ETV Bharat / state

ਬੁੱਧਵਾਰ ਨੂੰ ਹੋਵੇਗਾ ਨਵੇਂ ਸਾਲ 2025 ਦਾ ਪਹਿਲਾ ਦਿਨ, ਜਾਣੋ ਕਿਵੇਂ ਦਾ ਰਹੇਗਾ ਸਾਲ ਦਾ ਪਹਿਲਾ ਦਿਨ ਅਤੇ 2025 ’ਚ ਕਿਸ ਤਰ੍ਹਾਂ ਦੇ ਹਨ ਸ਼ੁਭ ਮਹੂਰਤ - NEW YEAR 2025

ਸਾਲ 2025 ਲੋਕਾਂ ਲਈ ਕਾਫੀ ਸ਼ੁਭ ਰਹੇਗਾ ਕਿਉਂਕਿ ਬੁੱਧਵਾਰ ਦੇ ਦਿਨ ਹੀ ਸਾਲ ਦਾ ਪਹਿਲਾ ਦਿਨ ਹੈ।

New Year 2025
ਬੁੱਧਵਾਰ ਨੂੰ ਹੋਵੇਗਾ ਨਵੇਂ ਸਾਲ 2025 ਦਾ ਪਹਿਲਾ ਦਿਨ (Etv Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : 14 hours ago

ਲੁਧਿਆਣਾ : ਸਾਲ 2025 ਦਾ ਆਗਾਜ਼ ਕਰਨ ਲਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਸਾਲ 2025 ਦਾ ਪਹਿਲਾ ਦਿਨ ਬੁੱਧਵਾਰ ਹੋਵੇਗਾ ਅਤੇ ਮੰਗਲਵਾਰ ਦੀ ਰਾਤ 2024 ਦਾ ਸਾਲ ਦਾ ਆਖਰੀ ਦਿਨ ਹੋਵੇਗਾ। ਇਸ ਨੂੰ ਲੈ ਕੇ ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ਦੇ ਪੰਡਿਤ ਜੀ ਦੇ ਨਾਲ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਲ 2025 ਲੋਕਾਂ ਲਈ ਕਾਫੀ ਸ਼ੁਭ ਰਹੇਗਾ ਕਿਉਂਕਿ ਬੁੱਧਵਾਰ ਦੇ ਦਿਨ ਹੀ ਸਾਲ ਦਾ ਪਹਿਲਾ ਦਿਨ ਹੈ।

ਜਾਣੋ ਕਿਵੇਂ ਦਾ ਰਹੇਗਾ ਸਾਲ ਦਾ ਪਹਿਲਾ ਦਿਨ ਤੇ 2025 ਦੇ ’ਚ ਕਿਸ ਤਰ੍ਹਾਂ ਦੇ ਹਨ ਸ਼ੁਭ ਮਹੂਰਤ (Etv Bharat (ਪੱਤਰਕਾਰ, ਲੁਧਿਆਣਾ))

ਉਹਨਾਂ ਕਿਹਾ ਕਿ ਇਹ ਅੰਗਰੇਜ਼ੀ ਕੈਲੰਡਰ ਦੇ ਮੁਤਾਬਿਕ ਚੜਨ ਵਾਲਾ ਸਾਲ ਦਾ ਦਿਨ ਹੈ, ਪਰ ਜੇਕਰ ਸਨਾਤਨ ਧਰਮ ਦੇ ਮੁਤਾਬਿਕ ਵੇਖਿਆ ਜਾਵੇ ਤਾਂ ਸਾਲ ਦਾ ਪਹਿਲਾ ਦਿਨ 30 ਮਾਰਚ ਨੂੰ ਚੜੇਗਾ। ਉਹਨਾਂ ਕਿਹਾ ਕਿ ਹਿੰਦੂ ਧਰਮ ਦੇ ਮੁਤਾਬਿਕ ਦੇਸੀ ਮਹੀਨਿਆਂ ਦੇ ਮੁਤਾਬਿਕ ਹੀ ਨਵਾਂ ਸਾਲ ਚੜਦਾ ਹੈ, ਪਰ ਅੰਗਰੇਜ਼ੀ ਕੈਲੈੰਡਰ ਦੇ ਮੁਤਾਬਿਕ ਵੀ ਪੂਰੀ ਦੁਨੀਆ ਨਵੇਂ ਸਾਲ ਨੂੰ ਮਨਾਉਂਦੀ ਹੈ ਇਸ ਕਰਕੇ ਇਹ ਦਿਨ ਵੀ ਲੋਕਾਂ ਲਈ ਕਾਫੀ ਵਿਸ਼ੇਸ਼ ਹੋ ਜਾਂਦਾ ਹੈ।

