ਸਰਹੱਦ ਪਾਰੋਂ ਆਇਆ ਡਰੋਨ, ਹੈਰੋਇਨ ਸੁੱਟ ਕੇ ਪਰਤਿਆ, ਪੁਲਿਸ ਨੇ ਕੀਤੀ ਜ਼ਬਤ - PAKISTANI DRONE
🎬 Watch Now: Feature Video
Published : Jan 16, 2025, 9:49 AM IST
ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ਼ ਸਾਂਝੇ ਆਪਰੇਸ਼ਨ ਚਲਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਬੀਐਸਐਫ ਦੀ ਸੱਤਪਾਲ ਚੌਂਕੀ ਨੇੜੇ ਪਿੰਡ ਟੈਂਡੀ ਵਾਲਾ ਵਿਖੇ ਬੀਐਸਐਫ ਨੂੰ ਡਰੋਨ ਦੀ ਹਲਚਲ ਨਜ਼ਰ ਆਈ ਸੀ। ਇਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਓਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਮੌਕੇ ਤੋਂ ਪੀਲੇ ਲਿਫਾਫੇ ਵਿੱਚ ਲਪੇਟੀ 492 ਗ੍ਰਾਮ ਹੈਰੋਇਨ ਅਤੇ ਇੱਕ ਗਲੋਕ ਬਰਾਮਦ ਹੋਇਆ ਸੀ। ਇਨ੍ਹਾਂ ਵਸਤਾਂ ਨੂੰ ਡਰੋਨ ਭਾਰਤ ਸਰਹੱਦ ਵਾਲੇ ਪਾਸੇ ਸੁੱਟ ਕੇ ਵਾਪਿਸ ਜਾ ਚੁੱਕਾ ਸੀ। ਪੁਲਿਸ ਤੇ ਬੀਐਸਐਫ ਨੇ ਹੈਰੋਇਨ ਤੇ ਗਲੋਕ ਕਬਜੇ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।