ਪੰਜਾਬ

punjab

ETV Bharat / state

ਲੁਧਿਆਣਾ 'ਚ ਬਜ਼ੁਰਗਾਂ ਦੀ ਵੋਟ ਪਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਉਪਰਾਲਾ, ਘਰ-ਘਰ ਜਾ ਦੇ ਪਵਾਈ ਵੋਟ - Lok Sabha Elections 2024 - LOK SABHA ELECTIONS 2024

Ludhiana District Administration: ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਖਾਸ ਕਰਕੇ ਬਜ਼ੁਰਗ ਵੋਟਰ ਅਤੇ ਅੰਗਹੀਣ ਵੋਟਰਾਂ ਦੇ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਖੁਦ ਲੁਧਿਆਣਾ ਦੇ ਚੋਣ ਅਮਲੇ ਦੀਆਂ ਟੀਮਾਂ ਵੋਟਾਂ ਪਾਉਣ ਲਈ ਲੋਕਾਂ ਦੇ ਘਰ-ਘਰ ਤੱਕ ਪਹੁੰਚੀਆਂ। ਪੜ੍ਹੋ ਪੂਰੀ ਖਬਰ...

Ludhiana District Administration
ਘਰ-ਘਰ ਆ ਕੇ ਹੀ ਪਾਈਆਂ ਜਾ ਰਹੀਆਂ ਵੋਟਾਂ (Etv Bharat Ludhiana)

By ETV Bharat Punjabi Team

Published : May 27, 2024, 11:03 PM IST

ਘਰ-ਘਰ ਆ ਕੇ ਹੀ ਪਾਈਆਂ ਜਾ ਰਹੀਆਂ ਵੋਟਾਂ (Etv Bharat Ludhiana)

ਲੁਧਿਆਣਾ :ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਖਾਸ ਕਰਕੇ ਬਜ਼ੁਰਗ ਵੋਟਰ ਅਤੇ ਅੰਗਹੀਣ ਵੋਟਰਾਂ ਦੇ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਖੁਦ ਲੁਧਿਆਣਾ ਦੇ ਚੋਣ ਅਮਲੇ ਦੀਆਂ ਟੀਮਾਂ ਵੋਟਾਂ ਪਾਉਣ ਲਈ ਲੋਕਾਂ ਦੇ ਘਰ-ਘਰ ਤੱਕ ਪਹੁੰਚੀਆਂ। ਖਾਸ ਕਰਕੇ ਜਿਹੜੇ ਬਜ਼ੁਰਗ ਹਨ ਅਤੇ ਅੰਗ ਹੀਣ ਹਨ, ਉਨ੍ਹਾਂ ਦੀਆਂ ਵੋਟਾਂ ਉਹ ਆਈਆਂ ਗਈਆਂ ਲੁਧਿਆਣਾ ਦੇ ਦੁਗਰੀ ਵਿਖੇ ਸਭ ਤੋਂ ਪਹਿਲਾਂ 107 ਸਾਲ ਦੀ ਲੁਧਿਆਣਾ ਦੀ ਸਭ ਤੋਂ ਬਜ਼ੁਰਗ ਮਹਿਲਾ ਦੀ ਵੋਟ ਪਾਉਣ ਲਈ ਲੁਧਿਆਣਾ ਦੀ ਮੁੱਖ ਚੋਣ ਅਫਸਰ ਪਹੁੰਚੀ। ਜਿੱਥੇ ਉਨ੍ਹਾਂ ਨੇ ਪੂਰੀ ਗੁਪਤ ਢੰਗ ਦੇ ਨਾਲ ਉਨ੍ਹਾੰ ਦੀ ਵੋਟ ਕਾਸਟ ਕਰਵਾਈ।

ਘਰ-ਘਰ ਆ ਕੇ ਹੀ ਪਾਈਆਂ ਜਾ ਰਹੀਆਂ ਵੋਟਾਂ : ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਲਗਾਤਾਰ ਹੋਰ ਵੀ ਅੰਗਹੀਣਾ ਅਤੇ ਬਜ਼ੁਰਗਾਂ ਦੇ ਘਰ ਜਾ ਕੇ ਵੋਟਾਂ ਪਵਾਈਆਂ ਗਈਆਂ। ਇਸ ਦੌਰਾਨ ਸ਼ਾਂਤੀ ਦੇਵੀ ਉਮਰ 85 ਸਾਲ ਤੋਂ ਵਧੇਰੇ ਇਸੇ ਤਰ੍ਹਾਂ ਹੋਰ ਵੀ ਬਜ਼ੁਰਗ ਮਹਿਲਾਵਾਂ ਵੱਲੋਂ ਵੋਟਾਂ ਪਾਈਆਂ ਗਈਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਕਿ ਅੱਜ ਉਨ੍ਹਾਂ ਦਾ ਸੁਪਨਾ ਸਕਾਰ ਹੋਇਆ ਹੈ। ਉਨ੍ਹਾਂ ਨੂੰ ਲਾਈਨਾਂ ਦੇ ਵਿੱਚ ਖੜ ਕੇ ਵੋਟਾਂ ਪਾਉਣ ਲਈ ਗਰਮੀ ਦੇ ਵਿੱਚ ਨਹੀਂ ਜਾਣਾ ਪੈ ਰਿਹਾ ਸਗੋਂ ਘਰ ਆ ਕੇ ਹੀ ਉਨ੍ਹਾਂ ਦੀਆਂ ਵੋਟਾਂ ਪਾਈਆਂ ਜਾ ਰਹੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਉਨ੍ਹਾਂ ਨੇ ਵੇਖਿਆ ਹੈ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਣ ਕਿ ਬਜ਼ੁਰਗਾਂ ਦੇ ਘਰ ਆ ਕੇ ਉਨ੍ਹਾਂ ਦੀਆਂ ਵੋਟਾਂ ਪਵਾਈਆਂ ਗਈਆ।

ਸ਼ਰਾਬ ਦੇ ਠੇਕੇ ਕਰ ਦਿੱਤੇ ਜਾਣਗੇ ਬੰਦ:ਇਸ ਮੌਕੇ ਲੁਧਿਆਣਾ ਦੇ ਏਡੀਸੀ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 70 ਪਾਰ ਦਾ ਟੀਚਾ ਵੀ ਮਿਥਿਆ ਗਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਟੀਚਾ ਉਹ ਜਰੂਰ ਪੂਰਾ ਕਰਨਗੇ। ਉਨ੍ਹਾਂ ਕਿਹਾ ਇਸੇ ਤਹਿਤ ਅੱਜ ਬਜ਼ੁਰਗਾਂ ਦੇ ਘਰ-ਘਰ ਜਾ ਕੇ ਵੋਟ ਪਵਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵੋਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਨੂੰ ਵੰਡਿਆ ਨਾ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਵੋਟਰਾਂ ਨੂੰ ਲੁਭਾਇਆ ਨਾ ਜਾ ਸਕੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਿੰਗ ਵਾਲੇ ਦਿਨ ਤੋਂ 48 ਘੰਟੇ ਪਹਿਲਾਂ ਹੀ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਦੋ ਦਿਨ ਤੱਕ ਲਗਾਤਾਰ ਡਰਾਈ ਡੇ ਰਹੇਗਾ ਅਤੇ ਸ਼ਰਾਬ ਨਹੀਂ ਵਿਕਣ ਦਿੱਤੀ ਜਾਵੇਗੀ।

ABOUT THE AUTHOR

...view details