ਕਿਸਾਨ ਮੇਲੇ ਵਿੱਚ ਵੱਖਰੇ ਅੰਦਾਜ 'ਚ 'ਪਾਣੀ ਬਚਾਓ' ਦਾ ਸੰਦੇਸ਼ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਚੱਲ ਰਹੇ ਦੋ ਦਿਨ ਹੀ ਕਿਸਾਨ ਮੇਲੇ ਦਾ ਇਸ ਵਾਰ ਥੀਮ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਰੱਖਿਆ ਗਿਆ ਹੈ ਤਾਂ ਜੋ ਆਪਣੇ ਪਾਣੀਆਂ ਨੂੰ ਆਪਣੇ ਕੁਦਰਤੀ ਸੋਮਿਆਂ ਨੂੰ ਬਚਾਇਆ ਜਾਵੇ ਅਤੇ ਪੰਜਾਬ ਵਿੱਚ ਖੁਸ਼ਹਾਲੀ ਲਿਆਂਦੀ ਜਾਵੇ। ਇਸੇ ਮੰਤਵ ਨਾਲ ਪੀਆਈਯੂ ਦੇ ਮਨੁੱਖੀ ਵਿਕਾਸ ਵਿਭਾਗ ਵੱਲੋਂ ਖਾਸ ਤੌਰ ਉੱਤੇ ਲੋਕਾਂ ਨੂੰ ਕੁਦਰਤੀ ਸੋਮੇ ਬਚਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬਕਾਇਦਾ ਉਨ੍ਹਾਂ ਨੂੰ ਕਹਾਣੀਆਂ ਰਾਹੀਂ ਕਵਿਤਾਵਾਂ ਰਾਹੀਂ ਅਤੇ ਮਾਡਲ ਬਣਾ ਕੇ ਤਸਵੀਰਾਂ ਰਾਹੀਂ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਅਤੇ ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ।
ਅੱਜ ਨਹੀਂ ਜਾਗੇ, ਤਾਂ ਭੱਵਿਖ ਲਈ ਖ਼ਤਰਾ
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਵਿਭਾਗ ਦੀ ਮਾਹਿਰ ਡਾਕਟਰ ਆਸ਼ਾ ਚਾਵਲਾ ਨੇ ਕਿਹਾ ਕਿ ਸਾਡੇ ਧਰਤੀ ਉੱਤੇ ਸਾਧਨ ਸੀਮਿਤ ਹਨ ਅਤੇ ਉਨ੍ਹਾਂ ਦੀ ਵਰਤੋਂ ਵੀ ਸਾਨੂੰ ਸੀਮਤ ਹੀ ਕਰਨੀ ਚਾਹੀਦੀ ਹੈ। ਜੇਕਰ ਅਸੀਂ ਅੱਜ ਆਪਣੇ ਕੁਦਰਤੀ ਸੋਮਿਆਂ ਨੂੰ ਨਾ ਬਚਾਇਆ, ਤਾਂ ਸਾਡੀ ਆਉਣ ਵਾਲੀ ਪੀੜੀ ਦੀ ਲਈ ਕੁਝ ਵੀ ਨਹੀਂ ਬਚੇਗਾ।
ਪੂਜਾ ਤੋਂ ਬਾਅਦ ਮੂਰਤੀ ਜਾਂ ਸਮੱਗਰੀ ਵਿਸਰਜਨ ਕਰਨਾ ਵੀ ਗ਼ਲਤ
ਡਾਕਟਰ ਆਸ਼ਾ ਚਾਵਲਾ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਪੂਜਾ ਤੋਂ ਬਾਅਦ ਲੋਕ ਮੂਰਤੀਆਂ ਜਾਂ ਕਈ ਸਮੱਗਰੀਆਂ ਪਾਣੀ ਵਿੱਚ ਵਿਸਰਜਨ ਕਰ ਦਿੰਦੇ ਹਨ, ਜੋ ਕਿ ਗ਼ਲਤ ਹੈ। ਇਸ ਦਾ ਕਿਸੇ ਹੋਰ ਢੰਗ ਨਾਲ ਰੀਯੂਜ਼ ਹੋ ਸਕਦਾ ਹੈ।
ਮਾਂਪਿਓ ਦਾ ਕੀ ਫ਼ਰਜ਼
ਡਾਕਟਰ ਆਸ਼ਾ ਚਾਵਲਾ ਨੇ ਕਿਹਾ ਕਿ ਸਿਰਫ ਖੇਤੀ ਵਿੱਚ ਹੀ ਨਹੀਂ, ਸਗੋਂ ਘਰੇਲੂ ਵਰਤੋ ਵਿੱਚ ਵੀ ਪਾਣੀ ਦੀ ਦੁਰਵਰਤੋਂ ਅਸੀਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ਼ਾਵਰ ਦੀ ਥਾਂ ਤੇ ਬਾਲਟੀ ਭਰ ਕੇ ਇਸ਼ਨਾਨ ਜਾ ਸਕਦਾ ਹੈ। ਇਸ ਤੋਂ ਇਲਾਵਾ ਘਰਾਂ ਵਿੱਚ ਕੁਦਰਤੀ ਰੋਸ਼ਨੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਵੱਧ ਤੋਂ ਵੱਧ ਹਰਿਆਵਲ ਲਾਉਣ ਲਈ ਉਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਮਾਂਪਿਓ ਨੂੰ ਪਾਣੀ ਦੀਆਂ ਕਦਰਾਂ ਕੀਮਤਾਂ ਤੋਂ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਅਧਿਆਪਿਕਾਂ ਨੂੰ ਕਰਨਾ ਚਾਹੀਦਾ
ਸਕੂਲਾਂ ਵਿੱਚ ਵੀ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਆਪਣੇ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਵੇ, ਤਾਂ ਜੋ ਉਹ ਅੱਗੇ ਜਾ ਕੇ ਆਪਣੇ ਪਰਿਵਾਰ ਵਿੱਚ ਵੀ ਇਹ ਸੁਨੇਹਾ ਦੇਣ। ਇਸ ਤੋਂ ਇਲਾਵਾ, ਅਧਿਆਪਿਕ ਅਰਥ ਡੇਅ, ਪਾਣੀ ਬਚਾਓ ਦਿਵਸ ਵਰਗੇ ਖਾਸ ਦਿਵਸ ਮਨਾ ਸਕਦੇ ਹਨ, ਜਿਸ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ।
ਬਿਜਲੀ ਬਚਾਉਣ ਦੀ ਵੀ ਲੋੜ
ਇਸ ਦੌਰਾਨ ਵਿਭਾਗ ਦੀ ਇੱਕ ਮਾਹਿਰ ਡਾਕਟਰਾਂ ਨੇ ਦੱਸਿਆ ਕਿ ਨਾ ਸਿਰਫ ਪਾਣੀ ਸਗੋਂ ਬਿਜਲੀ ਦੀ ਵੀ ਬਚਤ ਕਰਨੀ ਅੱਜ ਦੇ ਸਮੇਂ ਦੀ ਲੋੜ ਹੈ, ਕਿਉਂਕਿ ਬਿਜਲੀ ਬਣਾਉਣ ਦੇ ਲਈ ਵੀ ਕੁਦਰਤੀ ਸੋਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕੂੜੇ ਦਾ ਪ੍ਰਬੰਧਨ ਕਰਨਾ ਵੀ ਜਰੂਰੀ ਹੈ, ਕਿਉਂਕਿ ਕੂੜੇ ਨਾਲ ਵੀ ਵਾਤਾਵਰਨ ਖਰਾਬ ਹੁੰਦਾ ਹੈ।