ਪੰਜਾਬ

punjab

ETV Bharat / state

ਬਿਜਲੀ ਮਹਿਕਮੇ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀਆਂ 'ਤੇ ਵੱਡਾ ਐਕਸ਼ਨ, ਕੱਟੇ ਜਾ ਰਹੇ ਬਿਜਲੀ ਕਨੈਕਸ਼ਨ

ਲੁਧਿਆਣਾ ਦੇ ਵਿੱਚ ਪ੍ਰਦੂਸ਼ਣ ਦੇ ਵਿੱਚ ਇਜ਼ਾਫਾ ਕਰਨ ਵਾਲੀਆਂ ਅਤੇ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਦੇ ਖਿਲਾਫ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਸਖ਼ਤ ਨਜ਼ਰ ਆ ਰਿਹਾ ਹੈ।

BIG ACTION ON POLLUTING DIAGS
ਕੱਟੇ ਜਾ ਰਹੇ ਬਿਜਲੀ ਕਨੈਕਸ਼ਨ (ETV Bharat (ਪੱਤਰਕਾਰ , ਲੁਧਿਆਣਾ))

By ETV Bharat Punjabi Team

Published : Oct 24, 2024, 11:24 AM IST

ਲੁਧਿਆਣਾ: ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਦੇ ਖਿਲਾਫ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਸਖਤ ਨਜ਼ਰ ਆ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ ਤੋਂ ਬਾਅਦ ਬਿਜਲੀ ਮਹਿਕਮੇ ਵੱਲੋਂ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਦੇ ਬਿਜਲੀ ਕਨੈਕਸ਼ਨ ਕੱਟੇ ਜਾ ਰਹੇ ਹਨ। ਅੱਠਵੇਂ ਮਹੀਨੇ ਤੋਂ ਲੈ ਕੇ ਹੁਣ ਤੱਕ 117 ਦੇ ਕਰੀਬ ਕਨੈਕਸ਼ਨ ਕੱਟੇ ਜਾ ਚੁੱਕੇ ਹਨ। ਕਈਆਂ ਦੇ ਛੇ ਮਹੀਨੇ ਤੱਕ ਅਤੇ ਕਈਆਂ ਦੇ ਅਣਮਿੱਥੇ ਸਮੇਂ ਤੱਕ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਹਨ।

ਕੱਟੇ ਜਾ ਰਹੇ ਬਿਜਲੀ ਕਨੈਕਸ਼ਨ (ETV Bharat (ਪੱਤਰਕਾਰ , ਲੁਧਿਆਣਾ))

ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਫੈਲਾ ਰਹੀਆਂ ਫੈਕਟਰੀਆਂ ਦੇ ਕਨੈਕਸ਼ਨ ਕੱਟੇ

ਲੁਧਿਆਣਾ ਰੇਂਜ ਪੀਐਸਪੀਸੀਐਲ ਦੇ ਚੀਫ ਨੇ ਕਿਹਾ ਕਿ 250 ਦੇ ਕਰੀਬ ਅਜਿਹੀ ਫੈਕਟਰੀਆਂ ਹਨ, ਜਿਨ੍ਹਾਂ ਦੇ ਖਿਲਾਫ ਕਾਰਵਾਈ ਲਈ ਸਾਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਿਖਿਆ ਗਿਆ ਹੈ। ਰੇਂਜ ਪੀਐਸਪੀਸੀਐਲ ਦੇ ਚੀਫ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰੀਆਂ ਹੀ ਫੈਕਟਰੀਆਂ ਦੇ ਕਨੈਕਸ਼ਨ ਕੱਟ ਰਹੇ ਹਾਂ ਜੋ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਉਹੀ ਫੈਕਟਰੀਆਂ ਹਨ ਜੋ ਕਿ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਫੈਲਾ ਰਹੀਆਂ ਹਨ ਜਾਂ ਫਿਰ ਕੱਪੜੇ ਰੰਗਣ ਵਾਲੀਆਂ ਹਨ। ਲੁਧਿਆਣਾ ਰੇਂਜ ਪੀਐਸਪੀਸੀਐਲ ਦੇ ਚੀਫ ਨੇ ਕਿਹਾ ਕਿ ਕਈ ਡੈਰੀਆਂ ਦੇ ਵੀ ਕਨੈਕਸ਼ਨ ਕੱਟੇ ਗਏ ਹਨ।

ਬਿਜਲੀ ਮਹਿਕਮੇ ਵੱਲੋਂ ਕਨੈਕਸ਼ਨ ਕੱਟਣ ਨੂੰ ਲੈ ਕੇ ਪਿਕ ਐਂਡ ਚੂਸ ਦੀ ਰਣਨੀਤੀ ਅਪਣਾਈ

ਉੱਧਰ ਦੂਜੇ ਪਾਸੇ ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਚੌਹਾਨ ਨੇ ਕਿਹਾ ਹੈ ਕਿ ਬਿਜਲੀ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਤਾਂ ਉਨ੍ਹਾਂ 'ਤੇ ਸਖ਼ਤ ਐਕਸ਼ ਹੋਣਾ ਹੀ ਚਾਹੀਦਾ ਹੈ ਪਰ ਬਿਜਲੀ ਮਹਿਕਮੇ ਵੱਲੋਂ ਕਨੈਕਸ਼ਨ ਕੱਟਣ ਨੂੰ ਲੈ ਕੇ ਪਿਕ ਐਂਡ ਚੂਸ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਕੁਝ ਦੇ ਕਨੈਕਸ਼ਨ ਕੱਟੇ ਗਏ ਹਨ ਜਦੋਂ ਕਿ ਕਈਆਂ ਦੇ ਹਾਲੇ ਵੀ ਕੱਟਣੇ ਬਾਕੀ ਹਨ। ਨੋਟਿਸ ਆਉਣ ਦੇ ਬਾਵਜੂਦ ਉਨ੍ਹਾਂ ਫੈਕਟਰੀਆਂ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਚੱਲ ਰਹੇ ਹਨ। ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਚੌਹਾਨ ਨੇ ਕਿਹਾ ਕਿ ਬਿਜਲੀ ਵਿਭਾਗ ਨੂੰ ਵਿਤਕਰੇ ਦੀ ਥਾਂ ਉੱਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ਾਂ ਦੇ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਹੈ।

ABOUT THE AUTHOR

...view details