ETV Bharat / entertainment

ਸਤਿੰਦਰ ਸਰਤਾਜ ਨੇ ਚੁੱਕੇ ਸਕੂਲਾਂ 'ਚ ਹੁੰਦੀ ਪੜ੍ਹਾਈ ਉਤੇ ਵੱਡੇ ਸੁਆਲ, ਹਾਸੇ-ਮਜ਼ਾਕ 'ਚ ਕਹੀਆਂ ਵੱਡੀਆਂ ਗੱਲਾਂ, ਦੇਖੋ ਫਿਲਮ 'ਹੁਸ਼ਿਆਰ ਸਿੰਘ' ਦਾ ਟ੍ਰੇਲਰ - HOSHIAR SINGH TRAILER

ਹਾਲ ਹੀ ਵਿੱਚ ਆਉਣ ਵਾਲੀ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Hoshiar Singh trailer
Hoshiar Singh trailer (trailer photo)
author img

By ETV Bharat Entertainment Team

Published : Jan 16, 2025, 9:58 AM IST

Hoshiar Singh Trailer Out: ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਤਾਜ਼ਾ ਫਿਲਮ 'ਹੁਸ਼ਿਆਰ ਸਿੰਘ' (ਆਪਣਾ ਅਰਸਤੂ) ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਇਸ ਫਿਲਮ ਵਿੱਚ ਗਾਇਕ ਦੇ ਨਾਲ ਖੂਬਸੂਰਤ ਅਦਾਕਾਰਾ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

7 ਫਰਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੁਣ ਇਸ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਇਸ ਫਿਲਮ ਵਿੱਚ ਅਦਾਕਾਰ ਨੇ ਪੜ੍ਹਾਈ ਵਰਗਾ ਬਹੁਤ ਹੀ ਜ਼ਰੂਰੀ ਅਤੇ ਸ਼ਾਨਦਾਰ ਮੁੱਦਾ ਚੁੱਕਿਆ ਹੈ। ਫਿਲਮ ਦਾ ਟ੍ਰੇਲਰ ਹੁਸ਼ਿਆਰ ਸਿੰਘ (ਸਤਿੰਦਰ ਸਰਤਾਜ) ਦੇ ਜਨਮ ਤੋਂ ਸ਼ੁਰੂ ਹੁੰਦਾ ਹੈ, ਫਿਰ ਉਹ ਪੜ੍ਹਦਾ ਹੈ ਅਤੇ ਇੱਕ ਦਿਨ ਉਹ ਖੁਦ ਅਧਿਆਪਕ ਬਣ ਜਾਂਦਾ ਹੈ, ਇਸ ਸਫ਼ਰ ਦੌਰਾਨ ਹੀ ਗਾਇਕ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਹੁਸ਼ਿਆਰ ਸਿੰਘ ਨੂੰ ਸਿੰਮੀ ਚਾਹਲ ਯਾਨੀ ਕੀਰਤ ਨਾਲ ਪਿਆਰ ਹੋ ਜਾਂਦਾ ਹੈ। ਫਿਲਮ ਨੇ ਸਕੂਲਾਂ ਵਿੱਚ ਹੁੰਦੀ ਪੜ੍ਹਾਈ ਉਤੇ ਕਈ ਤਰ੍ਹਾਂ ਸੁਆਲ ਚੁੱਕੇ ਗਏ ਹਨ। ਟ੍ਰੇਲਰ ਦੇ ਸ਼ਾਮਿਲ ਕੀਤੇ ਡਾਇਲਾਗ ਕਾਫੀ ਸ਼ਾਨਦਾਰ ਹਨ।

