ਫ਼ਰੀਦਕੋਟ : ਫ਼ਰੀਦਕੋਟ ਦੇ ਇੱਕ ਟ੍ਰੇਨਿੰਗ ਸੈਂਟਰ ਦੇ ਨਜ਼ਦੀਕ ਉਸ ਵਕਤ ਵੱਖਰਾ ਰੁਖ਼ ਦੇਖਣ ਨੂੰ ਮਿਲਿਆ ਜਦੋਂ ਸੈਕੜਿਆਂ ਦੇ ਕਰੀਬ ਮੁੰਡੇ/ਕੁੜੀਆਂ ਪਾਣੀ ਨਾਲ ਭਰੇ ਇੱਕ ਖੇਤ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਹੋਏ, ਚਿੱਕੜ ਨਾਲ ਲਿਬੜੇ ਹੋਏ ਦਿਖਾਈ ਦਿੱਤੇ। ਇਸ ਬਾਰੇ ਜਾਣਕਰੀ ਲੈਣ ਈਟੀਵੀ ਭਾਰਤ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਮੁੰਡੇ/ਕੁੜੀਆਂ ਦੀ ਮਿਹਨਤ ਨੂੰ ਆਪਣੇ ਕੈਮਰੇ 'ਚ ਕੈਦ ਕਰਕੇ ਅਸਲੀਅਤ ਜਾਣੀ ਤਾਂ ਪਤਾ ਲੱਗਿਆ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਫ਼ਰੀਦਕੋਟ ਦੇ ਇੱਕ ਟ੍ਰੇਨਿੰਗ ਸੈਂਟਰ 'ਚ ਪਹੁੰਚੇ ਇਹ ਮੁੰਡੇ/ਕੁੜੀਆਂ ਆਪਣੇ ਦੇਸ਼ ਚ ਰਹਿ ਕੇ ਹੀ ਫੌਜ, ਬੀ ਐਸ ਐਫ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਕੇ ਆਪਣੇ ਚੰਗੇ ਭਵਿੱਖ ਦੇ ਨਾਲ-ਨਾਲ ਆਪਣੇ ਦੇਸ਼ ਦੀ ਸੇਵਾ ਕਰਨ ਲਈ ਇੰਨੀ ਸਖ਼ਤ ਟ੍ਰੇਨਿੰਗ ਕਰ ਰਹੇ ਹਨ।
ਇਸ ਮੌਕੇ ਚਿੱਕੜ ਨਾਲ ਲਥਪੱਥ ਹੋਏ ਮੁੰਡੇ/ਕੁੜੀਆਂ ਨੇ ਦੱਸਿਆ ਕਿ ਉਹ ਵੱਖ-ਵੱਖ ਸੂਬਿਆਂ ਦੇ ਰਹਿਣ ਵਾਲੇ ਹਨ ਅਤੇ ਫ਼ਰੀਦਕੋਟ 'ਚ ਉਹ ਇਸ ਟ੍ਰੇਨਿੰਗ ਸੈਂਟਰ ਰਾਹੀਂ ਟ੍ਰੇਨਿੰਗ ਕਰਕੇ
ਫੌਜ, ਬੀ ਐਸ ਐਫ ਅਤੇ ਪੰਜਾਬ ਪੁਲਿਸ 'ਚ ਭਰਤੀ ਹੋਕੇ ਆਪਣੇ ਦੇਸ਼ ਦੀ ਸੇਵਾ ਕਰਨ ਲਈ ਮਿੱਟੀ ਨਾਲ ਮਿੱਟੀ ਹੋ ਕੇ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਵਿਦੇਸ਼ਾਂ ਨੂੰ ਜਾ ਰਹੀ ਯੂਥ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਦੇਸ਼ 'ਚ ਰਹਿ ਕੇ ਆਪਣੇ ਦੇਸ਼ ਲਈ ਚੰਗਾ ਕੰਮ ਕਰਨ ਤਾਂ ਜੋ ਉਹ ਆਪਣੇ ਮਾਤਾ ਪਿਤਾ ਕੋਲ ਰਹਿ ਕੇ ਉਨ੍ਹਾਂ ਦਾ ਨਾਮ ਰੋਸ਼ਨ ਕਰ ਸਕਣ।