ਲੁਧਿਆਣਾ 'ਚ ਬਦਮਾਸ਼ਾਂ ਨੇ ਕਾਰ 'ਤੇ ਕੀਤਾ ਫਾਇਰਿੰਗ ਕਰ ਕੇ ਕੀਤਾ ਹਮਲਾ, ਪੁਰਾਣੀ ਰੰਜਿਸ਼ ਦਾ ਮਾਮਲਾ ਲੁਧਿਆਣਾ:ਪੰਜਾਬ 'ਚ ਅਪਰਾਧ ਹੁਣ ਆਮ ਹੋ ਗਏ ਹਨ। ਸ਼ਰੇਆਮ ਗੋਲੀਆਂ ਚਲਾੳਣਾ ਕਤਲ ਕਰਨਾ ਵੀ ਆਮ ਹੀ ਹੂੰਦਾ ਜਾ ਰਿਹਾ ਹੈ। ਅਜਹਿਾ ਹੀ ਮਾਮਲਾ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਦੇ ਵਿਜੇ ਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਧਾਰਮਿਕ ਸਥਾਨ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਕਾਰ ਉੱਪਰ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਗੱਡੀ ਉਤੇ ਅੰਨੇਵਾਹ ਫਾਇਰਿੰਗ ਕੀਤੀ।ਇਸ ਦੋਰਾਨ ਕਿਸੇ ਦੀ ਜਾਨ ਜਾਣ ਤੋਂ ਬਚਾਅ ਰਿਹਾ। ਆਰੋਪ ਹੈ ਕਿ ਬਦਮਾਸ਼, ਮੁਕਲ ਨਾਮ ਦੇ ਨੌਜਵਾਨ ਦੇ ਉੱਪਰ ਹਮਲਾ ਕਰਨ ਆਏ ਸਨ ਜਦੋਂ ਕਿ ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਮੁਕੁਲ ਬੀਤੇ ਕਰੀਬ ਇੱਕ ਸਾਲ ਤੋਂ ਘਰੋਂ ਬਾਹਰ ਹੈ, ਇਸ ਘਟਨਾ ਦੌਰਾਨ ਫਾਇਰਿੰਗ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।
ਹਾਲਾਂਕਿ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਪਰ ਕਿਹਾ ਹੈ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਲਾਕੇ ਦੇ ਵਿੱਚ ਹਮਲੇ ਤੋਂ ਬਾਅਦ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ 10 ਤੋਂ 15 ਬਦਮਾਸ਼ਾਂ ਵੱਲੋਂ ਇਹ ਹਮਲਾ ਕੀਤਾ ਗਿਆ ਸੀ ਉਹਨਾਂ ਨੇ ਮੂੰਹ ਤੇ ਰੁਮਾਲ ਬੰਨੇ ਹੋਏ ਸਨ ਅਤੇ ਉਨਾਂ ਨੇ ਗੱਡੀ 'ਤੇ ਤਾਬੜ ਤੋੜ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਦੇ ਨਾਲ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਹਾਲਾਂਕਿ ਇਸ ਦੌਰਾਨ ਕੋਈ ਜਖਮੀ ਹੋਇਆ ਜਾਂ ਨਹੀਂ ਇਸ ਦੀ ਕੋਈ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਤੇ ਹਮਲਾ ਕੀਤਾ ਗਿਆ ਸੀ ਉਹ ਭੱਜਣ ਦੇ ਵਿਚ ਕਾਮਯਾਬ ਰਿਹਾ।
ਕੋਈ ਮੰਗ ਕੇ ਲੈ ਗਿਆ ਸੀ ਪਰਿਵਾਰ ਦੀ ਗੱਡੀ:ਇਸ ਮੌਕੇ ਗੱਡੀ ਦੀ ਮਾਲਕ ਮਹਿਲਾ ਅਤੇ ਉਸਦੇ ਵੱਡੇ ਬੇਟੇ ਨੇ ਦੱਸਿਆ ਕਿ ਬਦਮਾਸ਼ ਮੋਟਰਸਾਈਕਲਾਂ ਅਤੇ ਇੱਕ ਵਰਨਾ ਕਾਰ ਉੱਪਰ ਆਏ। ਜਿਨਾਂ ਨੇ ਉਹਨਾਂ ਦੀ ਗੱਡੀ ਉੱਪਰ ਹਮਲਾ ਕਰ ਦਿੱਤਾ, ਜਿਸ ਨੂੰ ਉਹਨਾਂ ਕੋਲੋਂ ਕੋਈ ਵਿਅਕਤੀ ਮੰਗ ਕੇ ਲੈ ਕੇ ਗਿਆ ਸੀ। ਪੀੜਿਤ ਪਰਿਵਾਰ ਨੇ ਆਰੋਪ ਲਗਾਇਆ ਕਿ ਬਦਮਾਸ਼ ਉਹਨਾਂ ਦੇ ਬੇਟੇ ਮੁਕਲ ਨੂੰ ਨਿਸ਼ਾਨਾ ਬਣਾਉਣ ਆਏ ਸਨ। ਜਿਸ ਦਾ ਇੱਕ ਵਿਅਕਤੀ ਨਾਲ ਜੂਏ ਨੂੰ ਲੈ ਕੇ ਪਹਿਲਾਂ ਵੀ ਲੜਾਈ ਹੋਈ ਸੀ ਅਤੇ ਲਗਾਤਾਰ ਦੂਜੀ ਪਾਰਟੀ ਰੰਜਿਸ਼ ਰੱਖ ਰਹੀ ਸੀ ਅਤੇ ਇਸੇ ਰੰਜਿਸ਼ ਦੇ ਚਲਦਿਆਂ ਹੀ ਉਹਨਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ: ਦੂਜੇ ਪਾਸੇ ਮੌਕੇ 'ਤੇ ਪਹੁੰਚੇ ਥਾਣਾ ਦਰੇਸੀ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਫਾਇਰਿੰਗ ਹੋਣ ਸਬੰਧੀ ਆਰੋਪਾਂ ਦੀ ਉਹਨਾਂ ਨੇ ਜਾਂਚ ਕਰਨ ਦੀ ਗੱਲ ਆਖੀ। ਉਹਨਾਂ ਕਿਹਾ ਕਿ ਫਿਲਹਾਲ ਅਸੀਂ ਵਾਰਦਾਤ ਵਾਲੀ ਥਾਂ 'ਤੇ ਪਹੁੰਚੇ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇੱਥੇ ਫਾਇਰਿੰਗ ਹੋਈ ਹੈ ਜਾਂ ਨਹੀਂ ਤਾਂ ਉਹਨਾਂ ਕੋਈ ਵੀ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਫਿਲਹਾਲ ਅਸੀਂ ਇਸ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੇ ਹਨ ਤਫਤੀਸ਼ ਤੋਂ ਬਾਅਦ ਹੀ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ ਜਾਵੇਗੀ।