2025 ਦੇ ਅੰਦਰ ਕਾਫੀ ਸ਼ੁਭਮੂਹਰਤ

ਪੰਡਿਤ ਦਿਨੇਸ਼ ਪਾਂਡੇ ਨੇ ਕਿਹਾ ਕਿ ਜਿਵੇਂ 2024 ਦੇ ਵਿੱਚ ਤਿਉਹਾਰ ਦੋ-ਦੋ ਦਿਨ ਦੇ ਆਏ, ਉਸੇ ਤਰ੍ਹਾਂ ਉਮੀਦ ਹੈ ਕਿ 2025 ਦੇ ਵਿੱਚ ਅਜਿਹਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਸਾਲ 2024 ਦੇ ਵਿੱਚ ਵੀ ਕੁਝ ਘੱਟ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਅਜਿਹੀ ਪਰੇਸ਼ਾਨੀ ਪੈਦਾ ਕੀਤੀ ਜਿਸ ਕਰਕੇ ਲੋਕ ਇੱਕ ਦਿਨ ਤਿਉਹਾਰ ਨਹੀਂ ਮਨਾ ਸਕੇ। ਉਹਨਾਂ ਕਿਹਾ ਕਿ ਜਨਵਰੀ ਤੋਂ ਲੈ ਕੇ ਮਾਰਚ ਤੱਕ ਇਸ ਤੋਂ ਇਲਾਵਾ ਅਗਲੇ ਵੀ ਮਹੀਨਿਆਂ ਦੇ ਵਿੱਚ 2025 ਦੇ ਅੰਦਰ ਕਾਫੀ ਸ਼ੁਭਮੂਹਰਤ ਹਨ।

2024 ਦੀ ਸ਼ੁਰੂਆਤ ਦੇ ਵਿੱਚ ਮੁਹੂਰਤ ਕਾਫੀ ਘੱਟ ਰਹੇ ਸਨ, ਪਰ ਇਸ ਸਾਲ ਅਜਿਹਾ ਨਹੀਂ ਹੈ। ਉਹਨਾਂ ਲੋਕਾਂ ਨੂੰ ਵੀ ਕਿਹਾ ਕਿ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਪੁਰਾਣੀਆਂ ਗੱਲ੍ਹਾਂ, ਪੁਰਾਣੀਆਂ ਬੁਰੀਆਂ ਆਦਤਾਂ ਭੁੱਲ ਕੇ ਕਰਨ। ਜਿਵੇਂ ਸਾਲ ਪਿਛਲਾ ਲੰਘ ਚੁੱਕਾ ਹੈ ਇਸੇ ਸਾਲ ਲੋਕ ਇਹ ਵੱਧ ਤੋਂ ਵੱਧ ਪ੍ਰਣ ਕਰਨ ਕਿ ਜਿਵੇਂ 2024 ਪਿੱਛੇ ਰਹਿ ਗਿਆ ਹੈ ਉਸੇ ਤਰ੍ਹਾਂ ਹੁਣ 2025 ਦਾ ਸਵਾਗਤ ਕਰਨ ਅਤੇ ਜਿੰਨੀਆਂ ਵੀ ਉਹਨਾਂ ਦੇ ਵਿੱਚ ਬੁਰੀਆਂ ਆਦਤਾਂ ਹਨ ਉਹਨਾਂ ਸਾਰੀਆਂ ਨੂੰ ਪਿੱਛੇ ਛੱਡ ਦੇਣਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.