਾਰਤ ਤੋਂ ਆਏ ਟੈਕਸਟਾਈਲ ਯੂਨਿਟ ਦੇ ਪ੍ਰਧਾਨਾਂ ਸਮੇਤ ਮੈਂਬਰ ਪਾਰਲੀਮੈਂਟ ਹਸਮੁਖ ਭਾਈ ਐਸ ਪਟੇਲ ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਟੈਕਸਟਾਈਲ ਯੂਨਿਟ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਆਲ ਇੰਡੀਆ ਟੈਕਸਟਾਈਲ ਯੂਨਿਟ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ (ETV Bharat (ਲੁਧਿਆਣਾ, ਪੱਤਰਕਾਰ)) ਟੈਕਸਟਾਈਲ ਯੂਨਿਟ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ
ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਹਸਮੁਕ ਭਾਈ ਪਟੇਲ ਨੇ ਕਿਹਾ ਕਿ ਜਿੱਥੇ ਅੱਜ ਦੇਸ਼ ਭਰ ਦੇ ਟੈਕਸਟਾਈਲ ਯੂਨਿਟ ਨਾਲ ਸੰਬੰਧਿਤ ਐਸੋਸੀਏਸ਼ਨਾਂ ਦੇ ਆਗੂਆਂ ਨੇ ਹਿੱਸਾ ਲਿਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉੱਥੇ ਹੀ ਕਈ ਮੁੱਦਿਆਂ ਤੇ ਵਿਚਾਰਾਂ ਵੀ ਕੀਤੀਆਂ ਗਈਆਂ ਹਨ। ਜਿਸ ਵਿੱਚ ਟੈਕਸਟਾਈਲ ਯੂਨਿਟ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿੱਥੇ ਵਿਦੇਸ਼ੀ ਮਾਰ ਦੇ ਨਾਲ 70% ਤੱਕ ਹੀ ਕੰਮ ਰਹਿ ਗਿਆ ਹੈ ਤਾਂ ਉੱਥੇ ਹੀ ਇਸ ਨੂੰ ਅੱਗੇ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਜੋ ਲੁਧਿਆਣਾ ਸ਼ਹਿਰ ਦੇ ਲੋਕਲ ਮੁੱਦੇ ਹਨ। ਉਨ੍ਹਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਵਿਚਾਰ ਗੋਸ਼ਟੀ ਕਰਕੇ ਹੱਲ ਕਰਵਾਇਆ ਜਾਵੇਗਾ।
ਵੱਡੇ ਟੈਕਸਟਾਈਲ ਯੂਨਿਟ 'ਤੇ ਵੀ ਇਸ ਦਾ ਅਸਰ
ਲੁਧਿਆਣਾ ਟੈਕਸਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਬਾਂਸਲ ਸਮੇਤ ਬਾਕੀ ਸਾਥੀਆਂ ਨੇ ਕਿਹਾ ਕਿ ਜਿੱਥੇ ਚਾਈਨਾ ਦੀ ਮਾਰ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ 70% ਤੱਕ ਹੀ ਕੰਮ ਰਹਿ ਗਿਆ ਹੈ ਅਤੇ ਵੱਡੇ ਟੈਕਸਟਾਈਲ ਯੂਨਿਟ 'ਤੇ ਵੀ ਇਸ ਦਾ ਅਸਰ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਸਮੇਤ ਆਲ ਇੰਡੀਆ ਟੈਕਸਟਾਈਲ ਯੂਨਿਟ ਦੇ ਆਗੂ ਨਾਲ ਗੱਲਬਾਤ ਕੀਤੀ ਗਈ ਹੈ।