ਸੰਗਰੂਰ:ਲੋਕ ਸਭਾ ਚੋਣਾਂ 'ਚ ਵੱਡੀ ਜਿੱਤ ਹਾਸਿਲ ਕਰਨ ਤੋਂ ਬਾਅਦ ਕੇਂਦਰ 'ਚ ਤੀਜੀ ਵਾਰ ਭਾਜਪਾ ਸਰਕਾਰ ਬਣ ਰਹੀ ਹੈ। ਇਸ ਹੀ ਤਹਿਤ ਸੰਗਰੂਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਨਰਿੰਦਰ ਮੋਦੀ ਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਅੱਜ ਲੱਡੂ ਵੰਡੇ ਗਏ ਤਾਂ ਉੱਥੇ ਹੀ ਵਰਕਰਾਂ ਦੇ ਵਿੱਚ ਉਤਸ਼ਾਹ ਪਾਇਆ ਗਿਆ। ਸੰਗਰੂਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਨਰਿੰਦਰ ਮੋਦੀ ਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਅੱਜ ਸੰਗਰੂਰ ਵਿਖੇ ਲੱਡੂ ਵੰਡੇ ਗਏ ਤਾਂ ਉੱਥੇ ਹੀ ਵਰਕਰਾਂ ਦੇ ਵਿੱਚ ਉਤਸਾਹ ਪਾਇਆ ਗਿਆ।
ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ 'ਚ ਸੰਗਰੂਰ 'ਚ ਭਾਜਪਾ ਵਰਕਰਾਂ ਨੇ ਲੱਡੂ ਵੰਡ ਮਨਾਇਆ ਜਸ਼ਨ - BJP workers celebrated in Sangrur - BJP WORKERS CELEBRATED IN SANGRUR
BJP WORKERS CELEBRATED IN SANGRUR: ਭਾਰਤ ਦੇ ਵਿੱਚ ਚੋਣਾਂ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵੱਜੋਂ ਨਰਿੰਦਰ ਮੋਦੀ ਲੈਣਗੇ। ਜਿਸ ਤੋਂ ਬਾਅਦ ਪੂਰੇ ਭਾਜਪਾ ਦੇ ਵਰਕਰਾਂ ਦੀ ਗੱਲ ਕੀਤੀ ਜਾਵੇ।
Published : Jun 9, 2024, 5:30 PM IST
ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਉਤਸ਼ਾਹ ਮਨਾਇਆ: ਭਾਰਤ ਦੇ ਵਿੱਚ ਚੋਣਾਂ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵੱਜੋਂ ਨਰਿੰਦਰ ਮੋਦੀ ਸ਼ਪਤ ਲੈਣਗੇ। ਜਿਸ ਤੋਂ ਬਾਅਦ ਪੂਰੇ ਭਾਜਪਾ ਦੇ ਵਰਕਰਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਦੇ ਵਿੱਚ ਉਤਸ਼ਾਹ ਹੈ। ਉਥੇ ਹੀ ਜੇਕਰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਭਾਜਪਾ ਦੇ ਵਰਕਰਾਂ ਵੱਲੋਂ ਇਸ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਉਤਸ਼ਾਹ ਮਨਾਇਆ ਗਿਆ ਅਤੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਭਾਰਤ ਦੀ ਸਾਰੀ ਪਾਰਟੀਆਂ ਸਨ ਅਤੇ ਦੂਸਰੇ ਪਾਸੇ ਨਰਿੰਦਰ ਮੋਦੀ ਜਿਨਾਂ ਨੇ ਡੱਟ ਕੇ ਚੋਣਾਂ ਦੇ ਵਿੱਚ ਮੁਕਾਬਲਾ ਕੀਤਾ ਅਤੇ ਵੱਡੀ ਜਿੱਤ ਦੇ ਨਾਲ ਐਨਡੀਏ ਦੀ ਸਰਕਾਰ ਮੁੜ ਤੋਂ ਬਣਾਈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਸਭ ਪਾਰਟੀਆਂ ਆਪਣੇ ਮਤਲਬ ਨੂੰ ਲੈ ਕੇ ਇੱਕ ਹੋਈਆਂ ਸਨ ਅਤੇ ਹੁਣ ਨਰਿੰਦਰ ਮੋਦੀ ਦੀ ਜਿੱਤ ਤੋਂ ਬਾਅਦ ਸਾਰੀ ਪਾਰਟੀਆਂ ਵੱਖ-ਵੱਖ ਹੋਣਗੀਆਂ।
- ਉੱਤਰਾਖੰਡ ਦੇ ਅਜੈ ਟਮਟਾ ਨੂੰ ਮਿਲ ਸਕਦੀ ਹੈ ਮੋਦੀ ਕੈਬਿਨੇਟ 'ਚ ਵੱਡੀ ਜ਼ਿੰਮੇਵਾਰੀ, ਪ੍ਰਧਾਨ ਮੰਤਰੀ ਦੀ ਬੈਠਕ 'ਚ ਸ਼ਾਮਿਲ ਹੋਣ ਕਾਰਨ ਅਟਕਲਾਂ ਤੇਜ਼ - Modi 3 Cabinet
- Modi Government 3.0 Live Updates: ਮੋਦੀ ਦਾ ਸਹੁੰ ਚੁੱਕ ਸਮਾਰੋਹ ਅੱਜ; ਬਣ ਸਕਦੇ ਹਨ 40 ਮੰਤਰੀ, ਵਿਦੇਸ਼ੀ ਮਹਿਮਾਨ ਵੀ ਹੋਣਗੇ ਸ਼ਾਮਿਲ - Modi Oath Ceremony
- ਦਿੱਲੀ ਤੋਂ ਹਰਸ਼ ਮਲਹੋਤਰਾ ਬਣ ਸਕਦੇ ਹਨ ਮੰਤਰੀ, ਚਰਚਾ 'ਚ ਬਾਂਸੂਰੀ ਸਵਰਾਜ ਤੇ ਮਨੋਜ ਤਿਵਾੜੀ ਦਾ ਵੀ ਨਾਂ - modi cabinet 3 dot 0
ਇਹ ਤੁਸੀਂ ਦੇਖ ਲੈਣਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਮੁੜ ਤੋਂ ਪ੍ਰਧਾਨ ਮੰਤਰੀ ਬਣਨ 'ਤੇ ਭਾਰਤ ਦਾ ਵਿਕਾਸ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਅੱਗੇ ਵੀ ਜੋ ਭਾਰਤ ਦੇ ਹਿੱਤ ਵਿੱਚ ਅਤੇ ਵਿਕਾਸ ਵਿੱਚ ਕਦਮ ਚੁੱਕੇ ਜਾਣੇ ਹਨ। ਉਸਦੇ ਲਈ ਐਨਡੀਏ ਸਰਕਾਰ ਦਾ ਮੁੱਖ ਰੋਲ ਰਹੇਗਾ ਜਿਸ ਵਿੱਚ ਨਰਿੰਦਰ ਮੋਦੀ ਆਪਣੇ ਇਸ ਰੋਲ ਨੂੰ ਬੜੀ ਬਖੂਬੀ ਨਿਭਾਉਣਗੇ। ਇਸ ਦੇ ਨਾਲ ਹੀ ਉਹਨਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ ਗਈ ਅਤੇ ਕਿਹਾ ਕਿ ਘੱਟ ਸੀਟਾਂ ਆਉਣ ਤੇ ਵਿਚਾਰ ਜਰੂਰ ਕੀਤਾ ਜਾਵੇਗਾ। ਆਉਣ ਵਾਲੀ 2027 ਦੀ ਇਲੈਕਸ਼ਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਰਾਜ ਹੋਵੇਗਾ ਪਰ ਉਹ ਕਹਿਣਾ ਚਾਹੁੰਦੇ ਹਨ ਕਿ ਇੱਕ ਪਾਸੇ ਭਾਰਤ ਦੀ ਸਾਰੀ ਪਾਰਟੀਆਂ ਸਨ ਅਤੇ ਦੂਜੇ ਪਾਸੇ ਭਾਜਪਾ ਤਾਂ ਕਿਤੇ ਨਾ ਕਿਤੇ ਇਸ ਵਿੱਚ ਜੋ ਢਿਲ ਹੋਈ ਉਸ 'ਤੇ ਉਹ ਜਰੂਰ ਵਿਚਾਰ ਕਰਨਗੇ।