ਟ੍ਰੇਲਰ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਫਿਲਮ ਦਾ ਟ੍ਰੇਲਰ ਦੇਖ ਕੇ ਪ੍ਰਸ਼ੰਸਕ ਕਾਫੀ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਇਸੇ ਸੋਚ 'ਤੇ ਆਧਾਰਿਤ ਫਿਲਮ ਦੀ ਤਾਂ ਸਮਾਜ ਨੂੰ ਲੋੜ ਹੈ। ਬਹੁਤ ਵਧੀਆ ਵਿਸ਼ਾ।' ਇੱਕ ਹੋਰ ਨੇ ਲਿਖਿਆ, 'ਪੰਜਾਬੀ ਫਿਲਮਾਂ 'ਚ ਇਹ ਨਿਵੇਕਲੀ ਕਿਸਮ ਦੀ ਪਹਿਲ ਹੈ, ਜਿਹੋ ਜਿਹੀ ਸਰਤਾਜ ਸਾਹਬ ਤੋਂ ਉਮੀਦ ਹੁੰਦੀ ਹੈ।' ਇੱਕ ਹੋਰ ਨੇ ਲਿਖਿਆ, 'ਸਰਤਾਜ ਅਤੇ ਸਿੰਮੀ ਚਾਹਲ ਨੂੰ ਸਭ ਤੋਂ ਪਹਿਲਾਂ ਨਵੀਂ ਫਿਲਮ ਦੀਆਂ ਮੁਬਾਰਕਾਂ ਹਨ। ਸਰਤਾਜ ਜੀ ਦਾ ਚਾਹੇ ਕੋਈ ਗੀਤ ਹੋਵੇ ਜਾਂ ਫਿਲਮ...ਹਰ ਇੱਕ ਚੀਜ਼ ਵਿੱਚ ਸਿੱਖਣ ਲਈ ਮਿਲਦਾ ਹੈ ਅਤੇ ਵਿਸ਼ਾ ਵੀ ਸਮਾਜ ਨਾਲ ਜੁੜੀਆਂ ਔਕੜਾਂ ਅਤੇ ਮਜ਼ਬੂਰੀਆਂ ਨਾਲ ਸੰਬੰਧਿਤ ਹੁੰਦਾ ਹੈ।'

ਫਿਲਮ ਬਾਰੇ ਹੋਰ ਜਾਣੋ

ਇਸ ਦੌਰਾਨ ਜੇਕਰ 'ਹੁਸ਼ਿਆਰ ਸਿੰਘ' ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਹ ਪੰਜਾਬੀ ਸਿਨੇਮਾ ਦੀ ਪਹਿਲੀ ਅਜਿਹੀ ਫਿਲਮ ਹੈ, ਜਿਸ ਵਿੱਚ 85 ਤੋਂ ਜਿਆਦਾ ਅਦਾਕਾਰ ਇੱਕਠੇ ਨਜ਼ਰ ਆਉਣਗੇ। ਇਸ ਫਿਲਮ ਦਾ ਲੇਖਣ ਜਗਦੀਪ ਵੜਿੰਗ ਅਤੇ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਨੇ ਕੀਤਾ ਹੈ, ਇਹ ਜੋੜੀ ਇਸ ਤੋਂ ਪਹਿਲਾਂ ਕਈ ਸ਼ਾਨਦਾਰ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੀ ਹੈ।

ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਸਰਤਾਜ ਅਤੇ ਸਿੰਮੀ ਤੋਂ ਇਲਾਵਾ ਬੀਐਨ ਸ਼ਰਮਾ, ਰਾਣਾ ਰਣਬੀਰ, ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਨੇਹਾ ਦਿਆਲ, ਸੁਖਵਿੰਦਰ ਰਾਜ, ਬੱਲੀ ਬਲਜੀਤ, ਸੰਜੂ ਸੋਲੰਕੀ, ਦੀਪਕ ਨਿਆਜ਼, ਪਵਨ ਜੌਹਲ, ਨਵਦੀਪ ਕਲੇਰ, ਮੰਜੂ ਮਾਹਲ, ਜਗਤਾਰ ਔਲਖ ਵਰਗੇ ਸ਼ਾਨਦਾਰ ਅਦਾਕਾਰ ਹਨ। ਫਿਲਮ 7 ਫਰਵਰੀ 2025 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.